DIASPORANATIONAL

ਇਸਤਾਨਬੁਲ ਗੋਲੀਬਾਰੀ ਹਮਲੇ ਨੇ ਹਿੰਦੀ ਫਿਲਮ ਨਿਰਮਾਤਾ ਤੇ ਮੁੰਬਈ ਦੇ ਰਿਜ਼ਵੀ ਘਰਾਣੇ ਦੇ ਚਿਰਾਗ ਆਬੀਸ ਰਿਜ਼ਵੀ ਦੀ ਜ਼ਿੰਦਗੀ ਖੋਹ ਲਈ

One-Minute Read

Image may contain: 1 person, smiling, closeup
Abis Rizvi, son of former Rajya Sabha MP and noted builder of Bandra in Mumbai Akhtar Hasan Rizvi. Abis Rizvi was CEO of Rizvi Builders and had produced a number of films including the 2014 movie Roar: The Tigers of the Sundarbans, He-Man, T4Taj.

Firing on Allah

ਇਸਤਾਨਬੁਲ ਦੇ ਕਲੱਬ `ਚ ਚੱਲੇ ਬੰਬ ਨੇ 39 ਸਮੇਤ 2 ਭਾਰਤੀਆਂ ਦੀਆਂ ਜਾਨਾਂ ਲੈ ਲਈਆਂ, 69 ਦੇ ਕਰੀਬ ਜ਼ਖ਼ਮੀ

Jaspal Singh, Istanbul, p4pnjab.com

ਨਵੇਂ ਸਾਲ ਦੇ ਸ਼ੁਰੂ ਹੋਣ ਤੋਂ ਮਹਿਜ਼ ਇਕ ਘੰਟੇ ਬਾਦ ਇਸਤਾਨਬੁਲ ਦੇ ਰੀਅਨਾ ਨਾਈਟਕਲੱਬ ਵਿਚ ਇਕ ਅਣਪਛਾਤੇ ਗਭਰੂ ਨੇ ਕਲੱਬ ਵਿਚ ਆਕੇ ਅੰਨੇਵਾਹ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਕੀਮਤੀ ਇਨਸਾਨੀ ਜਾਨਾਂ ਦਾ ਨੁਕਸਾਨ ਹੋਇਆ, ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕੇਗਾ।

ਹਿੰਦੀ ਫਿਲਮ ਨਿਰਮਾਤਾ ਆਬੀਸ ਰਿਜ਼ਵੀ ਦੀ ਵੀ ਉਸੇ ਦੁਰਘਟਨਾ ਵਿਚ ਮੌਤ ਹੋ ਗਈ ਹੈ। ਅਬੀਸ ਨੇ 2014 ਵਿਚ “ਰੋਰ- ਟਾਈਗਰਜ਼ ਆਫ ਸੁੰਦਰਬਨ” ਫਿਲਮ ਬਣਾਈ ਸੀ। ਇਸ ਵੇਲੇ ਉਨ੍ਹਾਂ ਦੀ ਇਕ ਪੰਜਾਬੀ ਤੇ ਹਿੰਦੀ ਫਿਲਮ “HE-MAN” ਬਣ ਕੇ ਪ੍ਰਦਰਸ਼ਿਤ ਹੋਣ ਲਈ ਤਿਆਰ ਹੋ ਚੁੱਕੀ ਹੈ। ਜਿਸ ਫਿਲਮ ਦਾ ਨਿਰਦੇਸ਼ਨ, ਭਾਰਤੀ ਸਿਨੇ ਜਗਤ ਦੇ ਵੱਡੇ ਨਾਮ ਪੁਨਿਤ ਇਸਰ ਨੇ ਦਿੱਤਾ ਹੈ।ਇਕ ਹੋਰ ਫਿਲਮ “T4TAJ” ਦੀ ਸ਼ੂਟਿੰਗ ਵੀ ਮੁਕੰਮਲ ਹੋ ਚੁੱਕੀ ਸੀ। ਆਬੀਜ਼ ਰਿਜ਼ਵੀ ਮੁੰਬਈ ਵਿਚਲੇ ਰਿਜ਼ਵੀ ਬਿਲਡਰਜ਼ ਨੂੰ ਸੀ.ਈ.ੳ. ਦੇ ਤੌਰ ਤੇ ਬਾਖੂਬੀ ਚਲਾ ਰਹੇ ਸਨ। ਦੂਸਰਾ ਮ੍ਰਿਤਕ ਗੁਜਰਾਤ ਦੀ ਖੁਸ਼ੀ ਸ਼ਾਹ ਸੀ, ਜੋ ਉਸੇ ਨਾਈਟ ਕਲਬ ਵਿਚ ਨਵੇਂ ਸਾਲ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਲਈ ਭਾਰਤ ਤੋਂ ਇਤਾਨਬੁਲ ਗਈ ਸੀ।

ਪ੍ਰਧਾਨ ਮੰਤਰੀ ਨੇ ਇਸਤਾਨਬੁਲ ਹਮਲੇ `ਚ ਹੋਈਆਂ ਮੌਤਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਹਮਲੇ ਵਿਚ ਕੁੱਲ 18 ਵਿਦੇਸ਼ੀ ਮਾਰੇ ਗਏ ਹਨ, ਜਿੰਨ੍ਹਾਂ ਵਿਚ ਇਕ ਇਜ਼ਰਾਈਲੀ ਮਹਿਲਾ ਵੀ ਸ਼ਾਮਲ ਹੈ। ਸਾਊਦੀ ਅਰਬ ਦੇ ਅਖਬਾਰ ਅਲ-ਰਿਆਧ ਦੀ ਖ਼ਬਰ ਅਨੁਸਾਰ ਮਰਨ ਵਾਲਿਆਂ ਵਿਚੋਂ 5 ਸਾਊਦੀ ਨਾਗਰਿਕ ਸਨ ਤੇ ਤਿੰਨ ਫਰਾਂਸਸੀ ਵੀ ਸਨ।

ਨਾਟੋ ਨਾਲ ਜੁੜੇ ਹੋਏ ਤਰਕੀ ਹਾਲੇ ਤੀਕ ਜੁਲਾਈ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਮਾਰ ਤੋਂ ਪੂਰੀ ਤਰਾਂ ਉਭਰ ਨਹੀਂ ਸਕਿਆ, ਜਿਨ੍ਹਾਂ ਦੀ ਜ਼ਿਮੇਵਾਰੀ ਆਈਐਸ ਉਪਰ ਤੇ ਕੋਈ ਕੁਰਦਿਸ਼ ਮੁਜਾਹੀਦੀਨ ਸੰਗਠਨਾਂ ਤੇ ਪਾ ਰਹੇ ਹਨ।

ਇਸਤਾਨਬੁਲ ਹਮਲੇ ਤੋਂ ਬਾਦ ਪੂਰੇ ਯੂਰਪ ਦੀਆਂ ਸੁਰੱਖਿਆ ਏਜੰਸੀਆਂ ਨੇ ਸੁਰੱਖਿਆਂ ਵਧਾ ਦਿੱਤੀ ਹੈ। ਇਜ਼ਰਾਈਲ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੇ ਦੱਖਣ ਪੱਛਮੀ ਇਲਕਿਆਂ ਵਿਚ ਘੁੰਮਣ ਸਮੇਂ ਬਹੁਤ ਹੀ ਸਤਰਕ ਰਹਿਣ ਤੇ ਸਥਾਨਕ ਸੁਰੱਖਿਆਂ ਏਜੰਸੀਆਂ ਦੇ ਨਿਰਦੇਸ਼ ਮੰਨਣ ਦੀ ਸਲਾਹ ਵੀ ਜਾਰੀ ਕੀਤੀ ਹੈ।

ਇਸ ਹਮਲੇ ਦੀ ਜ਼ਿਮੇਵਾਰੀ ਹਾਲੇ ਤਲ ਕਿਸੇ ਵੀ ਅਤਿਵਾਦੀ ਸੰਗਠਨ ਨੇ ਨਹੀਂ ਲਈ ਹੈ, ਤੇ ਦੋਸ਼ੀਆਂ ਦੀ ਬਾਲ ਬਹੁਤ ਹੀ ਸਰਗਰਮੀ ਨਾਲ ਕੀਤੀ ਜਾ ਰਹੀ ਹੈ, ਨਵੰਬਰ,2015 ਵਿਚ ਪੈਰਿਸ ਦੇ ਸੰਗੀਤ ਹਾਲ ਵਿਚ ਵੀ ਇਸੇ ਤਰਾਂ ਦੀ ਘਟਨਾ ਵਿਚ 130 ਲੋਕਾਂ ਦੀ ਜਾਨ ਚਲੀ ਗਈ ਸੀ।

View image on Twitter
Khushi Shah, Indian national lost her life in Istanbul attack. (in pic: Khushi Shah)
Tags
Show More