NATIONALPunjab

ਗੁਰਪ੍ਰੀਤ ਸਿੰਘ ਵੜੈਚ ਨੇ ਪਾਰਟੀ ਦੇ ਬੁੱਧੀਜੀਵੀ ਸੈਲ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ

AAP ka Appointment Connection

ਸਾਬਕਾ ਵਾਇਸ ਚਾਂਸਲਰ ਜੋਗਿੰਦਰ ਸਿੰਘ ਪੁਆਰ ਅਤੇ ਸਾਬਕਾ ਆਈਐਸ ਕੁਲਬੀਰ ਸਿੱਧੂ ਨੂੰ ਸਰਪ੍ਰਸਤ ਬਣਾਇਆ

Raj Vashisht, Chandigarh, p4punjab.com
ਆਮ ਆਦਮੀ ਪਾਰਟੀ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਪਾਰਟੀ ਦੇ ਬੁੱਧੀਜੀਵੀ ਸੈਲ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਹਰਕੇਸ਼ ਸਿੰਘ ਸਿੱਧੂ ਨੂੰ ਬੁੱਧੀਜੀਵੀ ਸੈਲ ਦਾ ਕਨਵੀਨਰ ਥਾਪਿਆ ਹੈ, ਜਦਕਿ ਸਾਬਕਾ ਵਾਇਸ ਚਾਂਸਲਰ ਜੋਗਿੰਦਰ ਸਿੰਘ ਪੁਆਰ ਅਤੇ ਸਾਬਕਾ ਆਈਐਸ ਕੁਲਬੀਰ ਸਿੱਧੂ ਨੂੰ ਬੁੱਧੀਜੀਵੀ ਸੈਲ ਦਾ ਸਰਪ੍ਰਸਤ ਬਣਾਇਆ ਹੈ।
ਇਸ ਤੋਂ ਇਲਾਵਾ ਪ੍ਰੋ. ਦਲਜੀਤ ਸਿੰਘ (ਸਾਬਕਾ ਵੀਸੀ) ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰੋ. ਜਲੌਰ ਸਿੰਘ ਖੀਵਾ ਅਤੇ ਡਾ.ਪੀਐਸ ਬਰਾੜ ਨੂੰ ਬੁੱਧੀਜੀਵੀ ਸੈਲ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।  ਇਸ ਤੋਂ ਇਲਾਵਾ ਪਿ੍ਰੰਸੀਪਲ ਤਰਸੇਮ ਸਿੰਘ ਬਾਹੀਆ ਨੂੰ ਜਨਰਲ ਸਕੱਤਰ, ਪ੍ਰੋ. ਅਮਰ ਸੂਫੀ ਨੂੰ ਪਬਲੀਸਿਟੀ ਸਕੱਤਰ, ਪਿ੍ਰੰਸੀਪਲ ਆਰਐਸ ਕੁਮਾਰ ਨੂੰ ਸੰਯੁਕਤ ਸਕੱਤਰ, ਸੁਰਜੀਤ ਸਿੰਘ ਮੁਲਤਾਨੀ ਨੂੰ ਸਲਾਹਕਾਰ ਅਤੇ ਮੇਜਰ ਸਿੰਘ ਗਿੱਲ ਨੂੰ ਤਕਨੀਕੀ ਸਲਾਹਕਕ ਦਾ ਅਹੁਦਾ ਦਿੱਤਾ ਗਿਆ ਹੈ।
ਇਸਦੇ ਨਾਲ ਹੀ ਲੱਖਾ ਸਿੰਘ ਤੂਰ, ਪ੍ਰੋ. ਹਰਪਾਲ ਸਿੰਘ ਪੰਨੂ, ਦੁਲਚਾ ਸਿੰਘ ਬਰਾੜ, ਗੁਰਇਕਬਾਲ ਸਿੰਘ ਭੱਟੀ, ਪ੍ਰੋ. ਅਮਰੀਕ ਸਿੰਘ ਛੀਨਾ, ਡਾ. ਸ਼ਮੀਰ ਕੁਮਾਰ ਮੋਦੀ, ਬਿ੍ਰਗੇਡੀਅਰ ਹਰਬੰਤ ਸਿੰਘ, ਸਤ ਸਰੂਪ, ਡਾ. ਅਸ਼ਨਵੀ ਕੁਮਾਰ, ਐਡਵੋਕੇਟ ਇਸਟ ਪਾਲ ਸਿੰਘ, ਇੰਜ. ਇੰਦਰਜੀਤ ਸਿੰਘ ਕੰਗ, ਪ੍ਰੋ. ਮੇਹਰ ਸਿੰਘ ਮੱਲੀ ਅਤੇ ਪਿ੍ਰੰਸੀਪਲ ਕਰਮਜੀਤ ਕੌਰ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ ਹੈ।
ਇਸਦੇ ਨਾਲ ਹੀ ਬੁੱਧੀਜੀਵੀ ਵਿੰਗ ਦੇ 13 ਜੋਨਲ ਇੰਚਾਰਜਾਂ ਦੀ ਨਿਯੁਕਤੀ ਵੀ ਕਰ ਦਿੱਤੀ ਗਈ ਹੈ। ਅੰਮਿ੍ਰਤਸਰ ਤੋਂ ਪਿ੍ਰੰਸੀਪਲ ਬਲਜਿੰਦਰ ਸਿੰਘ ਚੌਗਾਵਾਂ, ਜਲੰਧਰ ਤੋਂ ਡਾ ਐਸਪੀਐਸ ਵਿਰਕ, ਫਿਰੋਜਪੁਰ ਤੋਂ ਗੁਲਸ਼ਨ ਸ਼ਰਮਾ, ਖਡੂਰ ਸਾਹਿਬ ਤੋਂ ਮਲਵਿੰਦਰ ਚਹਿਲ, ਫਰੀਦਕੋਟ ਤੋਂ ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਬਠਿੰਡਾ ਤੋਂ ਐਡਵੋਕੇਟ ਕਰਮਿੰਦਰ ਸਿੰਘ ਸੋਢੀ, ਸੰਗਰੂਰ ਤੋਂ ਪਿ੍ਰੰਸੀਪਲ (ਰਿਟਾ.) ਗੁਰਦੇਵ ਸਿੰਘ, ਪਟਿਆਲਾ ਤੋਂ ਪ੍ਰੋ. ਭੀਮ ਇੰਦਰ, ਫਤਿਹਗੜ ਸਾਹਿਬ ਤੋਂ ਪਰਮਜੀਤ ਸਰਾਓ, ਆਨੰਦਪੁਰ ਸਾਹਿਬ ਤੋਂ ਮਦਨਜੀਤ ਕੌਰ ਸਹੋਤਾ, ਹੁਸ਼ਿਆਰਪੁਰ ਤੋਂ ਪ੍ਰੋ ਹਰਬੰਸ ਸਿੰਘ, ਗੁਰਦਾਸਪੁਰ ਤੋਂ ਹਰਭਜਨ ਸਿੰਘ ਅਤੇ ਲੁਧਿਆਣਾ ਤੋਂ ਜਰਨੈਲ ਸਿੰਘ ਨੂੰ ਇੰਚਾਰਜ ਲਗਾਇਆ ਗਿਆ ਹੈ।
Tags
Show More