DIASPORANATIONAL

ਹਿਜਰਤ ਸਿਰਫ ਪੰਜਾਬ ਵਿਚ ਹੀ ਕਿਉਂ ਹੋ ਰਹੈ ਐ – ਭਗਵੰਤ ਮਾਨ

ਭੈਅ ਸਿਰਫ ਪੰਜਾਬ ਵਿਚ ਕਿਉ ਫੈਲਾਇਆ ਜਾ ਰਿਹਾ ਹੈ – ਫੂਲਕਾ

Team Sangrur p4punjab.com
ਆਮ ਆਦਮੀ ਪਾਰਟੀ ਨੇ ਅਕਾਲੀ-ਭਾਜਪਾ ਦੀ ਅਗਵਾਈ ਵਾਲੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਪੰਜਾਬ ਦੇ ਲੋਕਾਂ ਵਿਚ ਦਹਿਸ਼ਦ ਦਾ ਮਾਹੌਲ ਬਣਾਉਣ ਲਈ ਨਿਖੇਧੀ ਕੀਤੀ। ਪਾਰਟੀ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਪਾਰਟੀ ਦੇ ਸੀਨੀਅਰ ਨੇਤਾ ਐਚ.ਐਸ . ਫੂਲਕਾ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਪੂਰਨ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਆਪਣੀਆਂ ਪੱਕੀਆਂ ਫਸਲਾਂ, ਪਸ਼ੂ ਅਤੇ ਘਰ ਛੱਡ ਕੇ ਸੁਰੱਖਿਅਤ ਸਥਾਨਾ ਵੱਲ ਜਾਣ ਲਈ ਮਜਬੂਰ ਹੋ ਗਏ ਹਨ। ਹੁਣ ਤੱਕ ਪੰਜਾਬ ਵਿਚ ਕੁੱਲ 950 ਪਿੰਡਾਂ ਦੇ ਲੋਕ ਉਜੜ ਚੁੱਕੇ ਹਨ।
IMG_20160926_204057
ਮਾਨ ਅਤੇ ਫੂਲਕਾ ਨੇ ਕਿਹਾ ਕਿ ਨਾ ਤਾਂ ਅਜੇ ਕੋਈ ਜੰਗ ਲੱਗੀ ਹੈ ਅਤੇ ਨਾ ਹੀ ਇਸਦੀ ਕੋਈ ਸੰਭਾਵਨਾ ਹੈ ਪਰੰਤੂ ਫੇਰ ਵੀ ਪੰਜਾਬ ਵਾਸੀਆਂ ਨੂੰ ਬਿਨਾ ਕਿਸੇ ਗੱਲ ਦੇ ਡਰਾਇਆ ਜਾ ਰਿਹਾ ਹੈ। ਮੋਦੀ ਸਰਕਾਰ ‘ਤੇ ਸਵਾਲ ਕਰਦੇ ਹੋਏ ਮਾਨ ਨੇ ਪੁਛਿਆ ਕਿ ਪੰਜਾਬ ਦੇ ਨਾਲ ਨਾਲ ਰਾਜਸਥਾਨ ਅਤੇ ਗੁਰਜਰਾਤ ਸੂਬਿਆਂ ਦੀ ਸਰਹੱਦ ਵੀ ਪਾਕਿਸਤਾਨ ਨਾਲ ਲੱਗਦੀ ਹੈ ਤਾਂ ਡਰ ਅਤੇ ਭੈਅ ਸਿਰਫ ਪੰਜਾਬ ਵਿਚ ਕਿਉ ਫੈਲਾਇਆ ਜਾ ਰਿਹਾ ਹੈ। ਫੂਲਕਾ ਨੇ ਪੁਛਿਆ ਕਿ ਕਿਉ ਗੁਜਰਾਤ ਅਤੇ ਰਾਜਸਥਾਨ ਵਿਚ ਪੰਜਾਬ ਵਾਂਗੂ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ।
ਦੁੱਖ ਅਤੇ ਦਹਿਸ਼ਤ ਦੀ ਇਸ ਘੜੀ ਵਿਚ ਪੰਜਾਬ ਵਾਸੀਆਂ ਨਾਲ ਹਮਦਰਦੀ ਜਤਾਉਦੇ ਹੋਏ ਆਪ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਉਨਾਂ ਕਿਹਾ ਕਿ ਸਰਹੱਦੀ ਖੇਤਰ ਦੇ ਲੋਕ ਆਮ ਆਦਮੀ ਪਾਰਟੀ ਦੁਆਰਾ ਜਾਰੀ ਹੈਲਪ ਲਾਇਨ ਨੰਬਰ +91 8437 – 791773 ਉਤੇ ਫੋਨ ਕਰਕੇ ਆਪਣੀ ਮੁਸੀਬਤ ਦੱਸ ਸਕਦੇ ਹਨ, ਜੋ ਕਿ ਮਿੱਥੇ ਸਮੇਂ ਵਿਚ ਦੂਰ ਕੀਤੀ ਜਾਵੇਗੀ। ਉਨਾਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਸਰਹੱਦੀ ਖੇਤਰਾਂ ਦੇ ਲੋਕਾਂ ਦੀ ਸਹਾਇਤਾ ਕਰਨ ਦੀ ਵੀ ਅਪੀਲ ਕੀਤੀ।

Show More