DIASPORANATIONAL

ਗੁਰਮੱਤ ਸੋਚ ਤੋਂ ਬੇਖ਼ਬਰ ਤਖ਼ਤਾਂ ਦੇ ਜਥੇਦਾਰ, ਦਸਮ ਪਿਤਾ ਦੇ 350 ਸਾਲਾ ਜਸ਼ਨਾਂ ਦੀ ਸ਼ਾਨ ਨੂੰ ਮਿੱਟੀ ਵਿਚ ਰੋਲਣ ਲਈ ਉਤਵਲੇ

One Minute Read

Image result for takht sri patna sahib

Teachings & Targets

ਸ਼੍ਰੋਮਣੀ ਕਮੇਟੀ ਪ੍ਰਧਾਨ ਬਡੂੰਗਰ, ਪਿਛਲੇ ਪ੍ਰਧਾਨ ਮੱਕੜ ਦੀ ਗੈਰ ਜ਼ਿਮੇਵਾਰਾਨਾ ਪਹੁੰਚ ਤੋਂ ਉਲਟ, ਜ਼ਿਮੇਵਾਰੀ ਨਾਲ ਕਦਮ ਚੱਕ ਰਿਹਾ ਹੈ

Gurminder Singh Samad, Patiala, p4punjab.com

ਦਸਮ ਪਿਤਾ ਦੇ 350 ਸਾਲਾਂ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਕਿਸੇ ਪਾਸੇ ਜਥੇਦਾਰ ਲੱਗੇ ਹੋਏ ਹਨ, ਕਿਸੇ ਪਾਸੇ ਸਰਕਾਰ ਲੱਗੀ ਹੋਈ ਹੈ।ਕਲ ਪਰਸੋਂ ਦੀ ਗੱਲ ਹੈ ਤਖ਼ਤ ਸ੍ਰੀ ਦਮਦਮ ਸਾਹਿਬ ਦੇ ਮੌਜੂਦਾ ਸਰਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੂੰ ਵਟਸਅੱਪ ਤੇ ਇਕ ਚਿੱਠੀ ਭੇਜੀ ਗਈ ਕਿ ਉਹ ਜਸ਼ਨਾਂ ਵਿਚ ਨਾ ਸ਼ਾਮਲ ਹੋਣ। ਚਿੱਠੀ ਵਿਚ ਉਨ੍ਹਾਂ ਦੀ ਜਾਨ ਉਪਰ ਹਮਲੇ ਦੀ ਅਸ਼ੰਕਾ ਜ਼ਾਹਿਰ ਕਰਕੇ ਉਨ੍ਹਾਂ ਨੂੰ ਪਟਨਾ ਅੁੳਣ ਤੋਂ ਵਰਜਿਆ ਗਿਆ ਹੈ।

ਇਕ ਹੋਰ ਨਵੀਂ ਖ਼ਬਰ ਬਣ ਗਈ, ਜਦੋ ਸਰਕਾਰੀ ਜਥੇਦਾਰ ਨੂੰ ਛੱਡਕੇ ਸਰਬੱਤ ਖ਼ਾਲਸਾ ਦੇ ਜਥੇਦਾਰ ਦਾਦੂਵਾਲ ਨੂੰ ਪੰਜਾਬ ਪੁਲਿਸ ਨੇ ਗੁਰਦਾਸਪੁਰ ਜ਼ਿਲੇ ਵਿਚੋਂ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਦੀ ਹਿਰਾਸਤ ਤੋਂ ਬਾਦ ਵੀ ਇਹੋ ਅਸ਼ੰਕਾਂ ਜਤਾਈ ਜਾ ਰਹੀ ਹੈ, ਕਿ ਉਨ੍ਹਾਂ ਨੂੰ ਵੀ ਸ਼ਹਿਰ ਪਟਨਾ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ।

ਪਿਛਲੇ ਦਿਨੀ ਹਰਿਆਣਾ ਵਿਚ ਬਿਰਾਜਮਾਨ ਨੀਲਖੰਡੀਆਂ ਦੇ ਟੋਲੇ ਦੇ ਸਰਦਾਰ ਨੇ, ਮਾਤਾ ਗੁਜਰੀ ਜੀ ਬਾਰੇ ਕਈ ਫਾਲਤੂ ਟਿਪਣੀਆਂ ਕੀਤੀਆਂ ਸਨ, ਜਿਸ ਉਪਰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਨੇ ਨੀਲ ਖੰਡੀਆਂ ਦੇ ਸਾਧ ਨੂੰ ਖੋਟੀਆਂ ਖ਼ਰੀਆਂ ਸੁਣਾਤਈਆਂ ਸਨ, ਸੁਣਿਆ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੀਲ਼ ਖੰਡੀ ਸਾਧ ਦਾ ਆੜੀ ਹੈ, ਜਿਸ ਕਰਕੇ ਉਸਨੇ ਆਪਣੇ ਆੜੀ ਦੇ ਕਹਿਣ ਉਪਰ ਗੁਰਮੁੱਖ ਸਿੰਘ ਨੂੰ ਜਸ਼ਨਾਂ ਤੋਂ ਦੂਰ ਰੱਖਣ ਲਈ ਇਹ ਵਿਉਂਤ ਬਣਾਈ ਹੈ।

ਹੁਣ ਸਾਰੀ ਬਿਪਤਾ ਪੈ ਗਈ ਵਿਚਾਰੈ ਬਡੂੰਗਰ ਉਪਰ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਨੂੰ ਦਸਮ ਪਿਤਾ ਦੇ ਜਸ਼ਨਾਂ ਨੂੰ ਬਿਨਾਂ ਕਿਸੇ ਵਿਵਾਦ ਦੇ ਨੇਪਰੇ ਦੀ ਆਪਣੀ ਜ਼ਿਮੇਵਾਰੀ ਬਾਖੂਬੀ ਨਿਭਾਉਣੀ ਪਵੇਗੀ, ਜਿਸ ਨਾਲ ਸੰਗਤਾਂ ਦਾ ਉਨ੍ਹਾਂ ਉਪਰ ਆਪਣ ਬਣਿਆ ਹੋਇਆਂ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਤਖਤਾਂ ਦੇ ਜਥੇਦਾਰ ਸਰਬਉੱਚ ਹਨ। ਜੇ ਕਿਸੇ ਮਸਲੇ ਸਬੰਧੀ ਉਨ੍ਹਾਂ ਵਿੱਚ ਤਣਾਅ ਵਧ ਰਿਹਾ ਹੈ ਤਾਂ ਇਸ ਨੂੰ ਬੈਠ ਕੇ ਸੁਲਝਾਉਣਾ ਹੀ ਯੋਗ ਹੱਲ ਹੈ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਕੱਲ੍ਹ ਸਵੇਰੇ ਉਹ ਪਟਨਾ ਸਾਹਿਬ ਜਾ ਰਹੇ ਹਨ। ਉਹ ਕੋਸ਼ਿਸ਼ ਕਰਨਗੇ ਕਿ ਇਸ ਮਸਲੇ ਨੂੰ ਨਿਬੇੜਿਆ ਜਾਵੇ।

ਪਰ ਪੰਜਾਬ ਵਿਚ ਦਾਦੂਵਾਲ ਦੀ ਗ੍ਰਿਫਤਾਰੀ ਕਈ ਵਾਰ ਇਸ ਗਲ ਵਲ ਵੀ ਇਸ਼ਾਰਾ ਕਰਦੀ ਨਜ਼ਰ ਆਉਂਦੀ ਹੈ, ਕਿ ਪੰਜਾਬ ਦੀ ਅਕਾਲੀ ਸਰਕਾਰ, ਪ੍ਰਧਾਨ ਮੰਤਰੀ ਤੇ ਦੇਸ਼ ਦੇ ਰਾਜਾਂ ਦੇ ਕਈ ਮੁੱਖ ਮੰਤਰੀਆਂ ਅੱਗੇ ਕਿਸੇ ਵੀ ਤਰੀਕੇ ਨਾਲ ਆਪਣੀ ਫਜੀਹਤ ਨੂੰ ਪਰਦੇ ਵਿਚ ਹੀ ਰੱਖਣਾ ਚਾਹੁੰਦੀ ਹੈ।

ਬਾਦਲ ਸਾਹਿਬ ਨੂੰ ਪੂਰਾ ਯਕੀਨ ਹੈ, ਕਿ ਜੇਕਰ ਸਰਬੱਤ ਖ਼ਾਲਸਾ ਦੇ ਆਗੂ ਪਟਨਾ ਪਹੁੰਚ ਗਏ ਤਾਂ ਬਿਹਾਰ ਸਰਕਾਰ, ਬਾਦਲ ਵਿਰੋਧੀਆਂ ਨੂੰ ਮੰਚ ਤੇ ਬੋਲਣ ਦਾ ਜਾਂ ਕਿਸੇ ਹੋਰ ਮੰਚ ਤੇ ਆਪਣਾ ਪੱਖ ਰੱਖਣ ਦਾ ਮੌਕਾ ਦੇਕੇ, ਪੂਰੀ ਦੁਨੀਆਂ ਦਾ ਧਿਆਨ ਪੰਜਾਬ ਦੀਆਂ ਉਨ੍ਹਾਂ ਮੁਸ਼ਕਿਲਾਂ ਵਲ ਦਿਵਾ ਦੇਵੇਗੀ, ਜੋ ਭਾਜਪਾ ਨੂੰ ਨਾਗਵਾਰਾ ਗੁਜ਼ਰੇਗਾ।

Tags
Show More