Punjab

ਖੇਤੀਬਾੜੀ ਵਿਭਾਗ ਨੇ ਰਸਾਇਣਕ ਖਾਦਾਂ ਅਤੇ ਨਦੀਨ ਨਾਸ਼ਕਾਂ ਦੇ ਨਮੂਨੇ ਭਰੇ

ਖੇਤੀਬਾੜੀ ਵਿਭਾਗ ਵੱਲੋਂ ਜ਼ਿਲੇ ਭਰ 'ਚ 135 ਦੁਕਾਨਾਂ 'ਤੇ ਛਾਪਾਮਾਰੀ

ਸੰਗਰੂਰ – (ਰਾਹੁਲ ਜਿੰਦਲ, ਰਿਸੂ ਕੁਮਾਰ)

ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਖੇਤੀਬਾੜੀ ਵਿਭਾਗ ਦੀਆਂ ਦੋ ਦਰਜਨ ਤੋਂ ਵੱਧ ਟੀਮਾਂ ਵੱਲੋ ਜ਼ਿਲੇ ਦੇ ਸਾਰੇ ਬਲਾਕਾਂ ਵਿੱਚ ਬੀਜ, ਰਸਾਇਣਕ ਖਾਦ ਅਤੇ ਨਦੀਨਨਾਸ਼ਕ ਦਵਾਈ ਵਿਕਰੇਤਾਵਾਂ ਦੀਆਂ 135 ਦੁਕਾਨਾਂ ਉਤੇ ਅਚਨਚੇਤ ਛਾਪਾਮਾਰੀ ਕੀਤੀ ਗਈ।Chemical fertilizers and weed samples of nerves filled

ਇਸ ਦੌਰਾਨ ਟੀਮਾਂ ਨੇ ਡੀਲਰਾਂ ਦੁਆਰਾ ਬੀਜਾਂ, ਨਦੀਨਨਾਸ਼ਕਾਂ ਅਤੇ ਖਾਦਾਂ ਦੀ ਖਰੀਦੋ ਫਰੋਖਤ ਸਬੰਧੀ ਲਗਾਏ ਸਟਾਕ ਰਜਿਸਟਰਾਂ ਦੀ ਪੜਤਾਲ ਕੀਤੀ। ਛਾਪਾਮਾਰੀ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋ ਸਖਤ ਦਿਸ਼ਾ-ਨਿਰਦੇਸ਼ ਪ੍ਰਾਪਤ ਹੋਏ ਹਨ ਕਿ ਕਿਸੇ ਵੀ ਡੀਲਰ ਨੂੰ ਗੈਰ ਮਿਆਰੀ ਕਿਸਮ ਦੇ ਬੀਜ, ਨਦੀਨਨਾਸ਼ਕ, ਖਾਦਾਂ ਤੇ ਫਸਲਾਂ ਲਈ ਨੁਕਸਾਨਦਾਇਕ ਖੇਤੀ ਸਮੱਗਰੀ ਦੀ ਵਿਕਰੀ ਨਾ ਕਰਨ ਦਿੱਤੀ ਜਾਵੇ ਅਤੇ ਜੇਕਰ ਕੋਈ ਡੀਲਰ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਵੇ ਤਾਂ ਉਸ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਹਨਾਂ ਦੱਸਿਆ ਕਿ ਵੱਖ-ਵੱਖ ਥਾਵਾਂ ‘ਤੋਂ ਨਮੂਨੇ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬੀਜ, ਖਾਦ ਜਾਂ ਖੇਤੀ ਅਧਾਰਿਤ ਦਵਾਈਆਂ ਖਰੀਦਣ ਸਮੇਂ ਸਬੰਧਤ ਡੀਲਰ ਕੋਲੋਂ ਬਿਲ ਜ਼ਰੂਰ ਪ੍ਰਾਪਤ ਕਰਨ। ਉਨ•ਾਂ ਦੱਸਿਆ ਕਿ ਜਾਂਚ ਦੌਰਾਨ ਕੀਟਨਾਸ਼ਕਾਂ ਦੇ 6 ਅਤੇ ਖਾਦਾਂ ਦੇ 4 ਨਮੂਨੇ ਭਰੇ ਗਏ ਹਨ। ਉਨਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਕਮੀ ਸਾਹਮਣੇ ਆਉਣ ‘ਤੇ ਸਬੰਧਤ ਡੀਲਰ ਵਿਰੁੱਧ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ•ਾਂ ਦੱਸਿਆ ਕਿ ਮੁਹਿੰਮ ਦੇ ਦੌਰਾਨ ਪਾਬੰਦੀਸ਼ੁਦਾ ਨਦੀਨਨਾਸ਼ਕ ‘ਗਲਾਈਫੋਸੇਟ’, ਜੋ ਕਿ ਮਨੁੱਖੀ ਸਿਹਤ ਲਈ ਕਾਫ਼ੀ ਨੁਕਸਾਨਦਾਇਕ ਹੈ, ਦੀ ਵੀ ਭਾਲ ਕੀਤੀ ਗਈ, ਪਰ ਕਿਸੇ ਵੀ ਦੁਕਾਨ ਤੋਂ ਇਹ ਨਦੀਨਨਾਸ਼ਕ ਪ੍ਰਾਪਤ ਨਹੀਂ ਹੋਇਆ।

ਫਰਜੀ ਟ੍ਰੈਵਲ ਏਜੰਟਾਂ ਵਿਰੁੱਧ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ- ਡੀ ਐਸ ਪੀ ਸ਼ਰਮਾ

Show More