NATIONAL

ਚਾਰ ਹਫਤਿਆਂ ‘ਚ ਤਾਂ ਬੁਖਾਰ ਨਹੀਂ ਉੱਤਰਦਾ ਤੇ ਇਹ ਨਸ਼ਾ ਕਿਵੇਂ ਖਤਮ ਕਰਨਗੇ ? – ਬਾਦਲ

One Minute Read

No automatic alt text available.

Manifesto and Manyfesto

ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਚੋਣ ਮਨੋਰੱੱਥ ਪੱਤਰ ਦੀ ਪਵਿਤਰਤਾ ਤੇ ਉਠਾਏ ਸਵਾਲ 

Gurminder Singh Samad, patiala, p4punjab.com
“ਕਾਂਗਰਸ ਪਾਰਟੀ ਦੇਸ਼ ਆਜ਼ਾਦ ਹੋਣ ਮਗਰੋਂ ਹੁਣ ਤੱਕ ਲਗਾਤਾਰ ਚੋਣ ਮਨੋਰਥ ਪੱਤਰ ਜਾਰੀ ਕਰਦੀ ਆ ਰਹੀ ਹੈ, ਪਰ ਇਨ੍ਹਾਂ ਦਾਅਵਿਆਂ ‘ਤੇ ਹੋਇਆ ਕੁਝ ਵੀ ਨਹੀਂ”। ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੇ ਚੋਣ ਮਨੋਰਥ ਪੱਤਰ ‘ਤੇ ਸਵਾਲ ਖੜ੍ਹੇ ਕਰਦਿਆਂ ਮੁੱਖ ਮੰਤਰੀ ਬਾਦਲ ਨੇ ਕੁਝ ਇਸੇ ਅੰਦਾਜ ‘ਚ ਹਮਲਾ ਬੋਲਿਆ ਹੈ।
ਮੁੱਖ ਮੰਤਰੀ ਬਾਦਲ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਕਰਜ਼ ਮਾਫ ਕੀਤੇ ਜਾਣਗੇ, ਪਰ ਕਾਂਗਰਸ ਆਪਣਾ ਵਾਅਦਾ ਕਦੇ ਪੂਰਾ ਨਹੀਂ ਕਰਦੀ। ਪੰਜਾਬ ‘ਚੋਂ ਨਸ਼ਾ ਚਾਰ ਹਫਤਿਆਂ ਅੰਦਰ ਖਤਮ ਕਰਨ ਦੇ ਦਾਅਵੇ ‘ਤੇ ਟਿੱਪਣੀ ਕਰਦਿਆਂ ਬਾਦਲ ਨੇ ਕਿਹਾ ਕਿ ਚਾਰ ਹਫਤਿਆਂ ‘ਚ ਤਾਂ ਬੁਖਾਰ ਨਹੀਂ ਉੱਤਰਦਾ ਤੇ ਇਹ ਨਸ਼ਾ ਕਿਵੇਂ ਖਤਮ ਕਰਨਗੇ।
ਇਸ ਤੋਂ ਇਲਾਵਾ ਮੁੱਖ ਮੰਤਰੀ ਬਾਦਲ ਨੇ ਕਾਂਗਰਸ ਦੇ ਹਰ ਵਾਅਦੇ ਨੂੰ ਝੂਠਾ ਕਰਾਰ ਦਿੰਦਿਆਂ ਟਿੱਪਣੀਆਂ ਕੀਤੀਆਂ। ਹਰ ਘਰ ‘ਚ ਨੌਕਰੀ ‘ਤੇ ਬਲਦਿਆਂ ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਤੁਹਾਡੇ ਲਈ ਤਾਜ ਬਣਾ ਦਿਆਂਗੇ, ਅਜਿਹਾ ਕਿਵੇਂ ਹੋਵੇਗਾ। ਜਦ ਮੁੱਖ ਮੰਤਰੀ ਬਾਦਲ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੇ ਪਿਛਲੇ ਚੋਣ ਮਨੋਰਥ ਪੱਤਰ ‘ਚ ਵਿਦਿਆਰਥੀਆਂ ਨੂੰ ਲੈਪਟਾਪ ਦੇਣ ਦਾ ਵਾਅਦਾ ਕੀਤਾ ਸੀ, ਪਰ ਦਿੱਤੇ ਨਹੀਂ ਗਏ। ਇਸ ‘ਤੇ ਉਨ੍ਹਾਂ ਕਿਹਾ ਕਿ ਕਈ ਕੰਮ ਰਹਿ ਵੀ ਜਾਂਦੇ ਹਨ।
Tags
Show More