NATIONAL

ਕਾਂਗਰਸ ਦੀ ਫੇਕ ਲਿਸਟ ਬਾਰੇ ਪਾਰਟੀ ਦਾ ਸਪਸ਼ਟੀਕਰਨ

Congress Connection

ਸੋਸ਼ਲ ਮੀਡੀਆ ਉਪਰ ਉਮੀਦਵਾਰਾਂ ਦੀ ਲਿਸਟ ਝੂਠੀ, ਸ਼ਰਾਰਤ ਤੋਂ ਪ੍ਰੇਰਿਤ ਹੈ: ਪੰਜਾਬ ਕਾਂਗਰਸ

Team Chandigarh, p4punjab.com

ਪੰਜਾਬ ਕਾਂਗਰਸ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਸਦੇ ਉਮੀਦਵਾਰਾਂ ਦੀ ਲਿਸਟ ਫਾਇਨਲ ਕਰਨ ਸਬੰਧੀ ਖ਼ਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਪ੍ਰਚਲਨ ‘ਚ ਚੱਲ ਰਹੀ ਲਿਸਟ ਨੂੰ ਪੂਰੀ ਤਰ੍ਹਾਂ ਨਾਲ ਝੂਠਾ ਕਰਾਰ ਦਿੱਤਾ ਹੈ।

ਇਥੇ ਜ਼ਾਰੀ ਬਿਆਨ ‘ਚ ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਸੋਸ਼ਲ ਮੀਡੀਆ ਉਪਰ ਚੱਲ ਰਹੀ, ਆਉਂਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਉਮੀਦਵਾਰਾਂ ਦੀ ਤਥਾਕਥਿਤ ਫਾਇਨਲ ਲਿਸਟ ਸਾਫ ਤੌਰ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਪਾਰਟੀ ‘ਚ ਵਿਵਾਦ ਪੈਦਾ ਕਰਨ ਦੇ ਟੀਚੇ ਕੀਤੀ ਗਈ ਸ਼ੈਤਾਨੀ ਤੋਂ ਪ੍ਰੇਰਿਤ ਹੈ।

ਇਸ ਲੜੀ ਹੇਠ ਉਮੀਦਵਾਰਾਂ ਦੀ ਕੋਈ ਵੀ ਲਿਸਟ ਹਾਲੇ ਤੱਕ ਫਾਇਨਲ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਜ਼ਾਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਪਾਰਟੀ ਬਾਰੇ ਗਲਤ ਪ੍ਰਚਾਰ ਕਰਨ ਦਾ ਕੰਮ ਕਰ ਰਹੇ ਹਨ।

ਅਜਿਹੇ ‘ਚ ਕੈਪਟਨ ਸੰਦੀਪ ਨੇ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਵਿਅਕਤੀ ਉਕਤ ਸੂਚੀ ਨੂੰ ਗੰਭੀਰਤਾ ਨਾਲ ਲੈਂਦਾ ਹੈ, ਤਾਂ ਇਹ ਉਸਦੀ ਆਪਣੀ ਭਰੋਸੇਮੰਦੀ ਨੂੰ ਹਾਨੀ ਪਹੁੰਚਾਏਗੀ।

Tags
Show More