Punjab

 ਗਊਸ਼ਾਲਾ ਉਪਰ ਕੇਸ ਦਾਇਰ ਕਰਾਂਗਾ-ਬਲਵਿੰਦਰ  ਨਾਗੀ

ਗਊਆਂ ਦੀ ਟੱਕਰ ਨਾਲ ਮੋਟਰ ਸਾਇਕਲ ਸਵਾਰ ਜਖਮੀ

ਸੰਗਰੂਰ, ( ਰਾਮਾ, ਸੋਮ ਨਾਥ) – ਇਕ ਪਾਸੇ ਪੰਜਾਬ ਸਰਕਾਰ ਵਲੋਂ ਗਊ ਰੱਖਿਆ ਦੇ ਨਾਮ ਦੇ ਬਿਜਲੀ ਬਿਲਾਂ ਤੇ ਹੋਰ ਸਰੋਤਾ ਰਾਹੀਂ ਪੰਜਾਬ ਵਾਸੀਆਂ ਤੇ ਵਾਧੂ ਬੋਝ ਪਾ ਕੇ ਹਰ ਮਹੀਨੇ ਕਰੋੜਾ ਰੁਪਏ ਇਕੱਠੇ ਕੀਤੇ ਜਾ ਰਹੇ ਹਨ  ਤਾਂ ਇਹਨਾਂ ਬੇਸਹਾਰਾ ਘੁੰਮ ਰਹੇ ਪਸ਼ੁਆਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਅਤੇ ਇਹਨਾਂ ਆਵਾਰਾ ਪਸ਼ੂ ਕਿਸੇ ਦਾ ਨੁਕਸਾਨ ਨਾ ਕਰ ਸਕਣ

ਸਿਵਲ ਹਸਪਤਾਲ ਵਿਚ ਜੇਰੇ ਇਲਾਜ ਬਲਵਿੰਦਰ ਨਾਗੀ

ਪਰ ਇਸ ਦੇ ਬਾਵਜਦ ਇਹ ਬੇਸਹਾਰਾ ਪਸ਼ੂ ਅਕਸਰ ਰਾਸਤੇ ਅਤੇ ਸੜਕਾਂ ਉਪਰ ਘੁੰਮਦੇ ਦੇਖੇ ਜਾ ਸਕਦੇ ਹਨ। ਇਨਾਂ ਪਸ਼ੂਆਂ ਕਾਰਨ ਰੋਜਾਨਾ ਹੀ ਐਕਸੀਡੈਂਟ ਹੋ ਰਹੇ ਹਨ। ਬੀਤੀ ਰਾਤ ਬਾਬਾ ਨਾਮਦੇਵ ਗੁਰਦੁਆਰਾ ਨੇੜੇ ਦੋ ਗਾਂਵਾਂ ਦੀ ਆਪਸੀ ਲੜਾਈ ਨੇ ਇਕ ਮੋਟਰਸਾਇਕਲ ਸਵਾਰ ਨੂੰ ਆਪਣੀ ਗ੍ਰਸਤ ਵਿਚ ਲੈ ਕੇ ਜਖਮੀ ਕਰ ਦਿੱਤਾ। ਜਿਸ ਕਾਰਨ ਉਸ ਨੂੰ ਗੰਭੀਰ ਸੱਟਾ ਲੱਗੀਆਂ। ਸਿਵਲ ਹਸਪਤਾਲ ਵਿਚ ਜੇਰੇ ਇਲਾਜ ਸੁਨਾਮੀ ਗੇਟ ਨਿਵਾਸੀ ਬਲਵਿੰਦਰ ਸਿੰਘ ਨਾਗੀ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਹਰੀਪੁਰਾ ਸਥਿਤ ਅਕੈਡਮੀ ਵੱਲ ਜਾ ਰਿਹਾ ਸੀ ਕਿ ਅਚਾਨਕ ਦੋ ਚਿੱਟੇ ਰੰਗ ਦੀਆਂ ਦੋ ਗਾਵਾਂ ਉਸ ਵੱਲ ਆਈਆਂ ਅਤੇ ਉਸ ਨੂੰ ਟੱਕਰ ਮਾਰ ਕੇ ਹੇਠਾ ਸੁੱਟ ਦਿਤਾ। ਉਨਾਂ ਦੱਸਿਆ ਕਿ ਟੱਕਰ ਵੱਜਣ ਨਾਲ ਉਹ ਬੁਰੀ ਤਰਾ ਜਖਮੀ ਹੋ ਗਏ। ਰਾਹਗੀਰਾਂ ਦੀ ਮੱਦਦ ਨਾਲ ਉਨਾ ਆਪਣੇ ਮੁਬਾਇਲ ਤੋਂ ਫੋਨ ਕਰਵਾ ਕੇ ਆਪਣੇ ਬੱÎਚਿਆਂ ਨੂੰ ਬੁਲਾਇਆ ਅਤੇ ਹਸਪਤਾਲ ਦਾਖਲ ਕਰਵਾਇਆ। ਜੇਰੇ ਇਲਾਜ ਨਾਗੀ ਨੇ ਕਿਹਾ ਕਿ ਟੱਕਰ ਮਾਰਨ ਵਾਲੀਆਂ ਗਊਆਂ ਸਥਾਨਕ ਗਊਸ਼ਾਲਾ ਨਾਲ ਸਬੰਧਤ ਹਨ ਕਿਉਂਕਿ ਸ਼ਹਿਰ ਵਿਚ ਜਿੰਨੀਆਂ ਵੀ ਦੇਸ਼ੀ ਗਊਆਂ ਫਿਰ ਰਹੀਆਂ ਹਨ ਇਹ ਸਾਰੀਆਂ ਗਊਆਂ ਗਊਸਾਲਾ ਦੀਆਂ ਹਨ ।

ਜੇਕਰ ਪ੍ਰ੍ਰਸਾਸ਼ਨ ਗਊਸਾਲਾ ਵਿਚ ਰੱਖੀਆਂ ਗਊਆਂ ਦੀ ਗਿਣਤੀ ਕਰਵਾਵੇ ਤਾਂ ਪਤਾ ਲੱਗ ਸਕਦਾ ਹੈ ਕਿ ਗਊਸ਼ਾਲਾ ਵਿਚ ਕਿੰਨੀਆਂ ਗਊਆ ਘੱਟ ਹਨ ਅਤੇ ਉਹ ਗਊਆ ਗਈਆਂ ਕਿਥੇ । ਜੇਰੇ ਇਲਾਜ ਨਾਗੀ ਨੇ ਕਿਹਾ ਕਿ ਉਹ ਗਊਸ਼ਾਲਾ ਉਪਰ ਕੇਸ਼ ਦਾਇਰ ਕਰਨਗੇ।

ਨਸ਼ਾਖੋਰਾਂ ਨੂੰ ਸਿਲਾਖਾਂ ਪਿਛੇ ਸੁਟਣ ਲਈ ਪੁਲਿਸ ਨੇ ਖਿਚੀਆਂ ਤਿਆਰੀਆਂ

Show More