NATIONAL

ਅਕਾਲੀ ਭਾਜਪਾ ਸਰਕਾਰ ਦੀ ਲੁੱਟਣ, ਕੁੱਟਣ ਤੇ ਮਾਰਨ ਦੀ ਨੀਤੀ ਦਾ ਪਰਦਾਫਾਸ਼

One Minute Read

 No automatic alt text available.

 Manifesto and Malafistation

ਅਕਾਲੀ-ਬੀਜੇਪੀ ਸਰਕਾਰ ਖਿਲਾਫ 10 ਪੰਨ੍ਹਿਆਂ ਦੀ ਚਾਰਜ਼ਸ਼ੀਟ ਪੇਸ਼

Gurminder Singh Samad, Patiala, p4punjab.com

ਪੰਜਾਬ ਕਾਂਗਰਸ ਨੇ ਅੱਜ ਪਿਛਲੇ 10 ਸਾਲਾਂ ਤੋਂ ਸੱਤਾ ‘ਤੇ ਬਿਰਾਜਮਾਨ ਅਕਾਲੀ-ਬੀਜੇਪੀ ਸਰਕਾਰ ਖਿਲਾਫ 10 ਪੰਨ੍ਹਿਆਂ ਦੀ ਚਾਰਜ਼ਸ਼ੀਟ ਪੇਸ਼ ਕੀਤੀ। ਮੈਨੀਫੈਸਟੋ ਰੂਪੀ ਚਾਰਜਸ਼ੀਟ ਵਿੱਚ ਬਾਦਲ ਸਰਕਾਰ ਦੀ ਪੋਲ ਖੋਲ੍ਹੀ। ਇਹ ਮੈਨੀਫੈਸਟੋ ਡਾ. ਮਨਮੋਹਨ ਸਿੰਘ ਨੇ ਜਾਰੀ ਕੀਤਾ।

ਕਾਂਗਰਸ ਨੇ ਬਾਦਲ ਪ੍ਰਸ਼ਾਸਨ ਖਿਲਾਫ 10 ਪੰਨਿਆਂ ਦੀ ਚਾਰਜ਼ਸ਼ੀਟ ਰਾਹੀਂ ਬੀਤੇ 10 ਸਾਲਾਂ ਦੌਰਾਨ ਅਕਾਲੀਤੰਤਰ ਦੀਆਂ ਅਸਫਲਤਾਵਾਂ ਦਾ ਜ਼ਿਕਰ ਕਰਦਿਆਂ, ਅਕਾਲੀ ਭਾਜਪਾ ਸਰਕਾਰ ਦੀ ਲੁੱਟਣ, ਕੁੱਟਣ ਤੇ ਮਾਰਨ ਦੀ ਨੀਤੀ ਦਾ ਪਰਦਾਫਾਸ਼ ਕੀਤਾ ਹੈ। ਇਸ ਨੂੰ ਅਕਾਲੀ ਕੁਸ਼ਾਸਨ ਦਾ ਰੂਪ ਦਿੰਦਿਆਂ, ਚਾਰਜਸ਼ੀਟ ‘ਚ ਜ਼ਿਕਰ ਕੀਤਾ ਗਿਆ ਹੈ ਕਿ ਕਿਉਂ ਪੰਜਾਬ ਦੇ ਲੋਕਾਂ ਲਈ ਖੁਦ ਨੂੰ ਅਕਾਲੀ-ਭਾਜਪਾ ਕੁਸ਼ਾਸਨ ਦੇ ਦਹਾਕੇ ਤੋਂ ਮੁਕਤ ਕਰਵਾਉਣਾ ਮਹੱਤਵਪੂਰਨ ਹੈ। ਬਾਦਲ ਸਰਕਾਰ ਉਪਰ ਸੂਬੇ ਤੇ ਇਸ ਦੇ ਲੋਕਾਂ ਨੂੰ ਵਿੱਤੀ ਘੁਟਾਲੇ, ਆਰਥਿਕ ਘੁਟਾਲੇ, ਅਰਾਜਕਤਾ, ਨੀਤੀਗਤ ਠਹਿਰਾਅ ਤੇ ਤਰੱਕੀ ‘ਚ ਸ਼ਰਮਨਾਕ ਗਿਰਾਵਟ ਰਾਹੀਂ ਡੂੰਘੇ ਹਨੇਰੇ ‘ਚ ਧਕੇਲਣ ਦਾ ਦੋਸ਼ ਲਾਇਆ ਗਿਆ ਹੈ।

ਇਸ ਚਾਰਜ਼ਸ਼ੀਟ ਦੀ ਸ਼ੁਰੂਆਤ, ਪਹਿਲਾਂ ਪਰਿਵਾਰ ਆਵੇ ਭਾਵੇਂ ਸੂਬਾ ਢੱਠੇ ਖੂਹ ‘ਚ ਜਾਵੇ, ਦੇ ਭਾਗ ਤੋਂ ਹੁੰਦੀ ਹੈ, ਜਿਹੜਾ ਖੁਲਾਸਾ ਕਰਦਾ ਹੈ ਕਿ ਕਿਸ ਤਰ੍ਹਾਂ ਥੋੜ੍ਹੇ ਵਕਤ ‘ਚ ਕੁਝ ਲੋਕ ਕਰੋੜਪਤੀ ਬਣ ਗਏ ਹਨ, ਜਦਕਿ ਸੂਬਾ ਆਰਥਿਕ ਵਿਕਾਸ ਤੇ ਆਮਦਨ ਦੀਆਂ ਗਹਿਰਾਈਆਂ ‘ਚ ਡੁੱਬ ਗਿਆ ਹੈ। ਚਾਰਜਸ਼ੀਟ ‘ਚ ਮੁੱਖ ਤੌਰ ‘ਤੇ ਨਸ਼ਾਖੋਰੀ ਆਉਂਦੀ ਹੈ, ਜਿਹੜੀ ਅਕਾਲੀ ਭਾਜਪਾ ਸਰਕਾਰ ਉਪਰ ਨਸ਼ਾ ਮਾਫੀਆ ਨੂੰ ਵੱਡੇ ਪੱਧਰ ‘ਤੇ ਵਾਧਾ ਦਿੰਦਿਆਂ ਨੌਜ਼ਵਾਨ ਪੰਜਾਬੀਆਂ ਦਾ ਭਵਿੱਖ ਗਹਿਣੇ ਰੱਖਣ ਦਾ ਦੋਸ਼ ਲਾਉਂਦੀ ਹੈ ਤੇ ਦਰਸਾਉਂਦੀ ਹੈ ਕਿ ਨਸ਼ੇ ਦੇ ਵਪਾਰੀ ਮੌਜ਼ੂਦਾ ਅਕਾਲੀ- ਭਾਜਪਾ ਪ੍ਰਸ਼ਾਸਨ ਦੇ ਸਰਗਰਮ ਮੈਂਬਰ ਹਨ। ਇਸ ਤੋਂ ਬਾਅਦ ਬਾਦਲ ਸਰਕਾਰ ਉਪਰ ਸੂਬੇ ਦੀਆਂ ਸੰਸਥਾਵਾਂ ਤੇ ਢਾਂਚਿਆਂ ਨੂੰ ਤਬਾਹ ਕਰਦਿਆਂ, ਉਨ੍ਹਾਂ ਦੀਆਂ ਤਾਕਤਾਂ ਤੇ ਅਧਿਕਾਰਾਂ ਨੂੰ ਆਪਣੇ ਹੱਥ ਕਰਨ ਦਾ ਦੋਸ਼ ਲਾਉਂਦੀ ਹੈ।

ਚਾਰਜਸ਼ੀਟ ਮੁਤਾਬਕ ਹਰ ਪਾਸੇ ਭ੍ਰਿਸ਼ਟਾਚਾਰ ਹੈ ਤੇ ਨਸ਼ਾ, ਖੁਦਾਈ, ਸ਼ਰਾਬ, ਰੇਤ, ਕੇਬਲ, ਟਰਾਂਸਪੋਰਟ ਤੇ ਲਾਟਰੀ ਮਾਫੀਆ ਸਮੇਤ ਖੁਰਾਕ ਘੁਟਾਲਾ, ਸਫਾਈ ਘੁਟਾਲੇ, ਘਰ ਤੇ ਭਰਤੀ ਘੁਟਾਲੇ, ਸਿੱਖਿਆ ਘੁਟਾਲਾ ਅਤੇ ਕਿਸਾਨਾਂ ਨੂੰ ਧੋਖਾ ਦੇਣਾ, ਦਰਸਾਉਂਦਾ ਹੈ ਕਿ ਬਾਦਲ ਸਰਕਾਰ ਨੇ ਸਿੱਧੇ ਜਾਂ ਅਣਸਿੱਧੇ ਤੌਰ ‘ਤੇ ਭ੍ਰਿਸ਼ਟਾਚਾਰ ਨੂੰ ਸ਼ਹਿ ਦਿੱਤੀ ਹੈ। ਸੂਬਾ ਸਰਕਾਰ ਉਪਰ ਜੰਗਲਰਾਜ ਸਥਾਪਤ ਕਰਨ ਦਾ ਦੋਸ਼ ਲਾਉਂਦੇ ਹੋਏ, ਚਾਰਜਸ਼ੀਟ ਖੁਲਾਸਾ ਕਰਦੀ ਹੈ ਕਿ ਅਕਾਲੀ ਭਾਜਪਾ ਸਰਕਾਰ ਨੇ ਤਾਕਤਵਰ ਨੂੰ ਹਰ ਤਰ੍ਹਾਂ ਦੀ ਅਜ਼ਾਦੀ ਦਿੰਦਿਆਂ ਤੇ ਤਾਕਤਵਰ ਵਿਅਕਤੀ ਦੇ ਸੱਚਾ ਹੋਣ ਦਾ ਵਤੀਰਾ ਅਪਣਾਉਂਦਿਆਂ, ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਲਗਾਤਾਰ ਡਰ ਤੇ ਅਸੁਰੱਖਿਆ ਹੈ। ਪੁਲਿਸ ਤੇ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਅਵਿਵਸਥਾ, ਅਪਰਾਧਿਕ ਅੰਕੜਿਆਂ ਦੇ ਸ਼ਰਮਸਾਰ ਹਾਲਤ ‘ਚ ਪਹੁੰਚਦਿਆਂ ਕਾਨੂੰਨ ਤੇ ਵਿਵਸਥਾ ਦਾ ਪਤਨ ਹੋਣਾ, ਪਵਿੱਤਰ ਧਰਤੀ ਦੇ ਪਾਵਨ ਸਰੂਪ ਦੀ ਬੇਅਦਬੀ, ਕਿਸਾਨਾਂ ਵੱਲੋਂ ਬੇਰੋਕ ਖੁਦਕੁਸ਼ੀਆਂ, ਪੰਜਾਬ ਤੋਂ ਉਦਯੋਗਕ ਨਿਵੇਸ਼ ਦਾ ਬਾਹਰ ਜਾਣਾ, ਪੰਜਾਬ ਦੇ ਖੇਤੀਬਾੜੀ ਖੇਤਰ ਦੀ ਚਮਕ ਖਤਮ ਹੋਣੀ ਤੇ ਵੱਡੇ ਪੱਧਰ ‘ਤੇ ਬੇਰੁਜ਼ਗਾਰੀ ਦਾ ਜ਼ਿਕਰ ਕਰਦੀ ਹੈ।

ਬਾਦਲ ਸਰਕਾਰ ਉਪਰ ਨੀਤੀਗਤ ਠਹਿਰਾਅ ਤੇ ਸਰਕਾਰੀ ਅਸਫਲਤਾ ਰਾਹੀਂ ਵਿੱਤੀ, ਮਨੁੱਖੀ ਤੇ ਕੁਦਰਤੀ ਸੰਸਾਧਨਾਂ ਨੂੰ ਹਾਨੀ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਲੜੀ ਹੇਠ ਵਿੱਤੀ ਪੱਖ ਤੋਂ ਟੈਕਸ ਨੀਤੀ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ, ਜ਼ਮੀਨਾਂ ਨੂੰ ਧੜਾਧੜ ਵੇਚਦਿਆਂ ਜ਼ਮੀਨੀ ਸੰਸਾਧਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ, ਆਦਿ। ਮਿੱਟੀ ਦੀ ਸਿਹਤ ‘ਚ ਨੁਕਸਾਨ ਤੇ ਜਲ ਸ੍ਰੋਤਾਂ ਦਾ ਖਤਮ ਹੋਣਾ, ਸੂਬਾ ਸਰਕਾਰ ਦੀਆਂ ਵਿਅਰਥ ਨੀਤੀਆਂ ਦੇ ਹੋਰ ਪ੍ਰਭਾਵ ਹਨ। ਇਸ ਦਿਸ਼ਾ ‘ਚ ਸਿੱਖਿਆ ਦੇ ਮਿਆਰ ‘ਚ ਗਿਰਾਵਟ, ਘਟੀਆ ਪੱਧਰ ਦੀ ਸਿਹਤ ਸੰਭਾਲ ਸਮੇਤ ਦਲਿਤਾਂ ਤੇ ਓ.ਬੀ.ਸੀ ਵਰਗ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਕਰਦਿਆਂ ਮਨੁੱਖੀ ਸੰਸਾਧਨਾਂ ਨੂੰ ਤੇਜ਼ੀ ਨਾਲ ਖਤਮ ਕੀਤਾ ਜਾ ਰਿਹਾ ਹੈ। ਚਾਰਜ਼ਸ਼ੀਟ ‘ਚ ਤੱਥਾਂ ਤੇ ਅੰਕੜਿਆਂ ਨੂੰ ਦਰਸਾਉਂਦਿਆਂ ਖੁਲਾਸਾ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ, ਅਕਾਲੀ ਭਾਜਪਾ ਪ੍ਰਸ਼ਾਸਨ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ।

Tags
Show More