NATIONALPunjab

ਜਗਮੀਤ ਬਰਾੜ ਨੇ ਸਰਕਾਰ ਕੋਲੋਂ ਮਜ਼ਲੂਮਾ ਦੇ ਹੱਕਾਂ ਲੲੀ ਫਰਿਅਾਦ ਕੀਤੀ

ਜਗਮੀਤ ਬਰਾੜ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਕੈਂਪਾਂ ‘ਚ ਕੀਤੀ ਮੁਲਾਕਾਤ

p4punjab.com

ਜਗਮੀਤ ਸਿੰਘ ਬਰਾੜ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਫਾਜ਼ਿਲਕਾ ਜ਼ਿਲ੍ਹੇ ‘ਚ ਬਣਾਏ ਗਏ ਸ਼ਰਨਾਰਥੀ ਕੈਂਪਾਂ ‘ਚ ਹਟਾਏ ਗਏ ਪਿੰਡ ਵਾਲਿਆਂ ਨਾਲ ਮੁਲਾਕਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਤੋਂ ਸਾਡੇ ਦੇਸ਼ ਦੀ ਰਾਖੀ ਕਰਨ ‘ਚ ਸੱਭ ਤੋਂ ਅੱਗੇ ਰਹੇ ਹਨ ਤੇ ਸਾਨੂੰ ਆਪਦੇ ਜਵਾਨਾਂ ਦੀ ਹਰ ਮੁਮਕਿਨ ਸਹਾਇਤਾ ਕਰਨ ‘ਤੇ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਜਿਥੇ ਅਸੀਂ ਖੁੱਲ੍ਹੇ ਦਿਲ ਨਾਲ ਫੌਜ਼ ਦਾ ਸਮਰਥਨ ਕਰਦੇ ਹਾਂ, ਸਾਨੂੰ ੳੁਸ ਸਮੇਂ ਤੇ ਇਨ੍ਹਾਂ ਪਿੰਡਾਂ ਦੇ ਆਰਥਿਕ ਹਾਲਾਤਾਂ ਦੇ ਮੱਦੇਨਜ਼ਰ ਹਟਾਏ ਜਾਣ ਦੇ ਪ੍ਰਭਾਵਾਂ ਦਾ ਸਾਹਮਣਾ ਕਰਨ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ ਹੈ।

ਜੁਲਾਈ 2016 ‘ਚ ਸਰਹੱਦੀ ਪਿੰਡਾਂ ਦੇ ਦੌਰੇ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰੀ ਲੋਨਾਂ ਤੇ ਸਰਕਾਰੀ ਨਜ਼ਰਅੰਦਾਜ਼ੀ ਤੋਂ ਦੁਖੀ ਕਈ ਸਰਹੱਦੀ ਪਿੰਡਾਂ ਨੇ ਖੁਦ ਨੂੰ ਵੇਚਣ ਲਗਾ ਦਿੱਤਾ ਸੀ ਅਤੇ ਹੁਣ ਉਨ੍ਹਾਂ ਨੂੰ ਆਪਣੀਆਂ ਖੜ੍ਹੀਆਂ ਫਸਲਾਂ ਤੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ। ਇਹ ਹਾਲਾਤ ਪਹਿਲਾਂ ਤੋਂ ਹੀ ਟੁੱਟ ਚੁੱਕੇ ਇਨ੍ਹਾਂ ਪਿੰਡਾਂ ਨੂੰ ਹੋਰ ਭਾਰੀ ਕਰਜ਼ੇ ‘ਚ ਧੱਕ ਦੇਣਗੇ ਅਤੇ ਨਤੀਜ਼ਨ ਆਉਂਦੇ ਸਮੇਂ ‘ਚ ਹੋਰ ਖੁਦਕੁਸ਼ੀਆਂ ਸਾਹਮਣੇ ਆਉਣਗੀਆਂ।

ਜਗਮੀਤ ਬਰਾੜ ਦਾ ਨਵਾਂ ਰਾਜਸੀ ਕਦਮ
ਜਗਮੀਤ ਬਰਾੜ ਦਾ ਨਵਾਂ ਰਾਜਸੀ ਕਦਮ

ਉਨ੍ਹਾਂ ਨੇ ਸਵ. ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਵੱਲੋਂ ਦਿੱਤੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਅਸੀਂ ਪਠਾਨਕੋਟ ਤੇ ਉੜੀ ‘ਚ ਆਪਣੇ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈ ਲਿਆ ਹੈ ਤੇ ਹੁਣ ਦੇਸ਼ ਨੂੰ ਇਸ ਖੁਸ਼ੀ ਹੇਠਾਂ ਕਿਸਾਨਾਂ ਦੇ ਰੋਣੇ ਨੂੰ ਨਹੀਂ ਦਬਾਉਣਾ ਚਾਹੀਦਾ, ਜਿਹੜੇ ਕਰਜ਼ੇ, ਨਸ਼ਿਆਂ ਤੇ ਖੁਦਕੁਸ਼ੀਆਂ ਨਾਲ ਮਰ ਰਹੇ ਹਨ। ਉਹ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੀਆਂ ਮੁਹਿੰਮਾਂ ਕੁਝ ਦਿਨਾਂ ਲਈ ਛੱਡ ਕੇ ਉਨ੍ਹਾਂ ਸਾਧਨਾਂ ਨੂੰ ਸਰਹੱਦੀ ਪਿੰਡਾਂ ‘ਚੋਂ ਬੇਘਰ ਹੋ ਚੁੱਕੇ ਇਨ੍ਹਾਂ ਲੋਕਾਂ ਦੀ ਸਹਾਇਤਾ ਵਾਸਤੇ ਖਰਚਣ ਦੀ ਅਪੀਲ ਕੀਤੀ ਹੈ।

ਜਗਮੀਤ ਨੇ ਕਿਹਾ ਕਿ ੳੁਹ ਇਕ ਵਾਰ ਫਿਰ ਤੋਂ ਸਰਕਾਰ ਤੋਂ ਇਨ੍ਹਾਂ ਗਰੀਬ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਭੀਖ ਮੰਗਦੇ ਹਨ। ਇਨ੍ਹਾਂ ਨੂੰ ਪਿਛਲੇ ਦਾਅਵੇ ਵੀ ਨਹੀਂ ਮਿਲੇ ਹਨ, ਹੁਣ ਇਸ ਉਜਾੜੇ ਨੂਂੰ ਸਾਡੇ ਭਰਾਵਾਂ ਨੂੰ ਉਨ੍ਹਾਂ ਦੇ ਘਰਾਂ ‘ਚ ਮਾਰਨ ਦਾ ਕਾਰਨ ਨਾ ਬਣਨ ਦਿਓ।

ਜਗਮੀਤ ਬਰਾੜ ਨੇ ਅਖੀਰ ‘ਚ ਕਿਹਾ ਕਿ ਜਿਥੇ ਸਾਡੇ ਜਵਾਨ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ, ਸਾਨੂੰ ਉਨ੍ਹਾਂ ਦੇ ਪਿੰਡਾਂ ਨੁੰ ਮੌਤ ਤੇ ਨਿਰਾਸ਼ਾ ਤੋਂ ਬਚਾਉਣਾ ਚਾਹੀਦਾ ਹੈ। ਸਾਨੂੰ ਉਨ੍ਹਾਂ ਪਰਿਵਾਰਾਂ ਦੀ ਰਾਖੀ ਕਰਨੀ ਚਾਹੀਦੀ ਹੈ, ਜਿਨ੍ਹਾਂ ਦੇ ਪੁੱਤਰ ਫੌਜ਼ ‘ਚ ਭਰਤੀ ਹੋਏ ਹਨ। ਉਹ ਸਮਾਜ ਦੇ ਸਾਰੇ ਵਰਗਾਂ ਤੇ ਸਿਆਸੀ ਪਾਰਟੀਆਂ ਨੂੰ ਅੱਗੇ ਆ ਕੇ ਇਨ੍ਹਾਂ ਪਰਿਵਾਰਾਂ ਦੀ ਮਦੱਦ ਕਰਨ ਦੀ ਅਪੀਲ ਕਰਦੇ ਹਨ।

Tags
Show More