NATIONALPunjab

ਅਕਾਲੀ ਦਲ ਦੀ ਸ਼ਾਨ ਮਲੂਕਾ ਨੇ ਅਰਦਾਸ ਮਾਮਲੇ ਵਿਚ ਮਾਫੀ ਮੰਗੀ

One Minute Read

ਅਰਦਾਸ ਮਾਮਲਾ : ਕੈਬਨਿਟ ਮੰਤਰੀ ਮਲੂਕਾ ਨੇ ਮੁਆਫੀ ਮੰਗੀ

Prayer on Prayer

ਮਲੂਕਾ ਨੇ ਅਰਦਾਸ ਦੀ ਨਕਲ ਤੋਂ ਖੁਦ ਨੂੰ ਬੇਖ਼ਬਰ ਦਸਿਅਾ

Harish Abrol, Rampura Phool, p4punjab.com

ਹਲਕਾ ਰਾਮਪੁਰਾ ਫੂਲ ਤੋਂ ਅਕਾਲੀ ਉਮੀਦਵਾਰ ਤੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਦਫ਼ਤਰ ‘ਚ ਸ਼੍ਰੀ ਰਾਮਾਇਣ ਪਾਠ ਦੇ ਭੋਗ ਉਪਰੰਤ ਸਿੱਖ ਧਰਮ ਦੀ ਨਕਲ ਕਰ ਕੇ ਕੀਤੀ ਗਈ ਅਰਦਾਸ ਦੇ ਮਾਮਲੇ ‘ਚ ਮਲੂਕਾ ਨੇ ਸਮੂਹ ਸੰਗਤਾਂ ਤੋਂ ਮੁਆਫੀ ਮੰਗ ਲਈ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਵੀ ਖਿੜੇ ਮੱਥੇ ਪ੍ਰਵਾਨ ਕਰਨਗੇ।

ਉਧਰ ਧਾਰਮਿਕ ਆਗੂ ਬਾਬਾ ਹਰਦੀਪ ਸਿੰਘ ਨੇ ਥਾਣਾ ਰਾਮਪੁਰਾ ਵਿਖੇ ਮਲੂਕਾ ਵਿਰੁੱਧ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਬਾਬਾ ਹਰਦੀਪ ਸਿੰਘ ਨੇ ਥਾਣਾ ਮੁਖੀ ਸਿਟੀ ਰਾਮਪੁਰਾ ਨੂੰ ਸ਼ਿਕਾਇਤ ਪੱਤਰ ਸੌਂਪਿਆ ਹੈ ਕਿ ਸਿਕੰਦਰ ਸਿੰਘ ਮਲੂਕਾ ਦੇ ਦਫ਼ਤਰ ‘ਚ ਸਿੱਖ ਧਰਮ ਦੀ ਅਰਦਾਸ ਦੀ ਨਕਲ ਕਰ ਕੇ ਹਿੰਦੂ ਧਰਮ ਦੀ ਅਰਦਾਸ ਕੀਤੀ ਗਈ, ਜਿਸ ਕਾਰਨ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚੀ ਹੈ। ਇਹ ਵੋਟ ਰਾਜਨੀਤੀ ਦਾ ਹਿੱਸਾ ਹੈ, ਜਿਸ ਰਾਹੀਂ ਹਿੰਦੂਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਮਲੂਕਾ ਤੇ ਹੋਰਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ, ਜੇ ਅਜਿਹਾ ਨਾ ਹੋਇਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਥਾਣਾ ਮੁਖੀ ਦੀ ਹੋਵੇਗੀ।

ਦੂਜੇ ਪਾਸੇ ਮਲੂਕਾ ਨੇ ਇਕ ਬਿਆਨ ਰਾਹੀਂ ਕਿਹਾ ਹੈ ਕਿ ਉਹ ਸੱਚੇ ਸਿੱਖ ਹਨ ਤੇ ਬਾਕੀ ਧਰਮਾਂ ਦਾ ਵੀ ਸਤਿਕਾਰ ਕਰਦੇ ਹਨ ਕਿਉਂਕਿ ਗੁਰੂ ਸਾਹਿਬਾਨ ਨੇ ਵੀ ਇਹੀ ਉਪਦੇਸ਼ ਦਿੱਤਾ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅਰਦਾਸ ਮੌਕੇ ਉਹ ਮੌਜੂਦ ਸਨ। ਸ਼ੱਕ ਪੈਣ ‘ਤੇ ਉਨ੍ਹਾਂ ਪੁਜਾਰੀ ਤੋਂ ਵੀ ਪੁੱਛਿਆ ਸੀ ਕਿ ਇਹ ਸਿੱਖ ਧਰਮ ਦੀ ਅਰਦਾਸ ਦੀ ਨਕਲ ਹੈ, ਜਿਸ ‘ਤੇ ਪੁਜਾਰੀ ਦਾ ਕਹਿਣਾ ਸੀ ਕਿ ਇਹ ਅਰਦਾਸ 1908 ਤੋਂ ਕਈ ਹਿੰਦੂ ਗ੍ਰੰਥਾਂ ਤੇ ਕਿਤਾਬਾਂ ‘ਚ ਛਪੀ ਹੋਈ ਹੈ ਤੇ ਪ੍ਰਚੱਲਿਤ ਹੈ।

ਮਲੂਕਾ ਨੇ ਕਿਹਾ ਕਿ ਇਹ ਨਕਲ ਕਿਵੇਂ ਤੇ ਕਿਉਂ ਹੋਈ, ਬਾਰੇ ਉਨ੍ਹਾਂ ਨੂੰ ਨਹੀਂ ਪਤਾ। ਇਸ ਬਾਰੇ ਤਾਂ ਹਿੰਦੂ ਅਰਦਾਸ ਦਾ ਲਿਖਾਰੀ ਜਾਂ ਹੋਰ ਵਿਦਵਾਨ ਹੀ ਦੱਸ ਸਕਦੇ ਹਨ, ਫਿਰ ਵੀ ਜੇਕਰ ਬੇਧਿਆਨੀ ਜਾਂ ਪਤਾ ਨਾ ਹੋਣ ਕਾਰਨ ਗਲਤੀ ਹੋਈ ਹੈ ਤਾਂ ਉਹ ਸਮੂਹ ਸੰਗਤਾਂ ਤੋਂ ਮੁਆਫੀ ਮੰਗਦੇ ਹਨ। ਜੇਕਰ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬੁਲਾਇਆ ਜਾਂਦਾ ਹੈ ਤਾਂ ਉਹ ਤੁਰੰਤ ਜਾਣਗੇ ਤੇ ਜਥੇਦਾਰ ਸਾਹਿਬ ਦਾ ਹੁਕਮ ਖਿੜੇ ਮੱਥੇ ਕਬੂਲਣਗੇ। ਉਨ੍ਹਾਂ ਨਾਲ ਹੀ ਅਪੀਲ ਕੀਤੀ ਕਿ ਜਥੇਦਾਰ ਸਾਹਿਬਾਨ ਜਾਂ ਹੋਰ ਵਿਦਵਾਨ ਇਸ ਮਾਮਲੇ ‘ਚ ਛੇਤੀ ਰਹਿਬਰੀ ਦੇਣ, ਤਾਂ ਕਿ ਹਿੰਦੂ-ਸਿੱਖ ਭਾਈਚਾਰੇ ‘ਤੇ ਕੋਈ ਮਾੜਾ ਪਰਛਾਵਾਂ ਨਾ ਪਵੇ।

Tags
Show More