DIASPORA

The people killed fires North America’s California forests

ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆ ਦੀ ਗਿਣਤੀ 83 ਹੋਈ

ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ‘ਚੋ 2 ਹੋਰ ਵਿਅਕਤੀਆਂ ਦੀਆ ਲਾਸ਼ਾ ਮਿਲਣ ਨਾਲ ਮਰਨ ਵਾਲਿਆ ਦੀ ਗਿਣਤੀ 83 ਹੋ ਗਈ ਹੈ।

ਬੁੱਟੇ ਕਾਊਟੀ ਦੇ ਸ਼ੈਰਿਫ ਕੋਰੀ ਹੋਨੀਆ ਨੇ ਦੱਸਿਆ ਕਿ 563 ਲੋਕਾ ਦੇ ਨਾ ਅਜੇ ਵੀ ਲਾਪਤਾ ਸੂਚੀ ‘ਚ ਦਰਜ ਹਨ। ਹਾਲਾਕਿ ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ ਦੌਰਾਨ ਇਸ ਸੂਚੀ ‘ਚ ਦਰਜ 307 ਲੋਕਾਂ ਦਾ ਪਤਾ ਲਗਾ ਲਿਆ ਹੈ। ਪਿਛਲੇ ਦੋ ਹਫਤਿਆਂ ਤੋ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੂਬੇ ਦੇ ਇਤਿਹਾਸ ਦੀ ਇਹ ਹੁਣ ਤਕ ਦੀ ਸਭ ਤੋ ਭਿਆਨਕ ਅੱਗ ਦੱਸੀ ਜਾ ਰਹੀ ਹੈ, ਜਿਸ ਨੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ ਅਤੇ 18,000 ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਹਨ। ਕੈਲੀਫੋਰਨੀਆ ਦੇ ਉੱਤਰੀ ਖੇਤਰ ‘ਚ ਦੋ ਹਫਤਿਆਂ ਤੋ ਅੱਗ ਲੱਗੀ ਹੋਈ ਹੈ। ਉੱਤਰੀ ਇਲਾਕਿਆਂ ‘ਚ 1,52,000 ਏਕੜ ਜ਼ਮੀਨ ਸੜ ਕੇ ਸਵਾਹ ਹੋ ਚੁੱਕੀ ਹੈ।

ਪੰਜਾਬ ਚ ਲੱਗੀ ਹੁੱਕਾ ਬਾਰਾਂ ਤੇ ਪੱਕੇ ਤੌਰ ਤੇ ਰੋਕ

ਪਿਛਲੇ 8 ਨਵੰਬਰ ਨੂੰ ਸਭ ਤੋ ਪਹਿਲਾਂ ਕੈਲੀਫੋਰਨੀਆ ‘ਚ ਅੱਗ ਲੱਗ ਗਈ ਸੀ, ਉੱਥੇ ਹੀ ਦੱਖਣੀ ਕੈਲੀਫੋਰਨੀਆ ਦੇ ਮਾਲਿਬੂ ਸੂਬਾ ਵੀ ਭਿਆਨਕ ਅੱਗ ਦੀ ਲਪੇਟ ‘ਚ ਆ ਗਿਆ ਜਿੱਥੇ 3 ਲੋਕਾਂ ਦੀ ਮੌਤ ਹੋ ਗਈ। ਪ੍ਰਸ਼ਾਸਨ ਮੀਹ ਰਾਹੀਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਤੇਜ਼ ਹਵਾਵਾਂ ਅਤੇ ਧੂੰਏ ਕਾਰਨ ਹਰ ਕੋਸ਼ਿਸ਼ ਅਸਫਲ ਹੁੰਦੀ ਦਿਖਾਈ ਦੇ ਰਹੀ ਹੈ। ਰਿਪੋਰਟ ਮੁਤਾਬਕ, ਇਸ ਅੱਗ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਗਿਣਤੀ ‘ਚ ਵਾਧਾ ਹੋ ਸਕਦਾ ਹੈ। ਫਿਲਹਾਲ ਹਜ਼ਾਰਾਂ ਲੋਕਾਂ ਨੇ ਰਾਹਤ ਕੈਪਾਂ ‘ਚ ਸ਼ਰਣ ਲਈ ਹੋਈ ਹੈ। ਅਧਿਕਾਰੀਆਂ ਮੁਤਾਬਕ ਕਿ ਅੱਗ ‘ਤੇ ਕਾਬੂ ਪਾਉਣ ਲਈ ਅਜੇ ਇਕ ਹਫਤੇ ਦਾ ਸਮਾਂ ਲੱਗ ਸਕਦਾ ਹੈ।

Tags
Show More

Leave a Reply

Your email address will not be published. Required fields are marked *