NATIONALPunjab

ਅਕਾਲੀ ਦਲ ਬਾਦਲ ਵਲੋਂ ਆਪ੍ਰੇਸ਼ਨ ਨੀਲਾ ਤਾਰਾ ਕਰਨ ਵਾਲੀ ਫੌਜ ਦੇ ਅਫਸਰਾਂ ਨੂੰ ਅਮ੍ਰਿਤਸਰ ਦੀ ਧਰਤੀ ਤੇ ਹੀ ਸਨਮਾਨਿਤ ਕਰਨਾ ਕੌਮ ਲਈ ਮੰਦਭਾਗਾ

ਨੀਲਾ ਤਾਰਾ ਕੁਨੈਕਸ਼ਨ

ਬਾਦਲ ਨੇ ਸਿੱਖਾਂ ਦੇ ਅੱਲ੍ਹੇ ਜ਼ਖ਼ਮਾਂ ਤੇ ਲੂਣ ਛਿੜਕਿਆ ਹੈ – ਸਿਮਰਨਜੀਤ ਸਿੰਘ ਮਾਨ

Team Fatehgarh Sahib, p4punjab.com

ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਮਿਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਹੁਕਮ ਤੇ ਪੰਜਾਬ ਦੇ ਸਿਵਿਲ ਤੇ ਪੁਲਿਸ ਅਧਿਕਾਰੀਆਂ ਵਲੋਂ ਘੜ੍ਹੇ ਹੋਕੇ ਸਲੂਟ ਮਾਰਨ ਨੂੰ ਬਹੁਤ ਮੰਦਭਾਗਾ ਕਰਾਰ ਦਿੰਦਿਆਂ ਆਖਿਆ ਕਿ, 25000 ਤੋਂ ਵੱਧ ਬੇਕਸੂਰੇ ਸਿੱਖਾਂ ਨੂੰ ਮਾਰਨ ਵਾਲੀ ਤੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਫੌਜ ਦੇ ਅਧਿਕਾਰੀਆਂ ਨੂੰ ਪੰਜਾਬ ਵਲੋਂ ਸਲਾਮ, ਉਸ ਫੌਜ ਦੇ ਅਧਿਕਾਰੀਆਂ ਨੂੰ ਕੀਤਾ ਹੈ, ਜਿੰਨ੍ਹਾਂ ਨੇ ਪੰਜਾਬ ਨੂਂ ਕਦੇ ਵੀ ਨਾ ਭਰੇ ਜਾਣ ਵਾਲੇ ਜ਼ੱਖਮਾਂ ਦੇ ਦਰਦ ਦਿੱਤੇ ਹਨ।

ਇਥੇ ਜ਼ਿਕਰਯੋਗ ਹੈ, ਕਿ ਹਰਿਮੰਦਰ ਸਹਿਬ ਤੇ ਹਮਲਾ ਕਰਨ ਵਾਲੀ ਫੌਜ ਦੀ ਅਗਵਾਈ ਜਰਨਾਲ ਕਰਲਦੀਪ ਸਿੰਘ ਬਰਾੜ ਤੇ ਜਰਨਲ ਦਿਆਲ ਕਰ ਰਹੇ ਸਨ ਅਤੇ ਉਹ ਪੰਥ ਵਲੋਂ ਛੇਕੇ ਗਏ ਹਨ। ਇਨ੍ਹਾਂ ਅਫਸਰਾਂ ਦੀ ਬਦੌਲਤ ਹੀ ਭਾਰਤੀ ਫੌਜ ਨੇ ਪੰਥ ਦੀਆਂ ਬੇਸ਼ਕੀਮਤੀ ਅਮਾਨਤਾਂ ਸਿੱਖ ਰੈਫਰੈਂਸ ਲਾਇਬਰੇਰੀ, ਤੋਸ਼ਾਖਾਨਾ ਤੇ ਹੋਰ ਬੇਸ਼ਕੀਮਤੀ ਵਸਤਾਂ ਲੁੱਟ ਲਈਆਂ ਤੇ ਉਹ ਕਦੇ ਵੀ ਵਾਪਸ ਨੀਂ ਕੀਤੀਆਂ ਗਈਆਂ।

ਮਾਨ ਨੇ ਦਸਿਆ ਕਿ ਜਰਨਲ ਰਣਜੀਤ ਸਿੰਘ ਬਰਾੜ ਦੀ ਮੌਤ ਤੋਂ ਬਾਦ ਪੰਜਾਬ ਤੇ ਹਰਿਆਣਾ ਦੇ ਕਿਸੇ ਵੀ ਗੁਰੂ ਘਰ ਨੇ ਉਨ੍ਹਾਂ ਦੀ ਅੰਤਿਮ ਅਰਦਾਸ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ।

Tags
Show More