NATIONALPunjab

ਅਕਾਲੀ ਦਲ ਦੀ ਮੋਗਾ ਰੈਲੀ ਉਪਰ ਬੋਲੇ ਸਾਬਕਾ ਕੈਪਟਨ ਅਮਰਿੰਦਰ, ਇਹ ਬਾਦਲ ਬਚਾਓ ਰੈਲੀ ਸੀ

  One Minute Read

 

 

 

 

 

 

Captain Connection     

ਰੈਲੀ ਦੇ ਐਸ.ਵਾਈ.ਐਲ ਵਿਰੋਧੀ ਹੋਣ ਦੇ ਦਾਅਵਿਆਂ ਦੇ ਬਾਵਜੂਦ ਇਹ ਫੁੱਸ ਪਟਾਕੇ ਵਾਂਗ ਨਿਕਲੀ

Raj Vashisht, New Delhi, p4punjab.com

ਪੰਜਾਬ ਕਾਂਗਰਸ ਪ੍ਰਧਾਨ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੋਮਣੀ ਅਕਾਲੀ ਦਲ ਦੀ ਮੋਗਾ ਰੈਲੀ ਨੂੰ ਪਾਣੀ ਬਚਾਓ, ਪੰਜਾਬ ਬਚਾਓ ਰੈਲੀ ਵਜੋਂ ਖਾਰਿਜ ਕਰਦਿਆਂ, ਨਿਰਾਸ਼ਾਜਨਕ ਬਾਦਲ ਬਚਾਓ ਰੈਲੀ ਕਰਾਰ ਦਿੱਤਾ ਹੇ, ਜਿਸ ਰਾਹੀਂ ਪਾਰਟੀ ਬੀਤੇ 10 ਸਾਲਾਂ ਦੇ ਕੁਸ਼ਾਸਨ ਕਾਰਨ ਸੂਬੇ ‘ਚ ਖੋਹ ਚੁੱਕੀ ਭਰੋਸੇਮੰਦੀ ਨੂੰ ਲੈ ਕੇ ਰੋ ਰਹੀ ਸੀ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਕ ਬਿਆਨ ‘ਚ ਕਿਹਾ ਹੈ ਕਿ ਰੈਲੀ ਵਾਲੇ ਸਥਾਨ ‘ਤੇ ਲਾਲਚ ਦੇ ਕੇ ਤੇ ਧਮਕਾ ਕੇ ਕਿਰਾਏ  ਦੇ ਵਰਕਰਾਂ ਤੇ ਭੀੜ ਨੂੰ ਲਿਆਉਣਾ ਸਾਬਤ ਕਰਦਾ ਹੈ ਕਿ ਪਾਰਟੀ ਪੂਰੀ ਤਰ੍ਹਾਂ ਨਾਲ ਮੁੱਦਾਹੀਣ ਹੈ ਅਤੇ ਸਾਫ ਤੌਰ ‘ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਭਾਰੀ ਹਾਰ ਸਾਹਮਣੇ ਦੇਖ ਕੇ ਖੁਦ ਨੂੰ ਬਚਾਉਣ ਦੀ ਸਥਿਤੀ ‘ਚ ਪਹੁੰਚ ਚੁੱਕੀ ਹੈ।

ਸਾਬਕਾ ਕੈਪਟਨ ਅਮਰਿੰਦਰ ਨੇ ਕਿਹਾ ਕਿ ਰੈਲੀ ਦੇ ਐਸ.ਵਾਈ.ਐਲ ਵਿਰੋਧੀ ਹੋਣ ਦੇ ਦਾਅਵਿਆਂ ਦੇ ਬਾਵਜੂਦ ਇਹ ਫੁੱਸ ਪਟਾਕੇ ਵਾਂਗ ਨਿਕਲੀ ਤੇ ਇਸ ਮੌਕੇ ਆਪਣਾ ਜਨਮ ਦਿਨ ਮਨਾ ਰਹੇ ਮੁੱਖ ਮੰਤਰੀ ਐਸ.ਵਾਈ.ਐਲ ‘ਤੇ ਕੋਈ ਵੀ ਐਕਸ਼ਨ ਪਲਾਨ ਐਲਾਨਣ ‘ਚ ਨਾਕਾਮ ਰਹੇ। ਇਹ ਬਾਦਲਾਂ ਵੱਲੋਂ ਐਸ.ਵਾਈ.ਐਲ ਮੁੱਦੇ ‘ਤੇ ਪਿਛਲੇ ਕਈ ਹਫਤਿਆਂ ਤੋਂ ਲਗਾਤਾਰ ਕੀਤੇ ਜਾ ਰਹੇ ਸ਼ਬਦਾਂ ਦੇ ਅਡੰਬਰ ਦਾ ਹਿੱਸਾ ਸੀ, ਜਿਸਨੂੰ ਹੁਣ ਪੰਜਾਬ ਦੇ ਲੋਕ ਸਮਝ ਚੁੱਕੇ ਹਨ।

Show More