NATIONAL

The decision to dissolve the Assembly is right Malik

ਵਿਧਾਨ ਸਭਾ ਭੰਗ ਕਰਨ ਦਾ ਫ਼ੈਸਲਾ ਸਹੀ: ਮਲਿਕ

ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਸੂਬੇ ਦੀ ਵਿਧਾਨ ਸਭਾ ਭੰਗ ਕਰਨ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਉਦਿਆਂ ਦਾਅਵਾ ਕੀਤਾ ਕਿ ਸੂਬੇ ਵਿੱਚ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਚੱਲ ਰਹੀ ਸੀ ਤੇ ਦੋ ਵੱਖ ਵੱਖ ਸਿਆਸੀ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਲਈ ਸਥਿਰ ਸਰਕਾਰ ਬਣਾਉਣੀ ਅਸੰਭਵ ਸੀ। The decision to dissolve the Assembly is right Malik

ਸ੍ਰੀ ਮਲਿਕ ਨੇ ਆਪਣੇ ਫ਼ੈਸਲਾ ਸਹੀ ਤੇ ਸੰਵਿਧਾਨ ਦੇ ਅਨੁਸਾਰ ਦਸਦਿਆਂ ਇਸ ਗੱਲ ਤੋ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਇਹ ਨਿਰਦੇਸ਼ ਕੇਦਰ ਸਰਕਾਰ ਵੱਲੋ ਦਿੱਤੇ ਗਏ ਸਨ। ਵਿਰੋਧੀ ਧਿਰ ਵੱਲੋ ਅਦਾਲਤ ਜਾਣ ਦੀ ਚਿਤਾਵਨੀ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਅਦਾਲਤ ਜਾਣਾ ਚਾਹੁੰਦਾ ਹੈ ਤਾਂ ਉਹ ਜਾ ਸਕਦਾ ਹੈ। ਇਹ ਉਨ੍ਹਾਂ ਦਾ ਅਧਿਕਾਰ ਹੈ। ਅੱਜ ਰਾਜ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਮੈਨੂੰ ਪਿਛਲੇ 15-20 ਦਿਨਾ ਤੋ ਵਿਧਾਇਕਾਂ ਦੀ ਵੱਡੇ ਪੱਧਰ ’ਤੇ ਖਰੀਦੋ ਫਰੋਖ਼ਤ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਸਨ। ਵਿਧਾਇਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਤੇ ਅੰਦਰ ਖਾਤੇ ਉਨ੍ਹਾਂ ਨਾਲ ਕਈ ਸਮਝੌਤੇ ਵੀ ਹੋ ਰਹੇ ਸਨ।’

ਪੰਜਾਬ ਚ ਲੱਗੀ ਹੁੱਕਾ ਬਾਰਾਂ ਤੇ ਪੱਕੇ ਤੌਰ ਤੇ ਰੋਕ

ਉਨ੍ਹਾਂ ਕਿਹਾ, ‘ਜੇਕਰ ਮੈ ਸਰਕਾਰ ਬਣਾਉਣ ਲਈ ਕੋਈ ਮੌਕਾ ਦਿੰਦਾ ਤਾਂ ਹਾਲਾਤ ਹੋਰ ਖਰਾਬ ਹੋ ਸਕਦੇ ਸਨ। ਵੱਖ ਵੱਖ ਸਿਆਸੀ ਨਜ਼ਰੀਏ ਰੱਖਣ ਵਾਲੀਆਂ ਪਾਰਟੀਆਂ ਵੱਲੋ ਸਥਿਰ ਸਰਕਾਰ ਨਹੀ ਬਣਾਈ ਜਾ ਸਕਦੀ।’ ਉਨ੍ਹਾਂ ਕਿਹਾ, ‘ਮੇਰਾ ਕੋਈ ਨਿੱਜੀ ਹਿੱਤ ਨਹੀ ਹੈ ਅਤੇ ਮੇਰੇ ਲਈ ਸੂਬਾ ਸਭ ਤੋ ਪਹਿਲਾ ਹੈ। ਇਸ ਲਈ ਮੈ ਜੰਮੂ ਕਸ਼ਮੀਰ ਦੇ ਸੰਵਿਧਾਨ ਅਨੁਸਾਰ ਵਿਧਾਨ ਸਭਾ ਭੰਗ ਕਰ ਦਿੱਤੀ।

Tags
Show More

Leave a Reply

Your email address will not be published. Required fields are marked *