DIASPORAINDIA

WHAT SINGAPORE EARN WITH TRUMP AND KIM MEETING

ਟਰੰਪ-ਕਿਮ ਮੁਲਾਕਾਤ 'ਤੇ 100 ਕਰੋੜ ਖਰਚ ਕੇ ਸਿੰਗਾਪੁਰ ਨੇ ਕੀ ਖੱਟਿਆ

ਟਰੰਪ-ਕਿਮ ਮੁਲਾਕਾਤ ‘ਤੇ 100 ਕਰੋੜ ਖਰਚ ਕੇ ਸਿੰਗਾਪੁਰ ਨੇ ਕੀ ਖੱਟਿਆ

WHAT SINGAPORE EARN WITH TRUMP AND KIM MEETING  ਸਿੰਗਾਪੁਰ ਨੇ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਵਿਚਾਲੇ ਇਤਿਹਾਸਕ ਸਿਖ਼ਰ ਸੰਮੇਲਨ ਦੇ ਪ੍ਰਬੰਧ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।ਦੋਵੇਂ ਨੇਤਾਵਾਂ ਦੀ ਮੁਲਾਕਾਤ ਖ਼ਤਮ ਹੋਈ ਪਰ ਇੱਕ ਸਵਾਲ ਜਿਸ ਦਾ ਜਵਾਬ ਦੇਣ ਤੋਂ ਸਿੰਗਾਪੁਰ ਵਾਲੇ ਬਚ ਰਹੇ ਹਨ, ਉਹ ਇਹ ਹੈ ਕਿ ਇਸ ਸੰਮੇਲਨ ਦਾ ਪ੍ਰਬੰਧ ਕਰਕੇ ਸਿੰਗਾਪੁਰ ਨੂੰ ਕੀ ਲਾਭ ਹੋਇਆ ਹੈ?

ਜੋ ਜਵਾਬ ਆ ਰਹੇ ਹਨ ਉਹ ਇੱਕੋ ਜਿਹੇ ਅਤੇ ਰੱਦੀ ਲੱਗ ਰਹੇ ਹਨ। ਕੋਈ ਕਹਿੰਦਾ ਹੈ ਕਿ ਇਹ ਇੱਕ ਨਿਰਪੱਖ ਦੇਸ ਹੈ ਜਿਸ ਦੀ ਦੋਸਤੀ ਅਮਰੀਕਾ ਅਤੇ ਉੱਤਰੀ ਕੋਰੀਆ ਦੋਵਾਂ ਨਾਲ ਹੀ ਹੈ। ਕੋਈ ਕਹਿੰਦਾ ਹੈ ਕਿ ਸਿੰਗਾਪੁਰ ਸੁਰੱਖਿਆ ਦੇ ਹਿਸਾਬ ਨਾਲ ਬਹੁਤ ਮਹਿਫ਼ੂਜ਼ ਹੈ।ਕਿਸੇ ਦਾ ਕਹਿਣਾ ਹੈ ਕਿ ਸਿੰਗਾਪੁਰ ਦੇ ਕੋਲ ਸਿਖ਼ਰ ਸੰਮੇਲਨ ਕਰਾਉਣ ਦਾ ਤਜ਼ਰਬਾ ਹੈ ਕਿਉਂਕਿ ਇਸ ਨੇ ਹੀ 2015 ਵਿੱਚ ਚੀਨ ਅਤੇ ਤਾਇਵਾਨ ਦੇ ਨੇਤਾਵਾਂ ਵਿਚਾਲੇ ਇੱਕ ਸਫਲ ਸੰਮੇਲਨ ਕਰਵਾਇਆ ਸੀ।

ਕੀ ਸਿੰਗਾਪੁਰ ਬਰਾਂਡ ਬਣ ਗਿਆ ਹੈ?

ਕੁਝ ਅਜਿਹੇ ਵੀ ਲੋਕ ਮਿਲੇ ਜਿਨ੍ਹਾਂ ਨੇ ਸੱਚ ਬੋਲਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ “ਬਰਾਂਡ ਸਿੰਗਾਪੁਰ” ਮਜ਼ਬੂਤ ਹੋਵੇਗਾ ਅਤੇ ਇਸ ਮੁਲਾਕਾਤ ਦੇ ਬਦਲੇ ਇਸ ਨੂੰ ਫ੍ਰੀ ਪਬਲੀਸਿਟੀ ਮਿਲੇਗੀ। ਇਨ੍ਹਾਂ ਦਾ ਮੰਨਣਾ ਹੈ ਕਿ ਸਿੰਗਾਪੁਰ ਇੱਕ ਬਰਾਂਡ ਹੈ, ਜੋ ਵਿਕਦਾ ਹੈ।ਹੋ ਸਕਦਾ ਹੈ ਕਿ ਇਹ ਸਾਰੇ ਜਵਾਬ ਸਹੀ ਹੋਣ। ਪਰ ਇਨ੍ਹਾਂ ਜਵਾਬਾਂ ਨਾਲ ਸੰਤੁਸ਼ਟੀ ਨਹੀਂ ਹੁੰਦੀ। ਸੁਣ ਕੇ ਅਜਿਹਾ ਲਗਦਾ ਹੈ ਕਿ ਇਹ ਇੱਕ ਅਜਿਹਾ ਫਾਰਮੂਲਾ ਹੈ ਜਿਸ ਨੂੰ ਸਭ ਨੇ ਰਟ ਲਿਆ ਹੈ।

WHAT SINGAPORE EARN WITH TRUMP AND KIM MEETING

ਸਿੰਗਾਪੁਰ ਨੂੰ ਬਾਅਦ ‘ਚ ਲਾਭ

ਇਸ ਸੰਮੇਲਨ ਨੂੰ ਕਵਰ ਕਰਨ ਲਈ ਕਰੀਬ 2500 ਮੀਡੀਆ ਵਾਲੇ ਦੁਨੀਆਂ ਭਰ ਤੋਂ ਆਏ ਹੋਏ ਸਨ। ਉਨ੍ਹਾਂ ਵਿਚੋਂ ਕਈਆਂ ਦਾ ਕਹਿਣਾ ਹੈ ਕਿ ਸਿੰਗਾਪੁਰ ਤੋਂ ਕਾਫੀ ਖੁਸ਼ ਹਨ।ਇੰਡੋਨੇਸ਼ੀਆ ਤੋਂ ਆਏ ਪੱਤਰਕਾਰਾਂ ਦੀ ਇੱਕ ਟੀਮ ਨੇ ਕਿਹਾ ਉਨ੍ਹਾਂ ਨੂੰ ਸਿੰਗਾਪੁਰ ਅਤੇ ਸੰਮੇਲਨ ਲਈ ਇੰਤਜ਼ਾਮ ਚੰਗਾ ਲੱਗਿਆ। ਇਨ੍ਹਾਂ ਬਿਆਨਾਂ ਨਾਲ ਸਾਫ ਜ਼ਾਹਿਰ ਹੁੰਦਾ ਹੈ ਕਿ ਸਿੰਗਾਪੁਰ ਨੂੰ ਗੁਡਵਿਲ ਤਾਂ ਮਿਲੀ ਹੀ ਪਰ ਨਾਲ ਹੀ ਸੰਮੇਲਨ ਦੇ ਸਫਲ ਪ੍ਰਬੰਧ ਦਾ ਥੋੜ੍ਹਾ ਲਾਭ ਵੀ।

ਪਰ ਸਿੰਗਾਪੁਰ ਨੂੰ ਇਸ ਨਾਲ ਇੱਕ ਲਾਭ ਹੋ ਸਕਦਾ ਹੈ ਯਾਨਿ ਉਸ ਨੂੰ “ਲੌਂਗ ਟਰਮ ਬੈਨੀਫਿਟ” ਦੀ ਆਸ ਹੈ।ਇੰਡੀਅਨ ਚੈਂਬਰ ਆਫ ਕਾਮਰਸ ਸਿੰਗਾਪੁਰ ਦੇ ਚੇਅਰਮੈਨ ਅਤੇ ਤਮਿਲ ਭਾਈਚਾਰੇ ਦੇ ਇੱਕ ਮੁੱਖ ਵਪਾਰੀ ਟੀ ਚੰਦਰੂ ਇਸ ‘ਤੇ ਸਹੀ ਢੰਗ ਨਾਲ ਚਾਨਣਾ ਪਾਉਂਦੇ ਹਨ, “ਅਸੀਂ ਹਮੇਸ਼ਾ ਲੌਂਗ ਟਰਮ ਲਾਭ ਦੇਖਦੇ ਹਾਂ।”ਉਹ ਅੱਗੇ ਕਹਿੰਦੇ ਹਨ, “ਸੰਮੇਲਨ ਦੀ ਸਫ਼ਲਤਾ ਤੋਂ ਬਾਅਦ ਇਸ ਦੇ ਸਿੱਟੇ ਹਾਂ-ਪੱਖੀ ਹੋਣਗੇ। ਖਿੱਤੇ ਵਿੱਚ ਸ਼ਾਂਤੀ ਅਤੇ ਸਿਆਸੀ ਸਥਿਤੀ ਮਜ਼ਬੂਤ ਹੋਵੇਗੀ। ਉੱਤਰ ਕੋਰੀਆ ਦੀ ਅਰਥ-ਵਿਵਸਥਾ ਦਾ ਪੁਨਰ ਨਿਰਮਾਣ ਹੋਵੇਗਾ। ਸਿੰਗਪੁਰ ਨੂੰ ਇਸ ਦਾ ਸਾਭ ਮਿਲੇਗਾ। ਉਸ ਖਿੱਤੇ ਦਾ ਸਿੰਗਾਪੁਰ ਸਭ ਤੋਂ ਵੱਡਾ ਵਪਾਰਕ ਕੇਂਦਰ ਹੈ। ਇਹ ਦੁਨੀਆਂ ਦੇ ਗਿਣੇ-ਚੁਣੇ ਵੱਡੇ ਵਿੱਤੀ ਕੇਂਦਰਾਂ ਵਿੱਚੋਂ ਇੱਕ ਹੈ। ਜੇਕਰ ਤੁਸੀਂ ਸਿੰਗਾਪੁਰ ਦੀ ਅਰਥਵਿਵਸਥਾ ਦੇ ਮਾਡਲ ‘ਤੇ ਗੌਰ ਕਰੋ ਤਾਂ ਸਮਝ ਵਿੱਚ ਆਵੇਗਾ ਕਿ ਇਹ ਵਿਚੋਲਗੀ ਤੋਂ ਪੈਸੇ ਵੱਧ ਕਮਾਉਂਦਾ ਹੈ।ਵਸਤੂਆਂ ਦੇ ਹਿਸਾਬ ਨਾਲ ਸਿੰਗਾਪੁਰ ਦਾ ਐਕਸਪੋਰਟ ਕੁਝ ਵਧੇਰੇ ਨਹੀਂ ਹੈ ਪਰ ਇਸ ਨੇ ਸਰਵਿਸਿਜ਼ ਉਦਯੋਗ ਵਿੱਚ ਆਪਣਾ ਸਿੱਕਾ ਜਮਾ ਲਿਆ ਹੈ। ਇਹ ਵੱਡੇ-ਵੱਡੇ ਕੰਮਾਂ ਅਤੇ ਵੱਡੇ ਪ੍ਰੋਜੈਕਟਾਂ ਵਿੱਚ ਸੁਵਿਧਾਵਾਂ ਦੇਣ ਵਿੱਚ ਅੱਗੇ ਹਨ।

Tags
Show More

Leave a Reply

Your email address will not be published. Required fields are marked *