DIASPORA

US SIKH IDENTITY CRISIS LEADS SIKH COMMUNITY TOWARDS CHARITY

ਆਪਣੀ ਪਛਾਣ ਦੱਸਣ ਲਈ ਅਮਰੀਕੀ ਸਿੱਖਾਂ ਚੁੱਕਿਆ ਵੱਡਾ ਕਦਮ

US SIKH IDENTITY CRISIS LEADS SIKH COMMUNITY TOWARDS CHARITY:ਫਰਿਜ਼ਨੋ, ਕੈਲੀਫੋਰਨੀਆ: ਸਿੱਖਾਂ ਨੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇੱਕ ਹਜ਼ਾਰ ਬਾਈਕ ਸਾਈਕਲ ਵੰਡੇ। ਸਮਾਜ ਭਲਾਈ ਦਾ ਇਹ ਕੰਮ “WE ARE SIKH  CAMPAIGN ” ਤਹਿਤ ਕੀਤਾ ਗਿਆ। ਇਸਦਾ ਸਮਾਗਮ ਬੀਤੇ ਦਿਨ ਫਰਿਜ਼ਨੋ ਹੈਲਸ ਏਂਜਲਸ ਟਾਏ ਰਨ ਦੇ 19ਵੇ ਸਾਲਾਨਾ ਸਮਾਗਮ ਵਿਚ ਸ਼ਾਮਿਲ ਹਿੱਸਾ ਲਿਆ ਜੋ ਕਿ ਚੁਕਚਾਨਸੀ ਪਾਰਕ ਫੀਲਡ ਵਿਚ ਹੋਇਆ।

ਦਸਣਯੋਗ ਹੈ ਕਿ ਨੈਸ਼ਨਲ ਸਿਖ ਕੈਂਪੇਨ ਨੇ ਇਸੇ ਸਾਲ ਅਪ੍ਰੈਲ ਵਿਚ  “WE ARE SIKH  CAMPAIGN ”  ਸ਼ੁਰੂ ਕੀਤੀ ਸੀ ਤੇ ਇਹ ਨੈਸ਼ਨਲ ਕੈਬਲ ਟੀ ਵੀ ‘ਤੇ ਇਕ ਐਡ ਵੀ ਚਲਾਉਂਦੀ ਹੈ। ਸਮਾਗਮ ਵਿਚ ਸਿੱਖਾਂ ਨੇ ਗਰੀਬ ਬੱਚਿਆਂ ਨੂੰ 1000 ਤੋਂ ਵੱਧ ਸਾਈਕਲਾਂ ਦਾਨ ਕੀਤੀਆਂ। ਇਹ ਗਿਣਤੀ ਪਿਛਲੇ ਸਾਲ ਨਾਲੋਂ 200 ਵੱਧ ਹੈ। ਇਸ ਮੌਕੇ ਬਿਲ ਸਿੰਘ ਨਿੱਝਰ ਨੇ ਕਿਹਾ ਕਿ ਅਸੀ ਇਸ ਸੇਵਾ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦੇ ਹਾਂ।

ਮੁਹਿੰਮ ਦੇ ਆਗੂਆਂ ਨੇ ਕਿਹਾ ਕਿ ਅਸੀ ਸਿੱਖੀ ਦੇ ਸਿਧਾਂਤ ਕਿਰਤ ਕਰਨੀ ਤੇ ਵੰਡ ਛਕਣੀ ‘ਤੇ ਪਹਿਰਾ ਦਿੰਦਿਆਂ ਇਹੋ ਜਿਹੇ ਕਾਰਜ ਕਰਨਾ ਜਾਰੀ ਰਖਾਂਗੇ। ਅਸੀ ਫਰਿਜ਼ਨੋ ਵਿਚ ਭਾਈਚਾਰੇ ਦਾ ਹਿੱਸਾ ਹਾਂ ਅਤੇ ਸਾਨੂੰ ਆਪਣੇ ਗੁਆਂਢੀਆਂ ਨਾਲ ਖੜਣਾ ਚਾਹੀਦਾ ਹੈ। ਦਸਣਯੋਗ ਹੈ ਕਿ ਫਰਿਜ਼ਨੋ ਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ 50,000 ਤੋਂ ਵੱਧ ਸਿੱਖ ਹਨ।

ਫਰਿਜ਼ਨੋ ਵਿਚ ਐਡ ਕੈਂਪੇਨ ਤੋਂ ਬਾਅਦ ਕੀਤੀ ਗਈ ਚੋਣ ਨੇ ਸਿਖਾਂ ਪ੍ਰਤੀ ਹਾਂਪੱਖੀ ਧਾਰਨਾ ਵਿਚ ਅਹਿਮ ਵਾਧਾ ਕੀਤਾ ਹੈ। ਫਰਿਜ਼ਨੋ ਦੇ 59 ਫੀਸਦੀ ਵਾਸੀ ਮੰਨਦੇ ਹਨ ਕਿ ਉਹ ਸਿਖਾਂ ਬਾਰੇ ਕਾਫੀ ਜਾਣ ਗਏ ਹਨ, 68 ਫੀਸਦੀ ਸਿੱਖਾਂ ਨੂੰ ਚੰਗੇ ਗੁਆਂਢੀ ਵਜੋਂ ਵੇਖਦੇ ਹਨ ਅਤੇ 64 ਫੀਸਦੀ ਲੋਕ ਸਿੱਖਾਂ ਨੂੰ ਦਿਆਲੂ ਅਤੇ ਚੰਗੇ ਪੁਰਸ਼ ਵਜੋਂ ਵੇਖਦੇ ਹਨ।

Tags
Show More

Leave a Reply

Your email address will not be published. Required fields are marked *