NATIONALPunjab

ਕੀ PRTC ਮੁਲਾਜ਼ਿਮਾਂ ਵਲੋਂ ਪੁਲਿਸ ਨਾਲ ਰਲ੍ਹਕੇ ਦੂਜੇ ਧਰਨਾਕਾਰੀਅਾਂ ੳੁਪਰ ਜ਼ੋਰਅਜ਼ਮਾੲਿਸ਼ ਕਰਨੀ ਜਾੲਿਜ਼ ਹੈ ?

One Minute Read

Main Story Image

STRUGGLE 4 STRUGGLE

ਸੰਘਰਸ਼ਸ਼ੀਲ ਅਧਿਅਾਪਕਾਂ ਤੇ ਸਰਕਾਰੀ ਕਹਿਰ ਜਾਰੀ ਹੈ

Harjeet Rupal, Bathinda, p4punjab.com

ੲਿਕ ਪਾਸੇ ਤਾਂ ਪੰਜਾਬ ਸਰਕਾਰ ਠੇਕੇ ਵਾਲੇ ਮੁਲਾਜ਼ਿਮਾਂ ਨੂੰ ਪੱਕਾ ਕਰਨ ਲੲੀ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਬੁਲਾੳੁਂਦੀ ਹੈ, ਪਰ ਫੇਰ ਵੀ ਸੈਂਕੜੇ ਮੁਲਾਜ਼ਿਮ ਸਰਕਾਰ ਤੋਂ ਦੁੱਖੀ ਹਨ, ਕਿੳੁਂਕਿ ਸਰਕਾਰ ਵਲੋਂ ਬਾਕੀਅਾਂ ਨੂੰ ਪੱਕਾ ਕਰਨ ਸਮੇਂ ੳੁਨ੍ਹਾਂ ਨੂੰ ਅਣਗੋਲਿਅਾਂ ਕਰ ਦਿੱਤਾ।

ਹੁਣ ਪੁਲਿਸ ਨੇ ਸਖਤੀ ਵਰਤਦਿਆਂ ਈ.ਜੀ.ਐਸ.  ਅਧਿਅਾਪਕਾਂ ਨੂੰ ੳੁਸੇ ਤਰਾਂ ਕੁੱਟ ਮਾਰ ਰਹੀ ਹੈ, ਜਿਸ ਤਰਾਂ ਅੰਗਰੇਜ਼ਾਂ ਦੀ ਪੁਲਿਸ 1947 ਤੋਂ ਪਹਿਲਾਂ ਅਜ਼ਾਦੀ ਘੁਲਾਟੀਅਾਂ ਨੂੰ ਮਾਰ ਰਹੀ ਹੈ। ਸੁਣਿਅਾ ੲਿਸ ਵਾਰ ਪੀ.ਆਰ.ਟੀ.ਸੀ. ਦੇ ਮੁਲਾਜ਼ਾਮਾਂ ਨੇ ਵੀ ਪੁਲਿਸ ਦਾ ਸਾਥ ਦਿੱਤਾ। ਈ.ਜੀ.ਐਸ. ਟੀਚਰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।

21 ਦਸੰਬਰ ਨੂੰ ਪ੍ਰਦਰਸ਼ਨ ਦੌਰਾਨ ਇੱਕ ਟੀਚਰ ਨੇ ਅੱਗ ਲਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਟੀਚਰਾਂ ਨੇ ਬਠਿੰਡਾ ਸ਼ਹਿਰ ਦਾ ਬੱਸ ਸਟੈਂਡ ਤੇ ਮੇਨ ਚੌਕ ਜਾਮ ਕੀਤਾ ਹੋਇਆ ਸੀ। ਪੁਲਿਸ ਨੇ ਅਚਾਨਕ ਹੱਲਾ ਬੋਲ ਕੇ ਧਰਨੇ ਨੂੰ ਖਦੇੜ ਦਿੱਤਾ।

ਇਲਜ਼ਾਮ ਲੱਗੇ ਹਨ ਕਿ ਪੀ.ਆਰ.ਟੀ.ਸੀ. ਮੁਲਾਜ਼ਮ ਵੀ ਪੁਲਿਸ ਵਾਲਿਆਂ ਨਾਲ ਰਲ ਕੇ ਮੇਲ ਟੀਚਰਾਂ ਨਾਲ ਖਿੱਚਧੂਹ ਕਰਨ ਲੱਗੇ।

ਕਾਬਲੇਗੌਰ ਹੈ ਕਿ 7 ਹਜ਼ਾਰ ਤੋਂ ਵੱਧ ਈਜੀਐਸ ਟੀਚਰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਦਾ ਇਲਜ਼ਾਮ ਹੈ ਕਿ ਸਰਕਾਰ ਦੇ ਕਹਿਣ ਤੋਂ ਬਾਅਦ ਇਨ੍ਹਾਂ ਨੇ ETT ਵੀ ਕੀਤੀ। ਬਾਵਜੂਦ ਇਸ ਦੇ ਸਰਕਾਰ ਇਨ੍ਹਾਂ ਨੂੰ ਪੱਕੇ ਨਹੀਂ ਕਰ ਰਹੀ।

ਪੰਜਾਬੀਅਾਂ ਨੂੰ ਦੁੱਖ ੲਿਸ ਗੱਲ ਦਾ ਹੈ ਕਿ PRTC ਮੁਲਾਜ਼ਿਮ ਵੀ ਪੰਜਾਬ ਪੁਲਿਸ ਦੇ ਨਾਲ ਲੱਗ ਗੲੇ, ਕੀ ਭਵਿੱਖ ਵਿਚ PRTC ਵਾਲਿਅਾਂ ਨੇ ਕੋੲੀ ਧਰਨਾ ਨਹੀਂ ਦੇਣਾ, ਭਵਿਖ ਵਿਚ ਜਦੋਂ ਪੁਲਿਸ ਬਸ ਸਵਾਰੀਅਾਂ ਨਾਲ ਮਿਲਕੇ PRTC ਮੁਲਾਜ਼ਿਮਾਂ ੳੁਪਰ ਤਸ਼ਦਦ ਕਰਨ, ਤਾਂ ਕੀ ਰੋਡਵੇਜ਼ ਮੁਲਾਜ਼ਿਮਾਂ ਨੂੰ ਚੰਗਾ ਲਗੇਗਾ?

ੲਿਸ ਤਰਾਂ ਦੀ ਪਿਰਤ ਪੈਣਾ ਸਮਾਹਿਕ ਤੌਰ ਤੇ ਵਧੀਅਾ ਨਹੀਂ ਮੰਨੀ ਜਾ ਸਕਦੀ ਹੈ।

Tags
Show More