DIASPORA

Trump praises the Indians in their administration

ਟਰੰਪ ਵੱਲੋਂ ਆਪਣੇ ਪ੍ਰਸ਼ਾਸਨ ਵਿਚਲੇ ਭਾਰਤੀਆਂ ਦੀ ਤਾਰੀਫ਼

ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਪ੍ਰਸ਼ਾਸਨ ਵਿੱਚ ਕੰਮ ਕਰਦੇ ਭਾਰਤੀ-ਅਮਰੀਕੀਆਂ ਵੱਲੋ ਵਿਖਾਈ ਸ਼ਾਨਦਾਰ ਕਾਰਗੁਜ਼ਾਰੀ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਹੈ। ਸਾਲ 2017 ਵਿੱਚ ਮੁਲਕ ਦੇ ਸਰਵਉੱਚ ਅਹੁਦੇ ’ਤੇ ਬੈਠਣ ਮਗਰੋਂ ਟਰੰਪ ਨੇ ਦੋ ਦਰਜਨ ਤੋ ਵੱਧ ਭਾਰਤੀਆਂ ਨੂੰ ਅਮਰੀਕੀ ਪ੍ਰਸ਼ਾਸਨ ਵਿੱਚ ਸੀਨੀਅਰ ਅਹੁਦਿਆਂ ’ਤੇ ਨਿਯੁਕਤ ਕੀਤਾ ਹੈ। Trump praises the Indians in their administration

ਇਥੇ ਵ੍ਹਾਈਟ ਹਾਊਸ ਦੇ ਇਤਿਹਾਸਕ ਰੂਸਵੈਲਟ ਰੂਮ ਵਿੱਚ ਦੀਵਾਲੀ ਦੇ ਜਸ਼ਨਾਂ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਟਰੰਪ ਨੇ ਕਿਹਾ, ‘ਮੈ ਭਾਰਤੀ ਤੇ ਦੱਖਣ-ਪੂਰਬੀ ਏਸ਼ਿਆਈ ਵਿਰਾਸਤ ਸਾਂਭੀ ਬੈਠੇ ਉਨ੍ਹਾਂ ਅਮਰੀਕੀਆਂ ਦਾ ਸ਼ੁਕਰਗੁਜ਼ਾਰ ਹਾਂ, ਜਿਹੜੇ ਮੇਰੇ ਪ੍ਰਸ਼ਾਸਨ ਵਿੱਚ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਉਨ੍ਹਾਂ ਆਪਣਾ ਕੰਮ ਸ਼ਾਨਦਾਰ ਤੇ ਬਾਖੂਬੀ ਤਰੀਕੇ ਨਾਲ ਕੀਤਾ ਹੈ।

ਹਥਿਆਰਾਂ ਦੀ ਤਸਕਰੀ ਕਰਨ ਵਾਲਾ ਚੜਿਆ ਦਿੱਲੀ ਪੁਲਸ ਅੜਿੱਕੇ

’ ਖਾਸ ਦੀਵਾਲੀ ਦੇ ਜਸ਼ਨਾਂ ਲਈ ਰੱਖੇ ਇਸ ਸਮਾਗਮ ਵਿੱਚ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਨੂੰ ਛੱਡ ਕੇ ਦੋ ਦਰਜਨ ਦੇ ਕਰੀਬ ਸਿਖਰਲੇ ਭਾਰਤੀ-ਅਮਰੀਕੀ ਅਧਿਕਾਰੀ ਮੌਜੂਦ ਸਨ। ਅਮਰੀਕੀ ਸਦਰ ਨੇ ਇਸ ਮੌਕੇ ਡੀਸੀ ਸਰਕਿਟ ਦੀਆਂ ਅਪੀਲਾਂ ਬਾਰੇ ਅਮਰੀਕੀ ਅਦਾਲਤ ਲਈ ਨਿਓਮੀ ਜਹਾਂਗੀਰ ਰਾਓ(45) ਦੀ ਨਾਮਜ਼ਦਗੀ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਟਰੰਪ ਨੇ ਜਹਾਂਗੀਰ ਦੀ ਨਾਮਜ਼ਦਗੀ ਨੂੰ ਦੀਵਾਲੀ ਦਾ ਤੋਹਫ਼ਾ ਦੱਸਿਆ। ਹਰੀ ਝੰਡੀ ਮਿਲਣ ਮਗਰੋ ਰਾਓ ਸੁਪਰੀਮ ਕੋਰਟ ਦੇ ਜਸਟਿਸ ਬਰੈੱਟ ਕੈਵਾਨੌਗ ਦੀ ਥਾਂ ਲੈਣਗੇ।

Tags
Show More

Leave a Reply

Your email address will not be published. Required fields are marked *