NATIONAL

ਕਾਂਗਰਸ ਵਲੋਂ ਪੰਜਾਬ ਵਾਸੀਆਂ ਨੂੰ ਆਪ ਪਾਰਟੀ ਖਿਲਾਫ ਚੌਕਸੀ ਸੰਦੇਸ਼ ਦਿੱਤਾ

ONE MINUTE READ

ਕਾਂਗਰਸ ਵੱਲੋਂ ਪੰਜਾਬੀਆਂ ਨੂੰ 'ਆਪ' ਦਾ ਡਰਾਵਾ

CAREFULL AAP

ਕਾਂਗਰਸ ਵੱਲੋਂ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਦੇ ਡਰਾਵੇ ਦੇਣੇ ਸ਼ੁਰੂ ਕਰ ਦਿੱਤੇ

Raj Vashisht, Chandigarh, p4punjab.com

ਪੰਜਾਬ ਚੋਣਾਂ ਵੀ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਾਂਗੂ ਬਹੁਤ ਦਿਲਚਸਪ ਹੁੰਦੀਆਂ ਜਾ ਰਹੀਆਂ ਹਨ।ਇਹ ਪਹਿਲੀ ਵਾਰ ਹੈ, ਕਿ ਇਕ ਦੂਜੇ ਦੀਆਂ ਵਿਰੋਧੀ ਪਾਰਟੀਆਂ, ਇਕ ਨਵੀਂ ਪਾਰਟੀ ਦੇ ਵਿਰੋਧ ਵਿਚ ਇਕੋ ਮੰਚ ਤੇ ਇਕੱਠੀਆਂ ਨਾ ਹੋਣ ਦੇ ਬਾਵਜੂਦ ਵੀ ਰੱਲ੍ਹ ਕੇ ਕੰਮ ਕਰ ਰਹੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਨੇ ਵੀ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਦੇ ਡਰਾਵੇ ਦੇਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ਾਸਨ ‘ਚ ਪੰਜਾਬ ਇੱਕ ਹੋਰ ਕਸ਼ਮੀਰ ਬਣ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਪੰਜਾਬ ‘ਚ ਮੁੜ ਉਗਰਵਾਦ ਪੈਦਾ ਕਰਨ ਲਈ ਅਜਿਹੇ ਮੌਕੇ ਦਾ ਇੰਤਜ਼ਾਰ ਕਰ ਰਿਹਾ ਹੈ।

ਦਿਲਚਸਪ ਗੱਲ ਹੈ ਕਿ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੁਝ ਅਜਿਹਾ ਹੀ ਡਰਾਵਾ ਪੰਜਾਬੀਆਂ ਨੂੰ ਦਿੱਤਾ ਸੀ। ਇਸ ਮਗਰੋਂ ਅਕਾਲੀ ਦਲ ਨੇ ਇਸ ਮੁੱਦੇ ਨੂੰ ਜ਼ੋਰਸ਼ੋਰ ਨਾਲ ਉਭਾਰਿਆ ਤੇ ਆਮ ਆਦਮੀ ਪਾਰਟੀ ਦੇ ਤਾਰ ਖਾਲਿਸਤਾਨੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ।

ਮਲੋਟ ਤੇ ਮੁਕਤਸਰ ‘ਚ ਰੈਲੀਆਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਨੂੰ ‘ਮੀਸਨੇ, ਗੱਪੂ ਤੇ ਠੱਗ’ ਦੱਸਿਆ। ਉਨ੍ਹਾਂ ਕਿਹਾ ਕਿ ‘ਆਪ’ ਨਾਲ ਨਕਸਲੀਆਂ ਤੇ ਖਾਲਿਸਤਾਨੀਆਂ ਦੀ ਮਿਲੀਭੁਗਤ ਪੰਜਾਬ ਅੰਦਰ ਅੱਤਵਾਦ ਦੇ ਕਾਲੇ ਦਿਨਾਂ ਨੂੰ ਵਾਪਸ ਲੈ ਆਏਗੀ। ਇਸ ਦੌਰਾਨ ਉਗਰਵਾਦੀ ਹਿੰਸਾ ਕਾਰਨ ਪਹਿਲਾਂ ਹੀ ਅਸੀਂ 35,000 ਤੋਂ ਵੱਧ ਜਾਨਾਂ ਖੋਹ ਚੁੱਕੇ ਹਾਂ।

ਪਰਚਾਰ ਦੇ ਦੋ ਦਿਨ ਬਚੇ ਹਨ, ਪਰ ਹਾਲੇ ਵੀ ਪੰਜਾਬੀਆਂ ਨੂੰ ਕੁਝ ਹੈਰਾਨੀ ਜਨਕ ਖ਼ਬਰਾਂ ਦਾ ਲਗਾਤਾਰ ਇੰਤਜ਼ਾਰ ਬਣਿਆ ਹੋਇਆ ਹੈ।

 

Tags
Show More