NATIONAL

ਕੇਜਰੀਵਾਲ ਨੂੰ ਨਵੇਂ ਸਿਰੇ ਤੋਂ ਦੁੱਖੀ ਕਰਨ ਲੲੀ, ਮੋਦੀ ਨੇ ਅਾਪਣੇ ਚਹੇਤੇ ਨੂੰ ਦਿੱਲ਼ੀ ਦਾ ਨਵਾਂ ੳੁਪ- ਰਾਜਪਾਲ ਚੁਣਿਅਾ

One Minute Read

 

LG now AB

ਅਨਿਲ ਬੈਜਲ ਹੋਣਗੇ ਦਿੱਲੀ ਦੇ ਨਵੇਂ ੳੁਪ ਰਾਜਪਾਲ

H.S. Kanwal, New Delhi, p4punjab.com

ਅਨਿਲ ਬੈਜਲ ਦਿੱਲੀ ਦੇ ਨਵੇਂ ਉਪ ਰਾਜਪਾਲ (ਐੱਲ. ਜੀ.) ਹੋਣਗੇ। ਕੇਂਦਰ ਸਰਕਾਰ ਨੇ ਬੈਜਲ ਦੇ ਨਾਂ ਦੀ ਸਿਫਾਰਸ਼ ਕਰਦੇ ਹੋਏ ਫਾਈਲ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੋਲ ਭੇਜੀ ਸੀ। ਰਾਸ਼ਟਰਪਤੀ ਨੇ ਬੈਜਲ ਦੇ ਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਨਜੀਬ ਜੰਗ ਦਾ ਅਸਤੀਫਾ ਵੀ ਪ੍ਰਵਾਨ ਕਰ ਲਿਆ ਹੈ।

1969 ਬੈਚ ਦੇ ਆਈ. ਏ. ਐੱਸ. ਅਧਿਕਾਰੀ ਬੈਜਲ  ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਗ੍ਰਹਿ ਸਕੱਤਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਦਿੱਲੀ ਵਿਕਾਸ ਅਥਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਹਨ। ਉਨ੍ਹਾਂ ਦਾ ਅਕਸ ਇਕ ਤਿੱਖੇ ਅਧਿਕਾਰੀ ਵਜੋਂ ਰਿਹਾ ਹੈ।

ਉਹ ਇੰਡੀਅਨ ਏਅਰਲਾਈਜ਼ ਦੇ ਸੀ. ਐੱਮ. ਡੀ. ਅਤੇ ਪ੍ਰਸਾਰ ਭਾਰਤੀ ਦੇ ਸੀ. ਈ. ਓ. ਵੀ ਰਹਿ ਚੁੱਕੇ ਹਨ। ਗੋਆ ਦੇ ਵਿਕਾਸ ਕਮਿਸ਼ਨਰ ਵਜੋਂ ਵੀ ਉਹ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।

ਨਜ਼ੀਬ ਜੰਗ ਦੇ ਅਸਤੀਫੇ ਤੋਂ ਇਹ ਅਹੁਦਾ ਖਾਲੀ ਹੋ ਗਿਆ ਸੀ। ਰਾਸ਼ਟਰਪਤੀ ਨੇ ਜੰਗ ਦੇ ਅਸਤੀਫਾ ਸਵੀਕਾਰ ਕਰ ਲਿਆ ਅਤੇ 70 ਸਾਲ ਦੇ ਬੈਜਲ ਦੀ ਨਿਯੁਕਤੀ ਦੇ ਵੀ ਆਦੇਸ਼ ਦੇ ਦਿੱਤੇ, ਜੋ ਰਾਸ਼ਟਰੀ ਰਾਜਧਾਨੀ ਦੇ 21ਵੇਂ ਉਪ-ਰਾਜਪਾਲ ਹੋਣਗੇ।

ਦੱਸਣਯੋਗ ਹੈ ਕਿ ਨਜ਼ੀਬ ਜੰਗ ਨੇ 22 ਦਸੰਬਰ ਨੂੰ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਸ ਸਮੇਂ ਤੋਂ ਹੀ ਇਹ ਅਹੁਦਾ ਖਾਲੀ ਸੀ।

Tags
Show More