NATIONAL

Vehicles Insurance Rules Will Changed In India

ਕਾਰ ਤੇ ਦੁਪਹੀਆ ਵਾਹਨ ਖਰੀਦਦੇ ਸਮੇ ਤਿੰਨ ਜਾਂ ਪੰਜ ਸਾਲ ਦਾ ਬੀਮਾ ਕਰਵਾਉਣਾ ਲਾਜ਼ਮੀ

Vehicles Insurance Rules Will Changed In India ਜੇਕਰ ਤੁਸੀ ਦੁਪਹੀਆ ਜਾ ਚਾਰ ਪਹੀਆ ਵਾਹਨ ਚਲਾਉਦੇ ਹੋ ਤਾ ਤੁਹਾਡੇ ਲਈ ਇਹ ਅਤਿ ਜ਼ਰੂਰੀ ਖ਼ਬਰ ਹੈ। ਹੁਣ ਕਾਰ ਤੇ ਦੁਪਹੀਆ ਵਾਹਨ ਖਰੀਦਦੇ ਸਮੇ ਹੀ ਤੁਹਾਨੂੰ ਤਿੰਨ ਜਾ ਪੰਜ ਸਾਲ ਦਾ ਬੀਮਾ ਲਾਜ਼ਮੀ ਤੌਰ ‘ਤੇ ਕਰਵਾਉਣਾ ਹੀ ਪਵੇਗਾ। ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਨੇ ਪਹਿਲੀ ਸਤੰਬਰ ਤੋ ਨਵੇ ਨਿਯਮ ਲਾਗੂ ਕਰ ਦਿੱਤੇ ਹਨ, ਜਿਨ੍ਹਾ ਮੁਤਾਬਕ ਹੁਣ ਨਵਾ ਵਾਹਨ ਖਰੀਦਣ ਸਮੇ ਹੀ ਤੁਹਾਨੂੰ ਚਿਰ-ਮਿਆਦੀ ਬੀਮਾ ਖਰੀਦਣਾ ਹੀ ਹੋਵੇਗਾ।

ਇਸ ਫੈਸਲੇ ਪਿੱਛੇ ਇਰਡਾ ਦਾ ਤਰਕ ਹੈ ਕਿ ਦੇਸ਼ ਵਿੱਚ ਜ਼ਿਆਦਾਤਰ ਵਾਹਨ ਚਾਲਕ ਹਰ ਸਾਲ ਬੀਮਾ ਨਵਿਆਉਦੇ ਹੀ ਨਹੀ।ਦੁਪਹੀਆ ਵਾਹਨ ਚਲਾਉਣ ਵਾਲਿਆ ਨੂੰ ਹੁਣ ਪੰਜ ਸਾਲ ਦਾ ਥਰਡ ਪਾਰਟੀ ਬੀਮਾ ਕਰਵਾਉਣਾ ਹੋਵੇਗਾ। ਉੱਥੇ ਹੀ ਕਾਰ ਖਰੀਦਣ ਸਮੇ ਤਿੰਨ ਸਾਲ ਦਾ ਬੀਮਾ ਕਰਵਾਉਣਾ ਹੋਵੇਗਾ।

Vehicles Insurance Rules Will Changed In India

ਇੱਕ ਸਾਲ ਦੇ ਬੀਮੇ ਨਾਲ ਕੰਮ ਚੱਲਦਾ ਹੈ ਅਤੇ ਸਾਲ ਪੂਰਾ ਹੋਣ ਤੋ ਬਾਅਦ ਇਸ ਨੂੰ ਨਵਿਆਉਣਾ ਪੈਂਦਾ ਹੈ। ਤਿੰਨ ਸਾਲ ਦੀ ਮਿਆਦ ਲਈ 1000 ਸੀਸੀ ਤੋ ਘੱਟ ਵਾਲੇ ਵਾਹਨਾ ਲਈ ਥਰਡ ਪਾਰਟੀ ਬੀਮਾ 5286 ਰੁਪਏ, 1000-1500 ਸੀਸੀ ਵਾਲੇ ਵਾਹਨਾ ਲਈ 9534 ਰੁਪਏ ਅਤੇ 1500 ਸੀਸੀ ਤੋ ਵੱਡੇ ਵਾਹਨਾ ਲਈ 24,305 ਰੁਪਏ ਹੋਵੇਗੀ।

ਕਾਇਲੀ ਜੇਨਰ ਨੇ ਆਪਣੇ ਇੰਸਟਾਗ੍ਰਾਮ ਅਕਾਊਟ ਸ਼ੇਅਰ ਕੀਤੀਆ ਤਸਵੀਰਾ

kylie jenner share pictures on Instagram

ਉੱਥੇ ਹੀ ਦੁਪਹੀਆ ਵਾਹਨਾ ਲਈ 75 ਸੀਸੀ ਤੋ ਘੱਟ ਇੰਜਣ ਸਮਰੱਥਾ ਵਾਲੇ ਵਾਹਨਾ ਲਈ ਪੰਜ ਸਾਲ ਦਾ ਥਰਡ ਪਾਰਟੀ ਬੀਮਾ 1045 ਰੁਪਏ, 75-150 ਸੀਸੀ ਵਾਹਨਾ ਲਈ 3285 ਰੁਪਏ, 150-350 ਸੀਸੀ ਵਾਹਨਾ ਲਈ 5453 ਰੁਪਏ ਅਤੇ 350 ਸੀਸੀ ਤੋ ਵੱਧ ਇੰਜਣ ਸਮਰੱਥਾ ਵਾਲੇ ਵਾਹਨਾ ਦਾ ਥਰਡ ਪਾਰਟੀ ਬੀਮਾ ਕਰਵਾਉਣ ਲਈ 13,034 ਰੁਪਏ ਅਦਾ ਕਰਨੇ ਪੈਣਗੇ।

Tags
Show More

Leave a Reply

Your email address will not be published. Required fields are marked *