Punjab

ਐਫ ਸੀ ਆਈ ਮੁਲਾਜਮਾਂ ਦੇ ਵੇਜ ਰਿਵੀਜਨ ਦੀ ਫਾਇਲ ਵਿੱਤ ਮੰਤਰੀ ਨੇ ਕੀਤੀ ਪਾਸ-ਭੱਲੂ

ਐਫ ਸੀ ਆਈ ਮੁਲਾਜਮਾਂ ਦੀਆਂ ਤਨਖਾਹਾਂ ਵਿਚ ਹੋਵੇਗਾ ਚੌਖਾ ਵਾਧਾ

 

ਸੰਗਰੂਰ – (ਬਾਵਾ, ਰਾਮਾ)

ਐਫ ਸੀ ਆਈ (ਭਾਰਤੀ ਖੁਰਾਕ ਨਿਗਮ) ਦੇ ਮੁਲਾਜਮਾਂ ਦੇ ਵੇਜ ਰਿਵੀਜ਼ਨ ਦੇ ਬਕਾਏ ਦੀ ਫਾਇਲ ਵਿੱਤ ਮੰਤਰੀ ਭਾਰਤ ਸਰਕਾਰ ਸ੍ਰੀਮਤੀ ਨਿਰਮਾਲਾ ਸੀਤਾ ਰਮਨ ਨੇ ਪਾਸ ਕਰ ਦਿੱਤੀ ਹੈ ਜਿਸ ਨਾਲ ਐਫ ਸੀ ਆਈ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਵੱਡੀ ਪੱਧਰ ਤੇ ਵਾਧਾ ਹੋਵੇਗਾ।

ਇਹ ਜਾਣਕਾਰੀ ਦਿੰਦਿਆ ਐਫ ਸੀ ਆਈ ਕਰਮਚਾਰੀ ਸੰਘ ਯੂਨੀਅਨ ਦੇ ਕੌਮੀ ਐਡੀਸ਼ਨਲ ਜਨਰਲ ਸਕੱਤਰ ਰਜਿੰਦਰਪਾਲ ਸਿੰਘ ਭੱਲੂ ਨੇ ਪੰਜਾਬਨਾਮਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਫਾਇਲ ਸਾਇਨ ਹੋਣ ਨਾਲ ਜਿਥੇ ਵਿਭਾਗ ਦੇ ਮੁਲਾਜਮਾਂ ਦੀਆਂ ਤਨਖਾਹਾ ਵਿਚ ਵਾਧਾ ਹੋਵੇਗਾ ਉਥੇ ਹੀ ਮੁਲਾਜਮਾਂ ਨੂੰ ਪਹਿਲੀ ਜਨਵਰੀ 2017 ਤੋਂ ਏਰੀਅਲ ਵੀ ਮਿਲੇਗਾ । ਸ੍ਰੀ ਭੱਲੂ ਨੇ ਐਫ ਸੀ ਆਈ ਮੈਨੇਜਮੈਂਟ, ਭਾਰਤ ਸਰਕਾਰ ਦੇ ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਉਹਨਾਂ ਜਥੇਬੰਦੀ ਦੇ ਕੌਮੀ ਪ੍ਰਧਾਨ ਐਸ ਸੀ ਤਿਆਗੀ ਅਤੇ ਕੌਮੀ ਸਕੱਤਰ ਸ੍ਰੀ ਜੇ ਐਸ ਦੂਗਲ ਦਾ ਵੀ ਦਿਲੋ ਧੰਨਵਾਦ ਕੀਤਾ । ਐਫ ਸੀ ਆਈ ਸੰਗਰੂਰ ਦਫਤਰ ਨਾਲ ਸਬੰਧਤ ਕਰਮਚਾਰੀਆਂ ਨੇ ਰਜਿੰਦਰ ਸਿੰਘ ਭੱਲੂ ਸੰਗਰੂਰ ਦਫਤਰ ਪੁੱਜਣ ਤੇ ਉਹਨਾਂ ਦਾ ਧੰਨਵਾਦ ਕਰਦਿਆਂ ਉਹਨਾ ਦਾ ਸਨਮਾਨ ਕੀਤਾ ।

ਇਸ ਮੌਕੇ ਇਕੱਠੇ ਹੋਏ ਕਰਮਚਾਰੀਆਂ ਬੀ ਕੇ ਐਨ ਕੇ ਸੰਘ ਦੇ ਜਿਲਾ ਪ੍ਰਧਾਨ ਬਲਵਿੰੰਦਰ ਸਿੰਘ ਅਤੇ ਸਕੱਤਰ ਮਹੇਸ ਮੀਨਾ ਐਸ ਸੀ ਐਸ ਟੀ ਦੇ ਜਿਲਾ ਪ੍ਰਧਾਨ ਗੋਬਿੰਦ ਸਿੰਘ, ਸਕੱਤਰ ਬਲਵਿੰਦਰ ਦਾਸ, ਦੇਸ ਰਾਜ ਸੁਨਾਮ, ਪ੍ਰਕਾਸ਼ ਲੱਕੀ, ਦਰਸ਼ਨ ਸਿੰਘ, ਸਾਧੂ ਰਾਮ, ਦੀਪਕ ਕੁਮਾਰ, ਰਾਕੇਸ਼ ਕਮਾਰ, ਬੱਤੀ ਲਾਲ ਮੀਨਾ, ਜੱਸੀ ਮਲੇਰਕੋਟਲਾ, ਸ਼ਹਿਨਾਜ ਮਲਿਕ, ਨਿਲੇਸ਼ ਕੁਮਾਰ, ਰੋਹਿਤ ਕੁਮਾਰ ਆਦਿ ਨੇ ਸੰਬੋਧਨ ਕੀਤਾ ।
ਕੌਮੀ ਆਗੂ ਰਜਿੰਦਰ ਸਿੰਘ ਭੱਲੂ ਦਾ ਸਨਮਾਨ ਕਰਕੇ ਹੋਏ ਐਫ ਸੀ ਆਈ ਦੇ ਕਰਮਚਾਰੀ

ਠੱਗ ਨਿਕਲੀ ਆਇਲੈਟਸ ਪਾਸ ਪਤਨੀ : ਮੁਕੱਦਮਾ ਦਰਜ਼

Show More