SPORTS

West Indies made a tough fight Brathwaite

ਵੈਸਟ ਇੰਡੀਜ਼ ਨੇ ਸਖ਼ਤ ਟੱਕਰ ਦਿੱਤੀ: ਬਰੈਥਵੇਟ

ਵੈਸਟ ਇੰਡੀਜ਼ ਦੇ ਟੀ-20 ਕਪਤਾਨ ਕਾਰਲੋਸ ਬਰੈਥਵੇਟ ਨੇ ਮੰਨਿਆ ਕਿ 0-3 ਨਾਲ ਹਾਰਨਾ ‘ਨਮੋਸ਼ੀਜਨਕ’ ਹੈ ਅਤੇ ਨਾਲ ਹੀ ਕਿਹਾ ਕਿ ਸੀਮਤ ਸਾਧਨਾਂ ਦੇ ਬਾਵਜੂਦ ਲੜੀ ਵਿੱਚ ਉਸ ਦੀ ਟੀਮ ਨੇ ਜੋ ਜੁਝਾਰੂਪਣ ਵਿਖਾਇਆ, ਉਹ ਵੀ ਘੱਟ ਨਹੀ। ਭਾਰਤ ਨੇ ਐਤਵਾਰ ਨੂੰ ਇੱਥੇ ਆਖ਼ਰੀ ਟੀ-20 ਵਿੱਚ ਮੌਜੂਦਾ ਵਿਸ਼ਵ ਚੈਪੀਅਨ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਹੂੰਝਾ ਫੇਰ ਦਿੱਤਾ ਹੈ। West Indies made a tough fight Brathwaite

ਚਮਕੌਰ ਸਾਹਿਬ ਤੇ ਰੂਪਨਗਰ ਇਲਾਕਿਆਂ ’ਚ ਸ਼ਰਾਬ ਦੇ ਠੇਕੇ ਲੁੱਟੇ

 

ਬਰੈਥਵੇਟ ਨੇ ਮੈਚ ਮਗਰੋ ਮੀਡੀਆ ਨੂੰ ਕਿਹਾ, ‘‘ਮੇਰੇ ਕਹਿਣ ਦਾ ਮਤਲਬ ਹੈ ਕਿ 3-0 ਬੁਰਾ ਲਗਦਾ ਹੈ ਅਤੇ ਕਪਤਾਨ ਵਜੋ ਇਹ ਮੇਰੇ ਲਈ ਨਮੋਸ਼ੀਜਨਕ ਹੈ। ਪਰ ਅਸੀ ਜੋ ਪ੍ਰਦਰਸ਼ਨ ਕੀਤਾ ਅਤੇ ਟੱਕਰ ਦਿੱਤੀ, ਇਹ ਵੇਖਦਿਆਂ ਕਿ ਅਸੀ ਸੀਮਤ ਸਾਧਨਾਂ ਵਿੱਚ ਆਪਣੀ ਸਰਵੋਤਮ ਸਮਰੱਥਾ ਵਿਖਾਉਣੀ ਸੀ, ਮੇਰਾ ਖ਼ਿਆਲ ਹੈ ਕਿ ਇਹ ਸਾਡੇ ਪ੍ਰਦਰਸ਼ਨ ਦੀ ਪਛਾਣ ਰਹੀ।’’ ਬਰੈਥਵੇਟ ਨੇ ਨੌਜਵਾਨ ਬੱਲੇਬਾਜ਼ ਨਿਕੋਲਸ ਪੂਰਨ ਦੀ ਪ੍ਰਸ਼ੰਸਾ ਕੀਤੀ, ਜਿਸ ਨੇ 25 ਗੇਦਾਂ ਵਿੱਚ 53 ਦੌੜਾਂ ਦੀ ਪਾਰੀ ਖੇਡੀ।

Tags
Show More

Leave a Reply

Your email address will not be published. Required fields are marked *