NATIONALPunjab

ਘਰ ਘਰ ਸਰਕਾਰੀ ਨੌਕਰੀ ਦੇ ਵਾਅਦੇ ਦੇ ਰਹੇ ਅਮਰਿੰਦਰ ਸਿੰਘ, ਕੀ ਪੰਜਾਬੀਆਂ ਨੂੰ 60 ਲੱਖ ਸਰਕਾਰੀ ਨੌਕਰੀਆਂ ਦੇ ਸਕਣਗੇ ? – ਕੇਜਰੀਵਾਲ

One Minute Read 

Image may contain: 1 person, standing

 

 Job Card on Jobs

ਆਮ ਆਦਮੀ ਪਾਰਟੀ ਨੇ 25 ਲੱਖ ਨਵੇਂ ਰੋਜ਼ਗਾਰ ਦੇਣ ਦੇ ਵਾਅਦੇ ਤੋਂ ਪਹਿਲਾਂ ਇਸ ਦੀ ਪੂਰੀ ਰੂਪ-ਰੇਖਾ ਤਿਆਰ ਕੀਤੀ ਗਈ ਹੈ

M. Singh, Jalandhar, p4punjab.com
ਡੇਰਾ ਬਾਬਾ ਨਾਨਕ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵੱਲੋਂ ਕਲਾਨੌਰ ਅਤੇ ਕਾਦੀਆਂ ਤੋਂ ਉਮੀਦਵਾਰ ਕੰਵਲਪ੍ਰੀਤ ਸਿੰਘ ਕਾਕੀ ਵੱਲੋਂ ਕਾਹਨੂੰਵਾਨ ਚ ਆਯੋਜਿਤ ਭਾਰੀ ਰੈਲੀਆਂ ਨੂੰ ਸੰਬੋਧਨ ਕਰਦਿਆਂ, ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਬਕਾ ਕੈਪਟਨ ਅਮਰਿੰਦਰ ਸਿੰਘ ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਨੌਜਵਾਨਾਂ ਤੋਂ ਫਰਜੀ ਜਿਹੇ ਕਾਰਡ ਭਰਵਾ ਰਿਹਾ ਹੈ, ਜੋ ਸਰਾਸਰ ਧੋਖਾ ਹੈ। ਉਨਾਂ 2002 ਦੇ ਸਰਕਾਰੀ ਦਸਤਾਵੇਜ ਲਹਿਰਾਉਂਦਿਆਂ ਦੱਸਿਆ ਕਿ ਸਾਬਕਾ ਕੈਪਟਨ ਅਮਰਿੰਦਰ ਸਿੰਘ ਹਮੇਸ਼ਾਂ ਹੀ ਸਰਕਾਰੀ ਨੌਕਰੀਆਂ ਦੇ ਵਿਰੋਧ ਵਿੱਚ ਰਿਹਾ ਹੈ। ਇਸਨੇ ਸੱਤਾ ਸੰਭਾਲਦਿਆਂ ਹੀ ਸਰਕਾਰੀ ਨੌਕਰੀਆਂ ਉਤੇ ਪਾਬੰਦੀ ਅਤੇ ਖਾਲੀ ਪੋਸਟਾਂ ਨੂੰ ਖਤਮ ਕਰਨ ਵਾਲਾ ਤੁਗਲਕੀ ਫਰਮਾਨ ਸੁਣਾਇਆ ਸੀ। ਸਰਕਾਰੀ ਮੁਲਾਜਮਾਂ ਦੀਆਂ ਪੈਨਸ਼ਨਾਂ ਵੀ ਬੰਦ ਕਰ ਦਿੱਤੀਆਂ ਸਨ। ਮਾਮੂਲੀ ਤਨਖਾਹ ਵਾਲੀ ਠੇਕੇ ਉਤੇ ਭਰਤੀ ਦੀ ਪ੍ਰਥਾ ਵੀ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕੀਤੀ ਸੀ।

ਕੇਜਰੀਵਾਲ ਨੇ ਕਿਹਾ ਕਿ ਸਾਬਕਾ ਕੈਪਟਨ ਦੇ ਧੋਖੇ ਦਾ ਅੰਦਾਜਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਅੱਜ ਪੰਜਾਬ ਸਰਕਾਰ ਦੇ ਕੁੱਲ ਸਰਕਾਰੀ ਮੁਲਾਜਮਾਂ ਦੀ ਗਿਣਤੀ 4 ਲੱਖ ਦੇ ਕਰੀਬ ਹੈ, ਜਦਕਿ ਘਰ-ਘਰ ਸਰਕਾਰੀ ਨੌਕਰੀ ਦੇ ਵਾਅਦੇ ਮੁਤਾਬਿਕ ਪੰਜਾਬ ਭਰ ਵਿੱਚ 60 ਲੱਖ ਸਰਕਾਰੀ ਨੌਕਰੀ ਦੇਣੀ ਪਵੇਗੀ, ਕੀ ਕੋਈ ਕੈਪਟਨ ਅਮਰਿੰਦਰ ਸਿੰਘ ਦੇ ਇਸ ਵਾਅਦੇ ਉਤੇ ਵਿਸ਼ਵਾਸ ਕਰ ਸਕਦਾ ਹੈ।  

ਇਸ ਲਈ ਸਾਬਕਾ ਕੈਪਟਨ ਦੇ ਕਾਰਡਾਂ ਤੋਂ ਸਾਵਧਾਨ ਰਹਿਣ ਦੀ ਜਰੂਰਤ ਹੈ।  ਉਨਾਂ ਨਾਲ ਹੀ ਕਿਹਾ ਕਿ ਆਮ ਆਦਮੀ ਪਾਰਟੀ ਨੇ 25 ਲੱਖ ਨਵੇਂ ਰੋਜਗਾਰ ਦੇਣ ਦਾ ਵਾਅਦਾ ਕੀਤਾ ਹੈ, ਪਰ ਵਾਅਦਾ ਕਰਨ ਤੋਂ ਪਹਿਲਾਂ ਇਸ ਦੀ ਪੂਰੀ ਰੂਪ-ਰੇਖਾ ਤਿਆਰ ਕੀਤੀ ਗਈ ਹੈ।  ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅੰਗਹੀਣਤਾ ਪੈਨਸ਼ਨ 2500 ਰੁਪਇਆ ਮਹੀਨਾ ਕੀਤੀ ਜਾਵੇਗਾ। ਸਰਕਾਰੀ ਮੁਲਾਜਮਾਂ ਦੀ ਵੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗਾ।  ਉਨਾਂ ਇਹ ਵੀ ਐਲਾਨ ਕੀਤਾ ਕਿ ਲੱਖਾਂ ਪਰਿਵਾਰਾਂ ਨਾਲ ਠੱਗੀ ਮਾਰਨ ਵਾਲੀਆਂ ਪਰਲ ਅਤੇ ਕਰਾਉਨ ਵਰਗੀਆਂ ਸਾਰੀਆਂ ਚਿਟਫੰਡ ਕੰਪਨੀਆਂ ਦੀ ਜਾਇਦਾਦ ਕੁਰਕ ਕਰਕੇ ਲੋਕਾਂ ਦਾ ਪੈਸਾ ਵਾਪਿਸ ਕੀਤਾ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ਇਹ ਉਹੀ ਸਾਬਕਾ ਕੈਪਟਨ ਅਮਰਿੰਦਰ ਸਿੰਘ ਹੈ, ਜਿਸਨੇ ਕਿਸਾਨਾਂ ਨੂੰ ਮੁਫਤ ਬਿਜਲੀ ਦਾ ਵਾਅਦਾ ਕਰਕੇ ਸਰਕਾਰ ਬਣਦਿਆਂ ਹੀ ਟਿਊਬਵੈਲਾਂ ਦੇ ਬਿਲ ਲਾਗੂ ਕਰ ਦਿੱਤੇ ਸਨ।
ਕੇਜਰੀਵਾਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ, ਜਦ ਮੈਂ ਮਜੀਠੀਆ ਨੂੰ ਜੇਲ ਸੁੱਟਣ ਦੀ ਗੱਲ ਕਰਦਾ ਹਾਂ ਤਾਂ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੂੰ ਤਕਲੀਫ ਕਿਓਂ ਹੁੰਦੀ ਹੈ। ਸਾਬਕਾ ਕੈਪਟਨ ਕਹਿੰਦੇ ਹਨ ਕਿ ਕੇਜਰੀਵਾਲ ਮੇਰੇ ਖਿਲਾਫ ਲੜੇ, ਸੁਖਬੀਰ ਬਾਦਲ ਕਹਿੰਦਾ ਹੈ ਕਿ ਕੇਜਰੀਵਾਲ ਦੇ ਖਿਲਾਫ ਮੈਂ ਲੜਾਂਗਾ। ਸਾਫ ਹੈ ਕਿ ਮਿਲ ਕੇ ਕੇਜਰੀਵਾਲ ਖਿਲਾਫ ਲੜ ਰਹੇ ਹਨ, ਜਦਕਿ ਕੇਜਰੀਵਾਲ ਨਸ਼ਿਆਂ ਅਤੇ ਮਾਫੀਆ ਰਾਜ ਦੇ ਖਿਲਾਫ ਲੜ ਰਿਹਾ ਹੈ।

Tags
Show More