NATIONALPunjab

ਕੈਪਟਨ ਨੇ ਆਪਣੇ ਪੁਰਾਣੇ ਰੌਂਅ ਵਿੱਚ ਆਉਂਦਿਆਂ ਬਾਦਲਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਦਾ ਕੀਤਾ ਦਾਅਵਾ

ONE MINUTE READ   29 Jan, 2017

ਲੰਬੀ ਪਹੁੰਦਿਆਂ ਹੀ ਬਦਲਿਆ ਕੈਪਟਨ ਦਾ ਰੌਂਅ

LION CAPTAIN ROAR

ਕੈਪਟਨ ਅਮਰਿੰਦਰ ਸੂਬੇ ‘ਚ ਵਧ ਰਹੀਆਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਸਤੇ ਬਾਦਲ ਉਪਰ ਵਰ੍ਹੇ

Gurminder Singh Samad, p4punjab.com

ਜਿਉਂ ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ, ਉਸੇ ਤਰਾਂ ਕੈਪਟਨ ਦੀ ਬਾਦਲਾਂ ਪ੍ਰਤੀ ਜ਼ੁਬਾਨੀ ਸੁਰਾਂ ਤਿੱਖੀਆਂ ਹੁੰਦੀਆਂ ਜਾ ਰਹੀਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਾਦਲਾਂ ਦੇ ਗੜ੍ਹ ਵਿੱਚ ਜਾ ਕੇ ਲਲਕਾਰਾ ਮਾਰਿਆ। ਬਾਦਲਾਂ ਦੇ ਗੜ੍ਹ ਵਿੱਚ ਪਹੁੰਚਦਿਆਂ ਦੀ ਕੈਪਟਨ ਨੇ ਸਖਤ ਜ਼ੁਬਾਨ ਦੀ ਇਸਤੇਮਾਲ ਕੀਤਾ। ਕੈਪਟਨ ਨੇ ਆਪਣੇ ਪੁਰਾਣੇ ਰੌਂਅ ਵਿੱਚ ਆਉਂਦਿਆਂ ਬਾਦਲਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਦਾ ਦਾਅਵਾ ਕਰ ਮਾਰਿਆ।

ਪਰਚਾ ਭਰਨ ਤੋਂ ਬਾਅਦ ਪਹਿਲੀ ਵਾਰ ਲੰਬੀ ਵਿੱਚ ਪਹੁੰਚੇ ਕੈਪਟਨ ਨੇ ਬਾਦਲਾਂ ਸਮੇਤ ਉਨ੍ਹਾਂ ਦੇ ਮੰਤਰੀਆਂ ਤੇ ਓ.ਐਸ.ਡੀਜ਼ ਉਪਰ ਜ਼ੋਰਦਾਰ ਵਾਰ ਕੀਤੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਜੇਲ੍ਹ ਭੇਜਿਆ ਜਾਵੇਗਾ।

ਕੈਪਟਨ ਅਮਰਿੰਦਰ ਸੂਬੇ ‘ਚ ਵਧ ਰਹੀਆਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਸਤੇ ਬਾਦਲ ਉਪਰ ਵਰ੍ਹੇ। ਉਨ੍ਹਾਂ ਨੇ ਇਸ ਨੂੰ ਸਾਫ ਤੌਰ ‘ਤੇ ਅਕਾਲੀਆਂ ਦੀ ਫਿਰਕੂ ਅਧਾਰ ‘ਤੇ ਪੰਜਾਬ ਦੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸੀਨੀਅਰ ਅਕਾਲੀ ਆਗੂਆਂ ਨੂੰ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਭੁਗਤਣੀ ਪਵੇਗੀ।

ਉਨ੍ਹਾਂ ਕਿਹਾ ਕਿ ਜਿੱਥੇ ਮਾਲੀਆ ਮੰਤਰੀ ਬਿਕਰਮ ਸਿੰਘ ਮਜੀਠੀਆ ਸਰ੍ਹੇਆਮ ਨਸ਼ਿਆਂ ਦਾ ਵਪਾਰ ਕਰ ਰਹੇ ਹਨ, ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਜਾਅਲੀ ਬੀਜਾਂ ਤੇ ਕੀਟਨਾਸ਼ਕਾਂ ਦੀ ਸਪਲਾਈ ਕਰਕੇ ਸੂਬੇ ਦੀ ਕਿਸਾਨੀ ਨੂੰ ਤਬਾਹ ਕਰ ਦਿੱਤਾ ਹੈ। ਕੈਪਟਨ ਨੇ ਸਵਾਲ ਕੀਤਾ ਕਿ ਕਿਵੇਂ ਬਾਦਲ ਦਾਅਵਾ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਆਪਣੇ ਘਰ ਦੇ ਹਾਲਾਤ ਬਾਰੇ ਕੁਝ ਵੀ ਨਹੀਂ ਪਤਾ ਹੈ?

ਉਨ੍ਹਾਂ ਨੇ ਪੰਜਵਾਂ ਤੇ ਸਰਵਨ ਬੋਦਲਾ ‘ਚ ਰੈਲੀਆਂ ਨੂੰ ਸੰਬੋਧਨ ਕਰਦਿਆਂ, ਸੁਖਬੀਰ ਦੇ ਓ.ਐਸ.ਡੀਜ਼ ਦਿਆਲ ਸਿੰਘ ਕੋਲੀਆਂਵਾਲੀ (ਐਸ.ਜੀ.ਪੀ.ਸੀ ਮੈਂਬਰ), ਸਤਿੰਦਰਜੀਤ ਸਿੰਘ ਮੰਟਾ ਦੇ ਨਾਲ-ਨਾਲ ਉਨ੍ਹਾਂ ਦੇ ਸਾਥੀ ਤੇਜਿੰਦਰ ਸਿੰਘ ਮਿੱਡੂਖੇੜਾ ਨੂੰ ਜੇਲ੍ਹ ਭੇਜਣ ਦਾ ਵਾਅਦਾ ਕੀਤਾ।

ਕੈਪਟਨ ਨੂੰ ਰਾਹੁਲ ਵਲੋਂ ਮੁੱਖ ਮੰਤਰੀ ਐਲਾਨਣ ਤੋਂ ਬਾਦ, ਜਿਥੇ ਕੈਪਟਨ ਦੀ ਤੰਦਰੁਸਤੀ ਵਿਚ ਸਫੂਰਤੀ ਆਈ ਲਗਦੀ ਹੈ, ਉਥੇ ਕਾਂਗਰਸ ਸਦੇ ਸਮਰਥਕਾਂ ਵਿਚ ਵੀ ਕਾਫੀ ਜੋਸ਼ ਪਾਇਆ ਜਾ ਰਿਹਾ ਹੈ।

Tags
Show More