NATIONALPunjab

ਆਟਾ ਦਾਲ ਸਕੀਮ ਦੇ ਲਾਭ ਪਾਤਰਾਂ ਨੂੰ ਮਦਦ ਕਰਨ ਦੀ ਬਜਾਏ, ਬਾਦਲ ਸਰਕਾਰ, ਆਪਣੇ ਆਕਾ ਦੇ ਜਨਮ ਦਿਨ ਤੇ ਲੋਕਾਂ ਦੇ ਪੈਸੇ ਬਰਬਾਦ ਕਰ ਰਹੀ ਐ

Happy Birthday Badal

ਵਿਰੋਧੀ ਧਿਰਾਂ ਵਲੋਂ ਕੀਤਾ ਜਾ ਰਿਹਾ ਵਿਰੋਧ, ਪਰ ਸਰਕਾਰ ਤੇ ਕੋਈ ਅਸਰ ਨਹੀਂ   

M Singh, Jalandhar, p4punjab.com

ਪਰਕਾਸ਼ ਸਿੰਘ ਦੇ ਇਸ ਸਰਕਾਰੀ ਮਿਆਦ ਵਿਚਲੇ ਆਖਰੀ ਜਨਮ ਦਿਨ ਨੂੰ ਮਨਾਉਣ ਲਈ ਭਾਵੇਂ ਬਾਦਲ ਸਰਕਾਰ ਡਾਢੇ ਵਜ਼ਨ ਦੇ ਲੱਡੂ, ਮੇਵੇ ਇਕੱਠੇ ਕਰੀ ਜਾ ਰਹੀ ਹੈ, ਪਰ ਲੋਕਾਂ ਦੇ ਪੈਸੇ ਨਾਲ ਨਿਜੀ ਜਨਮ ਦਿਨ ਨੂੰ ਸਰਕਾਰੀ ਜਨਮ ਦਿਨ ਬਨਾਉਣ ਵਾਲੀ ਪਾਰਟੀ ਦੀ ਹਰ ਪਾਸਿਉਂ ਨਿੰਦਿਆ ਹੋ ਰਹੀ ਹੈ।

ਜਦਕਿ ਇਸਦੇ ਉਲਟ ਆਟਾ-ਦਾਲ ਸਕੀਮ ਦੇ ਲਾਭ ਪਾਤਰ ਬੀਤੇ 8 ਮਹੀਨਿਆਂ ਤੋਂ ਆਪਣੇ ਹਿੱਸੇ ਦਾ ਇੰਤਜ਼ਾਰ ਕਰ ਰਹੇ ਹਨ, ਜਿਸ ਸਕੀਮ ਨੂੰ ਲੈ ਕੇ ਇਨ੍ਹਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ।

ਇਸ ਲੜੀ ਹੇਠ ਉਕਤ ਸਕੀਮ ਦੇ ਇਕ ਕਰੋੜ ਤੋਂ ਵੀ ਵੱਧ ਲਾਭ ਪਾਤਰਾਂ ਨੂੰ ਬੀਤੇ 8 ਮਹੀਨਿਆਂ ਤੋਂ ਰਿਆਇਤੀ ਅਨਾਜ ਨਾ ਮਿੱਲਣ ਸਬੰਧੀ ਖ਼ਬਰਾਂ ਤੋਂ ਬਾਅਦ, ਪੰਜਾਬ ਕਾਂਗਰਸ ਨੇ ਇਥੇ ਜ਼ਾਰੀ ਬਿਆਨ ‘ਚ ਕਿਹਾ ਹੈ ਕਿ ਸੂਬੇ ਦੇ ਗਰੀਬ ਲੋਕਾਂ ਦੀ ਦੁਰਦਸ਼ਾ ਪ੍ਰਤੀ ਬਾਦਲ ਸਰਕਾਰ ਦੀ ਸ਼ਰਮਨਾਕ ਉਦਾਸੀਨਤਾ ਦੀ ਹੱਦ ਨਹੀਂ ਪ੍ਰਤੀਤ ਹੋ ਰਹੀ ਹੈ। ਜਿਸ ਸਕੀਮ ਲਈ ਸੂਬਾ ਸਰਕਾਰ ਫੰਡ ਮੁਹੱਈਆ ਕਰਵਾਉਣ ‘ਚ ਫੇਲ੍ਹ ਰਹੀ ਹੈ।

ਅਕਾਲੀ ਸਰਕਾਰ ਨੇ 8 ਦਸੰਬਰ ਨੂੰ ਮੋਗਾ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਮਨਾਉਣ ਵਾਸਤੇ ਖਜ਼ਾਨਿਆਂ ਨੂੰ ਖੋਲ੍ਹ ਦਿੱਤਾ ਹੈ।

Tags
Show More