NATIONAL

Uttarakhand bus accident 48 dead and 12 injured

ਉਤਰਾਖੰਡ ਵਿਖੇ ਬੱਸ ਦੇ ਖੱਡ ਚ ਡਿੱਗਣ ਨਾਲ 48 ਮੌਤਾਂ 12 ਜ਼ਖਮੀ

ਉਤਰਾਖੰਡ ਵਿਖੇ ਬੱਸ ਦੇ ਖੱਡ  ਚ ਡਿੱਗਣ ਨਾਲ 48 ਮੌਤਾਂ  12 ਜ਼ਖਮੀ

Uttarakhand bus accident  48 dead and 12 injured  ਉਤਰਾਖੰਡ ਦੇ ਪੌੜ੍ਹੀ ਗੜ੍ਹਵਾਲ ਜ਼ਿਲ੍ਹੇ  ਚ ਅੱਜ ਇਕ ਬੱਸ ਦੇ ਡੂੰਘੀ ਖਡ  ਚ ਡਿਗਣ ਕਾਰਨ 48 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 12 ਲੋਕ ਜ਼ਖਮੀ ਹੋਏ ਹਨ।ਇਹ ਹਾਦਸਾ ਸਵੇਰੇ 8:45 ’ਤੇ ਵਾਪਰਿਆ। ਨੈਨੀਡਾਂਡਾ ਬਲਾਕ ’ਚ ਪਿਪਲੀ-ਭੌਨ ਮੋਟਰ ਮਾਰਗ ’ਤੇ ਯਾਤਰੀਆਂ ਦੀ 28 ਸੀਟਰ ਬੱਸ ਜਿਸ ਵਿੱਚ 60 ਤੋਂ ਵਧ ਯਾਤਰੀ ਸਵਾਰ ਸਨ ਬੇਕਾਬੂ ਹੋ ਕੇ 200 ਮੀਟਰ ਡੂੰਘੇ ਸੰਗੁੜੀ ਗਦੇਰੇ (ਬਰਸਾਤੀ ਨਾਲੇ) ’ਚ ਡਿਗ ਗਈ।ਮਿਲੀ ਜਾਣਕਾਰੀ ’ਚ ਬੱਸ ਭੌਨ ਤੋਂ ਰਾਮਨਗਰ ਵਲ ਜਾ ਰਹੀ ਸੀ।ਹਾਦਸਾ ਗਵੀਨ ਪੁੱਲ ਦੇ ਕੋਲ ਹੋਇਆ।ਭੌਨ ਤੋਂ ਲਗਭਗ 15 ਕਿਲੋਮੀਟਰ ਅਗੇ ਹਾਦਸਾ ਹੋਇਆ ਹੈ।ਬੱਸ ਦਾ ਨੰਬਰ ਯੂ.ਕੇ.12 ਸੀ 0159 ਹੈ।ਜ਼ਖਮੀਆਂ ’ਚੋਂ 3 ਨੂੰ ਹੈਲੀਕਾਪਟਰ ਰਾਹੀਂ ਇਲਾਜ ਲਈ ਰਿਸ਼ੀਕੇਸ਼ ਏਮਜ਼ ਭੇਜਿਆ ਗਿਆ ਜਦਕਿ ਬਾਕੀ 9 ਦਾ ਇਲਾਜ ਰਾਮਨਗਰ ਦੇ ਹਸਪਤਾਲ ਵਿੱਚ ਜਾਰੀ ਹੈ।

ਸੀ.ਐੈਮ. ਰਾਵਤ ਵੱਲੋਂ ਮੁਆਵਜ਼ੇ ਦਾ ਐਲਾਨ

ਬੱਸ ਹਾਦਸੇ ਬਾਅਦ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਹਾਦਸੇ ਬਾਰੇ ’ਚ ਜਾਣੂ ਕਰਵਾਇਆ ਹੈ।ਉਨ੍ਹਾਂ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਤਾ ਹੈ। ਮੁਖ ਮੰਤਰੀ ਰਾਵਤ ਨੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ 2-2 ਲਖ ਰੁਪਏ, ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।ਉਨ੍ਹਾਂ ਨੇ ਲਿਖਿਆ ਹੈ ਕਿ ਪੌੜੀ ਜ਼ਿਲੇ ਦੇ ਧੂਮਾਕੋਟ ਕੋਲ ਵਾਪਰੇ ਬੱਸ ਹਾਦਸੇ ਦਾ ਸਮਾਚਾਰ ਸੁਣ ਕੇ ਬਹੁਤ ਦੁਖ ਹੋਇਆ। ਉਨ੍ਹਾਂ ਜ਼ਿਲਾ ਪ੍ਰਸ਼ਾਸ਼ਨ ਨੂੰ ਤੁਰੰਤ ਰਾਹਤ ਪਹੁੰਚਾਉਣ ਦੇ ਨਿਰਦੇਸ਼ ਦਿਤ।

Uttarakhand bus accident 48 dead and 12 injured

Uttarakhand bus accident  48 dead and 12 injured

ਸਥਾਨਕ ਪ੍ਰਸ਼ਾਸ਼ਨ  ਪੁਲਿਸ ਅਤੇ ਐੈਸ.ਡੀ.ਆਰ.ਐੈਫ. ਬਚਾਅ ਕਾਰਜ ‘ਚ ਲਗ ਗਏ ਹਨ ਅਤੇ ਸਾਰੀ ਜ਼ਰੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਗੌਰਤਲਬ ਹੈ ਕਿ ਬੱਸ  ‘ਚ 28 ਲੋਕਾਂ ਦੇ ਬੈਠਣ ਦੀ ਸਮਰਥਾ ਸੀ। ਗੜਵਾਲ ਦੇ ਕਮਿਸ਼ਨਰ ਦਿਲੀਪ ਜਾਵਲਕਰ ਨੇ ਕਿਹਾ ਕਿ 20 ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ। 12 ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਕਿਸ ਤਰਾਂ ਵਾਪਰਿਆ ਫਿਲਹਾਲ ਅਜੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਗਵਰਨਰ ਕੇ.ਕੇ. ਪਾਲ ਨੇ ਪ੍ਰਸ਼ਾਸਨ ਨੂੰ ਪੀੜਤ ਪਰਿਵਾਰਾਂ ਤੱਕ ਤੁਰੰਤ ਮਦਦ ਪਹੁੰਚਾਉਣ ਲਈ ਕਿਹਾ ਹੈ।

Tags
Show More

Leave a Reply

Your email address will not be published. Required fields are marked *