Editorial new

Yuvraj Singh: ਯੁਵਰਾਜ ਦੀ ਮੰਗੇਤਰ ਹੇਜ਼ਲ ਉਪਰ ਭਾਰਤੀ ਵਪਾਰੀਆਂ ਨੇ ਕਸੀਆਂ ਨਸਲੀ ਟਿਪਣੀਆਂ

ਯੁਵਰਾਜ ਨੇ ਵੀ ਇਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ

ਭਾਰਤ ਵਿਚ ਵੀ ਨਸਲੀ ਟਿਪਣੀਆ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਪਹਿਲਾਂ ਅਸੀਂ ਵਿਦੇਸ਼ੀਆਂ ਨੂੰ ਇਨ੍ਹਾਂ ਸ਼ਰਮਨਾਕ ਕਰਮਾਂ ਲਈ ਭੰਡਦੇ ਹੁੰਦੇ ਸੀ, ਪਿਛਲੇ ਦਿਨੀ ਕ੍ਰਿਕਟ ਸਟਾਰ ਯੁਵਰਾਜ ਦੀ ਮੰਗੇਤਰ ਹੇਜ਼ਲ ਨੂੰ ਵੀ ਇਸ ਤਰਾਂ ਦੀਆਂ ਟਿਪਣੀਆਂ ਨਾਲ ਦੋ ਚਾਰ ਹੋਣਾ ਪਿਆ।

ਟੀਮ ਇੰਡੀਆ ਦੇ ਧਮਾਕੇਦਾਰ ਬੱਲੇਬਾਜ਼ ਯੁਵਰਾਜ ਸਿੰਘ ਨੇ ਉਸ ਦੀ ਮੰਗੇਤਰ ਹੇਜਲ ਕੀਚ ਵਿਰੁੱਧ ਕਥਿਤ ਰੂਪ ਨਾਲ ਨਸਲੀ ਟਿੱਪਣੀ ਕਰਨ ‘ਤੇ ਇਕ ਕੈਸ਼ ਟਰਾਂਸਫਰ ਕੰਪਨੀ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਅਜਿਹਾ ਵਤੀਰਾ ਕਦੇ ਬਰਦਸ਼ਾਤ ਨਹੀਂ ਕੀਤਾ ਜਾਵੇਗਾ।

‘ਬਾਡੀਗਾਰਡ’ ਫਿਲਮ ਵਿਚ ਕੰਮ ਕਰ ਚੁੱਕੀ ਅਦਾਕਾਰਾ ਹੇਜਲ ਨੇ ਟਵਿਟਰ ‘ਤੇ ਜੈਪੁਰ ਵਿਚ ਇਸ ਕੰਪਨੀ ‘ਤੇ ਕਥਿਤ ਤੌਰ ‘ਤੇ ਪੈਸੇ ਨਾ ਦੇਣ ਤੇ ਨਸਲੀ ਟਿੱਪਣੀ ਦਾ ਦੋਸ਼ ਲਾਇਆ ਸੀ। ਹੇਜਲ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ। ਹੇਜਲ ਨੇ ਟਵਿਟਰ ‘ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕੰਪਨੀ ‘ਤੇ ਨਸਲੀ ਟਿੱਪਣੀ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ‘ਹਿੰਦੂ’ ਨਾ ਹੋਣ ਕਾਰਨ ਕੰਪਨੀ ਨੇ ਉਸ ਦੇ ਨਾਲ ਅਜਿਹਾ ਵਰਤਾਓ ਕੀਤਾ।

ਇਸ ਤੋਂ ਬਾਅਦ ਯੁਵਰਾਜ ਨੇ ਵੀ ਇਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਕੰਪਨੀ ‘ਤੇ ਆਪਣੀ ਭੜਾਸ ਕੱਢੀ। ਯੁਵੀ ਨੇ ਟਵੀਟ ਕੀਤਾ, ”ਇਹ ਬੇਹੱਦ ਹੈਰਾਨ ਕਰਨ ਵਾਲਾ ਵਤੀਰਾ ਸੀ। ਕੀ ਸਾਡਾ ਸਾਰਿਆਂ ਦਾ ਇਨਸਾਨ ਹੋਣਾ ਹੀ ਕਾਫੀ ਨਹੀਂ ਹੈ। ‘ਨਸਲੀ’ ਭੇਦਭਾਵ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”

Show More

Leave a Reply

Your email address will not be published. Required fields are marked *