DIASPORA

Two Punjabi youth arrested with drug in Canada

ਕੈਨੇਡਾ ਵਿੱਚ ਨਸ਼ੀਲੇ ਪਦਾਰਥ ਨਾਲ ਦੋ ਪੰਜਾਬੀ ਨੌਜਵਾਨ ਕਾਬੂ

ਕੈਨੇਡਾ ਵਿੱਚੋ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਕੋਲੋ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਫੜੇ ਗਏ ਹਨ। ਕੈਲਗਿਰੀ ਵਿੱਚੋ ਪਹਿਲੀ ਵਾਰ ਨਸ਼ੇ ਦੀ ਇੰਨੀ ਵੱਡੀ ਖੇਪ ਫੜੀ ਗਈ ਹੈ, ਜਿਸ ਦੀ ਕੀਮਤ ਤਕਰੀਬਨ 80 ਲੱਖ ਡਾਲਰ ਹੈ।

ਕੈਨੇਡਾ ਪੁਲਿਸ ਨੇ ਬੀਤੇ ਦਿਨੀ ਨਵਜੋਤ ਸਿੰਘ (23) ਅਤੇ ਗੁਰਜੀਤ ਘੋਤੜਾ (20) ਨੂੰ ਹਿਰਾਸਤ ‘ਚ ਲਿਆ। ਜਾਣਕਾਰੀ ਮੁਤਾਬਕ ਬੀਤੀ 11 ਅਕਤੂਬਰ ਨੂੰ ਸਵੇਰੇ 3 ਵਜੇ ਕੈਲਗਿਰੀ ਦੀ ਡੌਜ ਕਾਰਵਾਂ ਸੜਕ ‘ਤੇ ਜਾਂਚ ਦੌਰਾਨ ਇਨ੍ਹਾਂ ਕੋਲੋ ਇਹ ਨਸ਼ੇ ਫੜੇ ਗਏ ਹਨ। ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ‘ਚ 66 ਕਿੱਲੋ ਕੋਕੀਨ ਅਤੇ 30 ਕਿੱਲੋ ਮੈਥਫੈਟਾਮਾਈਨ ਸ਼ਾਮਲ ਹਨ।

ਪੁਲਿਸ ਸੇਵਾ ਅਪਰਾਧ ਤੰਤਰ ਵਿਭਾਗ ਦੇ ਇੰਸਪੈਕਟਰ ਕੀਥ ਕੇਨ ਨੇ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਦੋਹਾਂ ਕੋਲੋ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ 41,000 ਨਕਦ ਡਾਲਰ ਵੀ ਜ਼ਬਤ ਕੀਤੇ ਹਨ। ਪੁਲਿਸ ਨੇ ਇਨ੍ਹਾ ਉੱਪਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਹਾ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ 10,000 ਡਾਲਰ ਪ੍ਰਤੀ ਦੋਸ਼ੀ ਨਕਦ ਜਮ੍ਹਾ ਕਰਵਾਉਣ ਤੋ ਇਲਾਵਾ 25,000 ਡਾਲਰ ਦੀ ਜਾਇਦਾਦ ਦੇ ਰੂਪ ‘ਚ ਜ਼ਾਤੀ ਮੁੱਚਲਕਾ ਭਰਨ ਦਾ ਹੁਕਮ ਦੇ ਕੇ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ।

ਆਧੁਨਿਕ ਡੇਅਰੀ ਸਰਵਿਸ ਕੇਂਦਰ ਸਥਾਪਿਤ ਕਰਨ ਲਈ ਦਿੱਤੀ ਜਾਵੇਗੀ 20 ਲੱਖ ਰੁਪਏ ਦੀ ਸਬਸਿਡੀ: ਬਲਬੀਰ ਸਿੰਘ ਸਿੱਧੂ

ਅਦਾਲਤ ਨੇ ਦੋਵਾ ਨੂੰ ਆਪਣੇ ਪਾਸਪੋਰਟ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਉਹ ਰਾਤ ਸਮੇ ਬਾਹਰ ਨਹੀ ਨਿਕਲਣਗੇ। ਫਿਲਹਾਲ ਉਨ੍ਹਾਂ ਨੂੰ 2 ਨਵੰਬਰ ਲਈ ਅਗਲੀ ਪੇਸ਼ੀ ‘ਤੇ ਸੱਦਿਆ ਗਿਆ ਹੈ। ਪੰਜਾਬੀਆਂ ਦੇ ਗ਼ੈਰ ਕਾਨੂੰਨੀ ਧੰਦਿਆਂ ਵਿੱਚ ਵਧਦੀ ਸ਼ਮੂਲੀਅਤ ਨੇ ਸਾਰੇ ਭਾਈਚਾਰੇ ਨੂੰ ਨਿਮੋਸ਼ੀ ਵਿੱਚ ਪਾਇਆ ਹੋਇਆ ਹੈ। ਬੀਤੀ ਰਾਤ ਵੀ ਵੈਨਕੂਵਰ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਗੈਗਰਵਾਰ ਵਿੱਚ ਮੌਤ ਹੋ ਗਈ ਸੀ। ਗੈਗਵਾਰ ਤੇ ਨਸ਼ਾ ਤਸਕਰੀ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਵਧਦੀ ਜਾ ਰਹੀ ਹੈ।

Tags
Show More

Leave a Reply

Your email address will not be published. Required fields are marked *