NATIONAL

ਅਮਰਿੰਦਰ ਸਿੰਘ ਦੀ ਜੇਤਲੀ ਨੂੰ ਵੰਗਾਰ, ਆਪਣੇ ਪੈਰਾਂ ਤੇ ਕੁਹਾੜੀ ਮਾਰਨ ਬਰਾਬਰ

Amritsar Connection

ਅਮ੍ਰਿਤਸਰ ਤੋਂ ਜੇਤਲੀ ਤੇ ਅਮਰਿੰਦਰ ਦੇ ਹਾਰਨ ਦੇ ਪੂਰੇ ਪੂਰੇ ਮੌਕੇ ਹਨ 

C. Singh, Amritsar, p4punjab.com

ਪੰਜਾਬ ਕਾਂਗਰਸ ਪ੍ਰਧਾਨ ਸਾਬਕਾ ਫੌਜੀ ਅਫਸਰ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ ਨੂੰ ਅਮ੍ਰਿਤਸਰ ਲੋਕ ਸਭਾ ਹਲਕੇ ਤੋਂ ਦੋਬਾਰਾ ਚੋਣ ਲੜਣ ਲਈ ਲਲਕਾਰਿਆ ਹੈ।

ਰਾਜਸੀ ਮਾਹਿਰਾਂ ਦਾ ਮੰਨਣਾ ਹੈ, ਕਿ ਜੇਕਰ ਅਰੁਨ ਜੇਤਲੀ ਪੌਜੀ ਅਪਸਰ ਦੀ ਲਲਕਾਰ ਨੂੰ ਮੰਨਕੇ ਅਮ੍ਰਿਤਸਰ ਤੋਂ ਚੋਣ ਲੜਦਾ ਹੈ, ਤਾਂ ਉਸ ਨੇ ਤਾਂ ਹਾਰਨਾ ਹੀ ਹੈ, ਪਰ ਨਾਲ ਸਾਬਕਾ ਕੈਪਟਨ ਦੀ ਬੇੜ੍ਹੀ ਵੀ ਡੁੱਬ ਸਕਦੀ ਹੈ। ਜਿਸ ਦਾ ਕਾਰਨ ਦਸਦਿਆਂ ਡਾ. ਗੁਰਨਾਮ ਸਿੰਘ ਆਖਦੇ ਨੇ ਕਿ ਅਮਰਿੰਦਰ ਸਿੰਘ ਨੇ ਆਪਣੇ ਹਲਕੇ ਦੇ ਲੋਕਾਂ ਲਈ ਨਾ ਤਾਂ ਲੋਕ ਸਭਾ ਵਿਚ ਆਵਾਜ਼ ਹੀ ਉਠਾਈ ਹੈ, ਤੇ ਨਾ ਹੀ ਕੋਈ ਛੋਟਾ ਮੋਟਾ ਕਾਰਜ ਹੀ ਕਰਵਾਇਆ ਹੈ। ਜਿਸ ਕਰਕੇ ਦੋਵਾਂ ਨੇਤਾਵਾਂ ਦੇ ਹਾਰਨ ਦਾ ਪੂਰਾ ਪੂਰਾ ਮੌਕਾ ਹੈ, ਕਿਉਂਕਿ ਨਕਦੀ ਬਦਲੀ ਤੇ ਪਾਕਿਸਤਾਨ ਨਾਲ ਤਲਖ਼ੀ ਭਰੇ ਰਿਸ਼ਤਿਆਂ ਕਾਰਨ, ਜਿੰਨ੍ਹਾਂ ਵੱਡਾ ਨੁਕਸਾਨ ਸਰਹੱਦੀ ਵਪਾਰੀਆਂ ਨੂੰ ਹੋਇਆ ਉਸ ਦਾ ਸਿਹਰਾ ਜੇਤਲੀ ਦੇ ਸਿਰ ਵੀ ਸਜਦਾ ਹੈ।

ਅਮ੍ਰਿਤਸਰ ਤੋਂ ਥੋੜਾ ਦੂਰ ਛੇਹਰੇਟਾ ਦੇ ਵਸਣ ਸਿੰਘ ਦਾ ਮੰਨਣਾ ਕਿ ਪਾਕਿਸਤਾਨ ਨਾਲ ਭਾਰਤ ਤੇ ਸੌਖਾ ਰਾਜ ਕਰਨ ਲਈ ਕੇਂਦਰ ਕੋਲ ਹਮੇਸ਼ਾਂ ਇਕ ਸੌਖਾ ਨੁਸਖਾ ਹੁੰਦਾ ਹੈ, ਕਿ ਪਾਕਿਸਤਾਨ ਨਾਲ ਘਸੁੰਨ ਮੁੱਕੀ ਹੁੰਦੇ ਰਹੋ, ਲੋਕਾਂ ਦਾ ਧਿਆਾਨ ਉਧਰ ਰੱਖੋ ਤੇ ਆਪਣਾ ਰਾਜ ਕਰਦੇ ਰਹੋ, ਪਰ ਇਸ ਨਾਲ ਜੇਕਰ ਕਿਸੇ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ, ਤਾਂ ਉਹ ਹੁੰਦਾ ਹੈ ਸਰਹੱਦੀ ਇਲਾਕੇ ਵਿਚ ਰਹਿਣ ਵਾਲੇ ਵਪਾਰੀਆਂ, ਕਿਸਾਨਾਂ ਦਾ, ਉਹ ਵਿਚਾਰੇ ਕਾਸੇ ਜੋਗੇ ਨਹੀਂ ਰਹਿੰਦੇ।ਵਸਣ ਸਿੰਘ ਅਨੁਸਾਰ ਜੇਕਰ ਅਮਰਿੰਦਰ ਸਿੰਘ ਦੋਬਾਰਾ ਕਾਂਗਰਸ ਦੀ ਟਿਕਟ ਤੇ ਅਮ੍ਰਿਤਸਰ ਸੀਟ ਤੋਂ ਖੜ੍ਹਦਾ ਹੈ, ਤਾਂ ਜ਼ਮਾਨਤ ਤਾਂ ਜ਼ਬਤ ਨਹੀਂ ਹੋਵੇਗੀ, ਪਰ ਵੱਡੇ ਫਰਕ ਨਾਲ ਹਾਰ ਜਾਵੇਗਾ, ਕਿਉਂਕਿ ਜੇਤਲੀ ਨੂੰ ਹਰਾਉਣ ਵਾਲੇ ਅਨਿਲ ਜੋਸ਼ੀ ਤੇ ਮਜੀਠੀਆ ਆਪਣੀਆਂ ਸੀਟਾਂ ਨੂੰ ਪੱਕਿਆਂ ਕਰਨ ਵਲ ਧਿਆਨ ਦੇ ਰਹੇ ਹਨ।

ਲੋਕਾਂ ਦਾ ਨਵਜੋਤ ਸਿੰਘ ਸਿੱਧੂ ਨੂੰ ਲੈਕੇ ਨਜ਼ਰੀਆ ਕਾਫੀ ਵਧੀਆ ਹੈ, ਜੇਕਰ ਕਾਂਗਰਸ ਸਿੱਧੂ ਨੂੰ ਉਮੀਦਵਾਰੀ ਦਿੰਦੀ ਹੈ, ਤਾਂ ਉਸ ਨੂੰ ਲਲਕਾਰਨ ਵਾਲਾ ਭਾਜਪਾ ਵਿਚ ਕੋਈ ਵੱਡਾ ਨੇਤਾ ਮਿਲਣਾ ਬਹੁਤ ਮੁਸ਼ਕਿਲ ਹੈ। ਜਿਸ ਕਰਕੇ ਸਿੱਧੂ ਦੇ ਜਿੱਤਣ ਦੇ ਮੌਕੇ ਜ਼ਿਆਦਾ ਵੱਧ ਜਾਂਦੇ ਹਨ।

Tags
Show More