NATIONAL

ਆਧਾਰ ਕਾਰਡ ਲੋਕਾਂ ਦੀ ਜ਼ਿੰਦਗੀ ਸੋਖਾਲੀ ਕਰਨ ਵਿੱਚ ਇਕ ਵਾਰ ਫੇਰ ਸਹਾਈ ਹੋਵੇਗਾ

ਆਧਾਰ ਕਾਰਡ ਨਾਲ ਨਵੇਂ ਸਿਮ ਕਾਰਡ ਨੂੰ ਐਕਟੀਵੇਟ ਕਰਵਾਉਣਾ ਹੋ ਜਾਵੇਗਾ ਸੌਖਾ

ਵੋਡਾਫੋਨ ਅਤੇ ਏਅਰਟੈੱਲ ਕੰਪਨੀਆਂ ਆਧਾਰ ਕਾਰਡ ਨੰਬਰ ‘ਤੇ ਆਧਾਰਿਤ ਈ-ਕੇਵਾਈਸੀ ਯੋਜਨਾ ਸ਼ੁਰੂ ਕਰ ਰਹੀਆਂ ਹਨ। ਇਸ ਦੇ ਤਹਿਤ ਪ੍ਰੀ-ਪੇਡ ਅਤੇ ਪੋਸਟਪੇਡ ਨੰਬਰ ਲੈਣ ਲਈ ਉਪਭੋਗਤਾਵਾਂ ਦੇ ਕੋਲ ਉਨ੍ਹਾਂ ਦਾ ਆਧਾਰ ਕਾਰਡ ਹੋਣਾ ਚਾਹੀਦਾ ਹੈ। ਇਨ੍ਹਾਂ ਮੋਬਾਈਲ ਕੰਪਨੀਆਂ ਦੇ ਸਟੋਰ ‘ਤੇ ਜਾ ਕੇ ਗਾਹਕ ਨੂੰ ਨਵੀਂ ਸਿਮ ਖਰੀਦਣੀ ਹੋਵੇਗੀ ਅਤੇ ਈ-ਕੇਵਾਈਸੀ ਲਈ ਆਪਣਾ ਆਧਾਰ ਕਾਰਡ ਦਾ ਨੰਬਰ ਦੇਣਾ ਹੋਵੇਗਾ। ਕੰਪਨੀ ਦੇ ਸਟੋਰ ‘ਚ ਮੌਜੂਦ ਕਰਮਚਾਰੀ ਗਾਹਕ ਵਲੋਂ ਦਿੱਤੇ ਗਏ ਆਧਾਰ ਨੰਬਰ ਨੂੰ ਤਸਦੀਕ ਕਰੇਗਾ। ਤਸਦੀਕ ਪ੍ਰਕਿਰਿਆ ਹੋਣ ਤੋਂ ਬਾਅਦ ਕੁਝ ਮਿੰਟਾਂ ‘ਚ ਨਵਾਂ ਸਿਮ ਕਾਰਡ ਚਾਲੂ ਕਰਕੇ ਦੇ ਦਿੱਤਾ ਜਾਵੇਗਾ।

ਫਿਲਹਾਲ ਆਪਣੀ ਸਰਵਿਸ ਨੂੰ ਸਿਰਫ ਭਾਰਤੀ ਏਅਰਟੈਲ ਨੇ ਦਿੱਲੀ-ਐੱਨ. ਸੀ. ਆਰ. ‘ਚ ਆਪਣੇ ਸਟੋਰ ‘ਤੇ ਸ਼ੁਰੂ ਕੀਤੀ ਹੈ। ਹੋਰ ਰਿਟੇਲ ਆਊਟਲੈਟਸ ‘ਤੇ ਇਸ ਸਰਵਿਸ ਦਾ ਫਾਇਦਾ ਗਾਹਕ ਨੂੰ ਫਿਲਹਾਲ ਨਹੀਂ ਮਿਲੇਗਾ। ਕੰਪਨੀ ਅਗਲੇ ਕੁਝ ਮਹਿਨਿਆਂ ‘ਚ ਇਸ ਸਰਵਿਸ ਨੂੰ ਪੂਰੇ ਦੇਸ਼ ‘ਚ ਸ਼ੁਰੂ ਕਰੇਗੀ। ਕੰਪਨੀ ਦੇ ਪੂਰੇ ਦੇਸ਼ ‘ਚ 25.4 ਕਰੋੜ ਗਾਹਕ ਹਨ।

ਬੁੱਧਵਾਰ ਤੋਂ ਦੇਸ਼ ਦੀ ਦੂਜੀ ਸਭ ਤੋਂ ਵੱਡੀ ਮੋਬਾਈਲ ਕੰਪਨੀ ਵੋਡਾਫੋਨ ਆਪਣੇ ਸਾਰੇ ਸਟੋਰਜ਼ ‘ਤੇ ਇਹ ਸਰਵਿਸ ਨੂੰ ਸ਼ੁਰੂ ਕਰੇਗਾ। ਵੋਡਾਫੋਨ ਇੰਡੀਆ ਦੇ ਵਪਾਰਕ ਡਾਇਰੈਕਟਰ ਸੰਦੀਪ ਕਟਾਰੀਆ ਨੇ ਇਕ ਬਿਆਨ ਜਾਰੀ ਕਰਦੇ ਹੋਏ ਇਸ ਗੱਲ ਦੀ ਘੋਸ਼ਣਾ ਕੀਤੀ। ਵੋਡਾਫੋਨ ਦੇ ਮਈ 2016 ਤੱਕ 19.8 ਕਰੋੜ ਗਾਹਕ ਸੀ। ਇਸ ਸਰਵਿਸ ਤੋਂ ਉਨ੍ਹਾਂ ਗਾਹਕਾਂ ਨੂੰ ਫਾਇਦਾ ਪਹੁੰਚੇਗਾ, ਜੋ ਸਿਮ ਕਾਰਡ ਐਕਟੀਵੇਟ ਕਰਨ ਲਈ ਪਹਿਲੇ ਕਾਗਜ਼ੀ ਦਸਤਾਵੇਜ਼ ਜਮ੍ਹਾਂ ਕਰਵਾਉਂਦੇ ਸੀ। ਇਸ ਪ੍ਰਕਿਰਿਆ ‘ਚ 2 ਦਿਨ ਦਾ ਸਮਾਂ ਲੱਗਦਾ ਸੀ, ਜਿਸ ਨਾਲ ਬਹੁਤ ਸਮਾਂ ਖਰਾਬ ਹੁੰਦਾ ਸੀ।

Show More

Leave a Reply

Your email address will not be published. Required fields are marked *