NATIONAL

ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਦੀ ਅਮ੍ਰਿਤਸਰ ਜ਼ਿਮਨੀ ਚੋਣ ਲੜਨ ਦਾ ਐਲਾਨ

ONE MINUTE READ

 

No automatic alt text available.

AAP  TOWARDS AMRITSAR

ਚੋਣ ਜ਼ਾਬਤੇ ਤੋਂ ਬਾਦ ਆਪ ਨੂੰ ਮਿਲ ਰਹੇ ਲੋਕਾਂ ਦੇ ਭਾਰੀ ਸਮਰਥਨ ਨੇ ਪਾਰਟੀ ਵਿਚ ਦੁਬਾਰਾ ਜੋਸ਼ ਫੂਕੀ

Gurminder Singh Samad, Sri Amritsar, p4punjab.com

ਚੋਣ ਜ਼ਾਬਤਾ ਲਗਣ ਤੋਂ ਬਾਦ ਜਿਸ ਤਰਾਂ ਪੰਜਾਬ ਦੇ ਲੋਕਾਂ ਦਾ ਝੁਕਾਅ ਇਕੋ ਦਮ ਪੰਜਾਬ ਵਿਚ ਤੀਜੇ ਧਿਰ ਚਜੋਂ ਉਭਰੀ ਆਮ ਆਦਮੀ ਪਾਰਟੀ ਵਲ ਹੋ ਗਿਆ ਹੈ, ਉਸ ਤੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੋਂ ਖੁਸ਼ੀ ਸੰਭਾਲਣੀ ਬਹੁਤ ਹੀ ਔਖੀ ਹੋ ਰਹੀ ਹੈ। ਪਾਰਟੀ ਨੇ ਪੰਜਾਬ ਵਿਚ ਆਪਣੀ ਬਿਸਾਤ ਪੂਰੀ ਤਰਾਂ ਵਿਛਾ ਦੇਣ ਦੀ ਰਣਨੀਤੀ ਤਹਿਤ ਸ੍ਰੀ ਅਮ੍ਰਿਤਸਰ ਦੀ ਸੰਸਦ ਦੀ ਜ਼ਿਮਨੀ ਚੋਣ ਲੜਨ ਦਾ ਵੀ ਫੈਸਲਾ ਕਰ ਲਿਆ ਹੈ।

ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਜਲੰਧਰ ਵਿਖੇ ਇਸ ਗੱਲ ਦਾ ਐਲਾਨ ਕੀਤਾ ਕਿ ਪਾਰਟੀ ਛੇਤੀ ਹੀ ਆਪਣੇ ਉਮੀਦਵਾਰ ਦਾ ਐਲਾਨ ਕਰੇਗੀ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਹਲਕੇ ਦੀ ਲੋਕ ਸਭਾ ਸੀਟ ਛੱਡਣ ਤੋਂ ਬਾਅਦ ਇਥੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ।

ਚੋਣ ਕਮਿਸ਼ਨ ਨੇ ਇਸ ਸੀਟ ਉੱਤੇ ਵੀ ਵਿਧਾਨ ਸਭਾ ਚੋਣਾਂ ਦੇ ਨਾਲ ਹੀ 4 ਫਰਵਰੀ ਨੂੰ ਹੀ ਵੋਟਾਂ ਪਾਉਣ ਦਾ ਐਲਾਨ ਕੀਤਾ ਹੈ। ਕਾਂਗਰਸ, ਸ਼਼ੋਮਣੀ ਅਕਾਲੀ ਵੱਲੋਂ ਅਜੇ ਇਸ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ।

Tags
Show More