Punjab

ਐਸ ਸੀ ਮੈਂਬਰ ਕਮਿਸਨ ਨੇ ਦਿੱਤੇ ਮੈਜਿਸਟ੍ਰੇਟ ਜਾਂਚ ਦੇ ਆਦੇਸ਼ :

ਮਾਮਲਾ ਪੰਚਾਇਤੀ ਜਮੀਨ ਤੇ ਮੰਦਿਰ ਬਣਾਉਣ ਦੀ ਸ਼ਿਕਾਇਤ ਦਾ

ਧੂਰੀ,ਸੰਗਰੂਰ, 6 ਜੁਲਾਈ (ਰਾਮਾ, ਰਾਹੁਲ ਜਿੰਦਲ, ਰਿਸੂ, ਸੋਮ ਨਾਥ ) – ਜ਼ਿਲ੍ਹਾ ਸੰਗਰੂਰ ਦੇ ਪਿੰਡ ਮੀਮਸਾ ਵਿਖੇ ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਐਸ.ਸੀ. ਭਾਈਚਾਰੇ ਦੇ ਲੋਕਾਂ ਵੱਲੋਂ ਕਥਿਤ ਤੌਰ ‘ਤੇ ਹੋਈ ਬੇਇਨਸਾਫੀ ਅਤੇ ਭਾਈਚਾਰੇ ਦੀ ਕੀਤੀ ਕੁੱਟ ਮਾਰ ਨੂੰ ਲੈ ਕੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ। ਐਸ.ਸੀ. ਭਾਈਚਾਰੇ ਦੀ ਸ਼ਿਕਾਇਤ ਦਾ ਢੁੱਕਵਾ ਹਲ ਕਰਕੇ ਅਗਲੇਰੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੇ ਮੰਤਵ ਤਹਿਤ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਨੇ ਪਿੰਡ ਮੀਮਸਾ ਵਿਖੇ ਦੌਰਾ ਕੀਤਾ। Commission members ordered a magisterial inquiry

ਸ੍ਰੀ ਹੰਸ ਨੇ ਮੀਮਸਾ ਪਿੰਡ ਦੇ ਐਸ.ਸੀ. ਭਾਈਚਾਰੇ ਨੂੰ ਮਿਲ ਕੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਮੌਕੇ ‘ਤੇ ਮੋਜੂਦ ਐਸ.ਡੀ.ਐਮ ਧੂਰੀ ਨੂੰ ਸਾਰੇ ਘਟਨਾਂ ਦੀ ਆਪਣੇ ਪੱਧਰ ‘ਤੇ ਜਾਂਚ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਐਸ.ਡੀ.ਐਮ ਧੂਰੀ ਨੂੰ ਸਾਰੇ ਮਾਮਲੇ ਬਾਰੇ ਕੀਤੀ ਗਈ ਕਾਰਵਾਈ ਰਿਪੋਰਟ ਲੈ ਕੇ 18 ਜੁਲਾਈ ਨੂੰ ਨਿੱਜੀ ਤੌਰ ‘ਤੇ ਕਮਿਸ਼ਨ ਦੇ ਦਫ਼ਤਰ ਆਉਣ ਦੇ ਆਦੇਸ਼ ਵੀ ਦਿੱਤੇ।

ਸ੍ਰੀ ਹੰਸ ਨੇ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਕੰਧਾਰਗੜ੍ਹ ਛੰਨਾ ਦੇ ਇਕ ਹੋਰ ਮਾਮਲੇ ਵਿੱਚ ਐਸ.ਸੀ. ਭਾਈਚਾਰੇ ਦੇ ਲੋਕਾਂ ਵੱਲੋਂ ਪੰਚਾਇਤੀ ਜ਼ਮੀਨ ‘ਤੇ ਮੰਦਿਰ ਬਣਾਉਣ ਨੂੰ ਲੈ ਕੇ ਕੁਝ ਪਿੰਡ ਵਾਸੀਆਂ ਵੱਲੋਂ ਕੀਤੇ ਵਿਰੋਧ ਦੀ ਸ਼ਿਕਾਇਤ ਕਮਿਸ਼ਨ ਕੋਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਮਸਲੇ ਸਬੰਧੀ ਐਸ.ਡੀ.ਐਮ ਧੂਰੀ ਨੂੰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਬਲਾਕ ਵਿਕਾਸ ਪੰਚਾਇਤ ਅਫ਼ਸਰ ਤੋਂ ਪੰਚਾਇਤੀ ਜ਼ਮੀਨ ਦੇ ਰਕਬੇ ਦੀ ਤੱਥਾਂ ‘ਤੇ ਅਧਾਰਿਤ ਰਿਪੋਰਟ ਲੈ ਕੇ 18 ਜੁਲਾਈ ਨੂੰ ਨਿੱਜੀ ਤੌਰ ‘ਤੇ ਲਿਆਉਣ ਲਈ ਪਾਬੰਦ ਹੋਣਗੇ।

ਵਿਸ਼ੇਸ਼ ਤਕਨੀਕਾਂ ਵਾਲੇ ਸਮਾਰਟ ਫ਼ੋਨ ਅਤੇ ਸਮਾਰਟ ਸਟਿੱਕਾਂ ਵੰਡੇ

Show More