SPORTS

ਆਈ. ਸੀ. ਸੀ. ਟੈਸਟ ਰੈਂਕਿੰਗ ‘ਚ ਪਾਕਿਸਤਾਨ ਨੇ ਪਹਿਲੀ ਵਾਰ ਬਾਦਸ਼ਾਹਤ ਹਾਸਲ ਕਰ ਲਈ

ਮੀਂਹ ਕਾਰਨ ਰੱਦ ਹੋਣ ਨਾਲ ਭਾਰਤ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ

ਤ੍ਰਿਨੀਦਾਦ ਟੈਸਟ ਦੇ ਮੀਂਹ ਕਾਰਨ ਰੱਦ ਹੋਣ ਨਾਲ ਭਾਰਤ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਕਿਉਂਕਿ ਪਾਕਿਸਤਾਨ ਨੇ ਆਈ. ਸੀ. ਸੀ. ਟੈਸਟ ਰੈਂਕਿੰਗ ‘ਚ ਉਸ ਨੂੰ ਚੋਟੀ ਦੇ ਸਥਾਨ ਤੋਂ ਹਟਾ ਦਿੱਤਾ ਹੈ ਤੇ ਪਹਿਲੀ ਵਾਰ ਬਾਦਸ਼ਾਹਤ ਹਾਸਲ ਕਰ ਲਈ। ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਚੌਥੇ ਤੇ ਆਖਰੀ ਟੈਸਟ ‘ਚ ਲਗਾਤਾਰ ਮੀਂਹ ਕਾਰਨ ਆਖਰੀ 4 ਦਿਨ ਦੀ ਖੇਡ ਨਹੀਂ ਹੋ ਸਕੀ ਤੇ ਸਿਰਫ ਮੈਚ ਦੇ ਸ਼ੁਰੂਆਤੀ ਦਿਨ ਹੀ ਸਿਰਫ 22 ਓਵਰਾਂ ਦੀ ਖੇਡ ਹੋਈ ਸੀ। ਇਸ ਮੈਚ ਦੇ ਰੱਦ ਹੋਣ ਨਾਲ ਭਾਰਤ ਦਾ ਚੋਟੀ ਦਾ ਸਥਾਨ ਬਚਾਉਣ ਦਾ ਮੌਕਾ ਖੋਹਿਆ ਗਿਆ, ਜਿਸ ਨੂੰ ਉਸ ਨੇ ਪਿਛਲੇ ਹਫਤੇ ਆਸਟ੍ਰੇਲੀਆ ਤੋਂ ਹਾਸਲ ਕੀਤਾ ਸੀ।
ਚੌਥੇ ਤੇ ਆਖਰੀ ਟੈਸਟ ਦੇ ਇਸ ਨਤੀਜੇ ਦਾ ਮਤਲਬ ਹੋਇਆ ਕਿ ਭਾਰਤ ਨੇ ਵੈਸਟਇੰਡੀਜ਼ ਤੋਂ ਲੜੀ 2-0 ਨਾਲ ਜਿੱਤ ਲਈ ਤੇ ਇਸ ਨਾਲ ਉਸ ਦੇ 110 ਅੰਕ ਰਹੇ, ਜਿਸ ਨਾਲ ਉਹ ਪਾਕਿਸਤਾਨ ਤੋਂ ਇਕ ਅੰਕ ਪਿੱਛੇ ਹੋ ਗਿਆ ਤੇ ਤੀਜੀ ਰੈਂਕਿੰਗ ‘ਤੇ ਕਾਬਜ਼ ਆਸਟ੍ਰੇਲੀਆ ਤੋਂ ਦੋ ਅੰਕ ਅੱਗੇ ਹੈ।
ਸ਼੍ਰੀਲੰਕਾ-ਆਸਟ੍ਰੇਲੀਆ ਲੜੀ ਤੋਂ ਬਾਅਦ ਭਾਰਤ ਨੂੰ ਆਪਣਾ ਚੋਟੀ ਦਾ ਰੈਂਕਿੰਗ ਸਥਾਨ ਬਰਕਰਾਰ ਰੱਖਣ ਲਈ ਪੋਰਟ ਆਫ ਸਪੇਨ ਟੈਸਟ ਜਿੱਤਣ ਦੀ ਲੋੜ ਸੀ। ਵਿਰਾਟ ਕੋਹਲੀ ਦੀ ਅਗਵਾਈ ‘ਚ ਭਾਰਤੀ ਟੀਮ ਨੇ ਪਹਿਲਾ ਟੈਸਟ ਪਾਰੀ ਤੇ 92 ਦੌੜਾਂ ਨਾਲ ਜਿੱਤਿਆ ਸੀ, ਜਦਕਿ ਦੂਜਾ ਮੈਚ ਡਰਾਅ ਰਿਹਾ ਸੀ। ਇਸ ਤੋਂ ਬਾਅਦ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਤੀਜਾ ਟੈਸਟ ਮੁਕਾਬਲਾ 237 ਦੌੜਾਂ ਨਾਲ ਜਿੱਤ ਕੇ ਲੜੀ ‘ਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਕੈਰੇਬੀਆਈ ਦੌਰੇ ‘ਤੇ ਦੋ ਟੈਸਟ ਮੈਚ ਜਿੱਤੇ ਹਨ।

Show More

Leave a Reply

Your email address will not be published. Required fields are marked *

Close