PUNJAB

two people catch with 1200 unauthorized Liquor botels

ਸਕਾਰਪੀਓ ਗੱਡੀ ਚ 100 ਪੇਟੀਆ ਸ਼ਰਾਬ ਸਮੇਤ 2 ਕਾਬੂ

ਸਕਾਰਪੀਓ ਗੱਡੀ ਚ 100 ਪੇਟੀਆ ਸ਼ਰਾਬ ਸਮੇਤ 2 ਕਾਬੂ

two people catch  with 1200  unauthorized Liquor botels ਥਾਣਾ ਅਮਰਗੜ੍ਹ ਵਿਖੇ ਪ੍ਰੈਸ ਕਾਂਨਫਰੈਸ ਦੌਰਾਨ ਡੀ.ਐਸ.ਪੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਥਾਣਾ ਮੁਖੀ ਗੁਰਭਜਨ ਸਿੰਘ ਦੀ ਨਿਗਰਾਨੀ ਹੇਠ ਹੌਲਦਾਰ ਰਾਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਥਾਣਾ ਅਮਰਗੜ੍ਹ ਪੁਲਿਸ ਨੇ ਉਸ ਸਮੇ ਵੱਡੀ ਸਫਲਤਾ ਹਾਸਿਲ ਕੀਤੀ ਜਦੋ ਦੋ ਵਿਅਕਤੀਆਂ ਨੂੰ 100 ਪੇਟੀਆਂ ਸ਼ਰਾਬ ਦੀਆਂ ਅਤੇ ਸਕਾਰਪੀਓ ਗੱਡੀ ਸਮੇਤ ਕਾਬੂ ਕਰ ਲਿਆ ਪਿੰਡ ਝੂੰਦਾਂ ਨਜਦੀਕ ਦੌਰਾਨੇ ਗਸਤ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੰਬਰ ਪੀ ਬੀ 13 ਏ ਆਰ 4839 ਜਿਸ ਵਿੱਚ ਦੋ ਨੌਜਵਾਨ ਸਵਾਰ ਸਨ ਉਨ੍ਹਾਂ ਨੂੰ ਰੋਕ ਕਿ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ 100 ਪੇਟੀਆਂ (1200) ਬੋਤਲਾ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬ੍ਰਾਮਦ ਹੋਈਆ।

 

two people catch with 1200 unauthorized Liquor botels
two people catch  with 1200  unauthorized Liquor botels

ਸ੍ਰ ਚੀਮਾਂ ਨੇ ਦੱਸਿਆ ਕਿ ਗੱਡੀ ਅਤੇ ਸ਼ਰਾਬ ਕਬਜੇ ਵਿੱਚ ਲੈ ਕਿ ਕਾਬੂ ਕੀਤੇ ਗੁਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸਰੌਦ, ਸੁਖਦੀਪ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਧੂਰੀ ਨੇ ਸਰਸਰੀ ਪੁੱਛ ਗਿੱਛ ’ਚ ਦੱਸਿਆ ਅਸਲਮ ਖਾਂ ਪੁੱਤਰ ਮਜੀਦ ਖਾਂ ਵਾਸੀ ਨਰੋਮਾਜਰਾ ਸਾਡੀ ਉਡੀਕ ਕਰ ਰਿਹਾ ਹੈ ਅਤੇ ਇਹ ਗੱਡੀ ਵੀ ਅਸਲਮ ਖਾ ਦੀ ਹੀ ਹੈ ਇਸ ਧੰਦੇ ਵਿੱਚੋ ਜ਼ੋ ਵੀ ਮੁਨਾਫਾ ਹੁੰਦਾ ਹੈ ਉਸ ਵਿੱਚ ਵੀ ਸਾਡੇ ਤਿੰਨਾ ਦੇ ਬਰਾਬਰ ਹਿੱਸੇ ਵੰਡੇ ਜਾਂਦੇ ਹਨ।ਡੀ.ਐਸ.ਪੀ ਪਲਵਿੰਦਰ ਚੀਮਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸਰੌਦ, ਸੁਖਦੀਪ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਧੂਰੀ ਨੂੰ ਉਹਨਾ ਦੱਸਿਆ ਕਿ ਕਥਿਤ ਦੋਸ਼ੀ ਅਸਲਮ ਖਾ ਪੁੱਤਰ ਮਜੀਦ ਖਾ ਬਰਖਿਲਾਫ ਆਬਕਾਰੀ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅਸਲਮ ਖਾ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਸ ਤੋਂ ਪੁੱਛ ਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਸਭਾਵਨਾ ਹੈ।

two people catch  with 1200  unauthorized Liquor botels

Tags
Show More

Leave a Reply

Your email address will not be published. Required fields are marked *