NATIONALTRENDS

ਜਦੋਂ ਅਣਵੰਡੇ ਪੰਜਾਬ ਦਾ ਹੀਰਾ ਉਮ ਪੁਰੀ ਦੁਨੀਆਂ ਦੀਆਂ ਅੱਖਾਂ ਵਿਚ ਬਿਨ ਬੁਲਾਏ ਮਹਿਮਾਨ ਹੰਝੂ ਛੱਡ ਕੇ ਲੰਘ ਤੁਰਿਆ

One Minute Read

 

 Journey of OM

ਜ਼ਿੰਦਗੀ ਦੀਆਂ ਕਹਾਣੀਆਂ ਕਹਿੰਦਾ ਕਹਿੰਦਾ ਆਪਣੀ ਕਹਾਣੀ ਅਧੂਰੀ ਹੀ ਛੱਡ ਗਏ ਉਮ ਪੁਰੀ ਸਾਹਿਬ

Gurminder Singh Samad, Patiala, p4punjab.com

ਫਿਲਮ ਜਗਤ ਦਾ ਨਾਇਕ ਓਮ ਰਾਜੇਸ਼ ਪੁਰੀ ਦਾ ਪੂਰਾ ਜੀਵਨ ਸੰਘਰਸ਼ਮਈ ਰਿਹਾ। 18 ਅਕਤੂਬਰ, 1950 ਵਿਚ ਅੰਬਾਲੇ (ਹਰਿਆਣਾ) ਵਿੱਚ ਜਨਮੇ ਤੇ ਸਨੌਰ (ਪਟਿਆਲੇ) ਵਿਚ ਉਮ ਪੁਰੀ ਸਾਹਿਬ ਦੀ ਪਰਵਰਿਸ਼ ਹੋਈ। ਉਨ੍ਹਾਂ ਨੇ ਭਾਰਤੀ ਅਤੇ ਬ੍ਰਿਟਿਸ਼ ਫਿਲਮਾਂ, ਕਲਾ ਫਿਲਮਾਂ ਅਤੇ ਥੀਏਟਰ ਵਿਚ ਬਹੁਤ ਪ੍ਰਸਿੱਧੀ ਹਾਸਲ ਕੀਤੀ। ਫਿਲਮਾਂ ਵਿੱਚ ਪਾਏ ਗਏ ਯੋਗਦਾਨ ਕਾਰਨ ਓਮ ਪੁਰੀ ਜੀ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਓਮ ਜੀ ਦਾ ਜੀਵਨ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ। ਘਰੇਲੂ ਮਜਬੂਰੀਆਂ ਦੇ ਕਾਰਨ ਉਸ ਨੇ 7 ਸਾਲ ਦੀ ਉਮਰ ਵਿਚ ਹੀ ਚਾਹ ਵੇਚਣੀ ਸ਼ੁਰੂ ਕਰ ਦਿੱਤੀ ਸੀ। ਚਾਹ ਵੇਚਣ ਵਾਲੇ ਲੜਕੇ ਦਾ ਫਿਲਮੀ ਦੁਨੀਆ ਵਿਚ ਛਾ ਜਾਣਾ ਹੀ ਓਮ ਜੀ ਦੀ ਸਖਸ਼ੀਅਤ ਦਾ ਹਿੱਸਾ ਸੀ।

ਸ਼ੁਕਰਵਾਰ ਸ਼ਾਮ 6:45 ਵਜੇ ਨੂੰ ਉਸ਼ੀਵਾਰਾ ਸ਼ਮਸ਼ਾਨ ਭੂਮੀ ਵਿਚ ਉਮ ਪਾਰੀ ਸਾਹਿਬ ਦਾ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਪਵਿੱਤਰ ਦੇਹ ਨੂੰ ਉਨ੍ਹਾਂ ਦੇ ਬੇਟੇ ਇਸ਼ਾਨ ਨੇ ਅਗਨੀ ਭੇਂਟ ਕਰਮ ਤੋਂ ਬਾਦ ਉਨ੍ਹਾਂ ਦਾ ਸਰੀਰ ਕੁਦਰਤ ਦੇ ਪੰਜੇ ਤੱਤਾਂ ਵਿਚ ਸਮਾਂ ਗਿਆ।ਸੰਸਕਾਰ ਤੋਂ ਪਹਿਲਾਂ ਸਾਰੀ ਪੂਜਾ ਅਰਚਨਾ, ਅੰਧੇਰੀ ਸਥਿਤ ਉਨ੍ਹਾਂ ਦੇ ਗਿਹ ਵਿਖੇ ਹੀ ਕੀਤੀ ਗਈਆਂ। ਉਮ ਪੁਰੀ ਸਾਹਿਬ ਤੋਂ ਕੁਝ ਦੇਰ ਅਲਗ ਰਹਿ ਰਹੀ ਉਨ੍ਹਾਂ ਦੀ ਧਰਮ ਪਤਨੀ ਨੰਦਿਤਾ, ਬੇਟਾ ਇਸ਼ਾਨ ਅਤੇ ਫਿਲਮਕਾਰ ਅਸ਼ੋਕ ਪੰਡਿਤ ਉਨ੍ਹਾਂ ਦੀ ਦੇਹ ਦੇ ਨਾਲ ਹੀ ਐਂਬੂਲੈਂਸ ਵਿਚ ਬੈਠੇ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਮ ਪੁਰੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਫਸੋਸ ਟਵੀਟ ਕੀਤਾ ਹੈ।

ਓਮ ਪੁਰੀ ਸਾਹਿਬ ਦਾ ਸੁਭਾਅ ਬਹੁਤ ਹੀ ਜ਼ਿਆਦਾ ਸਪਸ਼ਟਵਾਦੀ ਸੀ। ਜਿਸ ਕਾਰਨ ਉਹ, ਕਈ ਵਾਰ ਵਿਵਾਦਾਂ ਵਿੱਚ ਵੀ ਰਹੇ। ਓਮ ਪੁਰੀ ਸਾਹਿਬ ਤੋਂ ਬਾਦ ਪਿਛੇ ਰਹਿ ਗਈ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਦੇ ਜੀਵਨ ਬਾਰੇ ਲਿਖੀ ਕਿਤਾਬ ਵਿਚ ਉਨ੍ਹਾਂ ਦੇ ਸੁਭਾਅ ਦਾ ਵਰਣਨ ਕਰਦਿਆਂ ਲਿਖਿਆ ਹੈ,” ਓਮ ਦੇ ਪਿਤਾ ਵੀ ਬਹੁਤ ਗੁੱਸੇ ਵਾਲੇ ਸਨ, ਜਿਸ ਕਾਰਨ ਹਰ 6 ਮਹੀਨੇ ਮਗਰੋਂ ਉਹ ਨੌਕਰੀ ਛੱਡ ਘਰ ਬੈਠ ਜਾਂਦੇ ਸਨ।”

ਓਮ ਜੀ ਦੀ ਦਿਲੀ ਇੱਛਾ ਇਕ ਫੌਜੀ ਅਫਸਰ ਬਣਨ ਦੀ ਸੀ ਪਰ ਪਰਿਵਾਰ ਦੀਆਂ ਮੁਸ਼ਕਿਲਾਂ ਕਾਰਨ ਅਜਿਹਾ ਕਦੇ ਵੀ ਨਾ ਹੋ ਸਕਿਆ। ਉਨ੍ਹਾਂ ਨੂੰ ਉਨ੍ਹਾਂ ਦੇ ਨਾਨਕੇ ਘਰ, ਸਨੌਰ (ਪਟਿਆਲੇ) ਮਾਮਾ ਜੀ ਦੇ ਕੋਲ ਭੇਜ ਦਿੱਤਾ ਗਿਆ ਤਾਂ ਕਿ ਪਰਿਵਾਰ ਦੇ ਸਿਰ ਤੋਂ ਕੁੱਝ ਭਾਰ ਘੱਟ ਸਕੇ। ਉਮ ਜੀ ਨੌਵੀਂ ਜਮਾਤ ਵਿਚ ਪੜ੍ਹਦੇ ਸਨ, ਜਦੋਂ ਓਮ ਜੀ ਨੂੰ ਅਭਿਨੇਤਾ ਬਣਨ ਦਾ ਸ਼ੌਂਕ ਜਾਗਿਆ, ਅਸਲ ਵਿਚ ਉਨ੍ਹਾਂ ਨੇ ਲਖਨਊ ਵਿਚ ਹੋਣ ਵਾਲੇ ਫਿਲਮ ਆਡੀਸ਼ਨ ਬਾਰੇ ਕਿਸੇ ਕੋਲੋਂ ਸੁਣਿਆ ਸੀ। ਓਮ ਜੀ ਨੇ ‘ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆੱਫ ਇੰਡੀਆ’, ਪੂਨੇ ਤੋਂ ਗ੍ਰੈਜੁਏਸ਼ਨ ਕੀਤੀ। 1973 ਵਿਚ ਨਸੀਰੂਦੀਨ ਸ਼ਾਹ ਸਾਹਿਬ ਨਾਲ ਉਨ੍ਹਾਂ ਨੇ ਥੀਏਟਰ ਦੀ ਪੜਾਈ ਤੋਂ ਬਾਦ, ਬਹੁਤ ਹੀ ਘੱਟ ਤਨਖਾਹ ‘ਤੇ ਅਦਾਕਾਰੀ ਸ਼ੁਰੂ ਕੀਤੀ ਸੀ।

‘ਘਾਇਲ’ ਫਿਲਮ ਲਈ ਓਮ ਜੀ ਨੂੰ ‘ਬੈਸਟ ਸਹਾਇਕ ਅਦਾਕਾਰ’ ਦਾ ਫਿਲਮ ਫੇਅਰ ਅਵਾਰਡ ਮਿਲਿਆ। ਓਮ ਦੀ ਝੋਲੀ ਵਿਚ ‘ਜਾਨੇ ਭੀ ਦੋ ਯਾਰੋ’, ‘ਮਾਚਿਸ’, ‘ਗੁਪਤ’, ‘ਚਾਚੀ’, ‘ਹੇਰਾ ਫੇਰੀ’, ‘ਮਾਲਾਮਾਲ ਵੀਕਲੀ’, ‘ਸਿੰਘ ਇਜ਼ ਕਿੰਗ’, ‘ਮੇਰੇ ਬਾਪ ਪਹਿਲੇ ਆਪ’ ਵਰਗੀਆਂ ਹਿੰਦੀ ਫਿਲਮਾਂ, ਪੰਜਾਬੀ , ਹਿੰਦੀ ਅਤੇ ਕਈ ਹਾਲੀਵੁੱਡ ਫਿਲਮਾਂ ਕੀਤੀਆਂ ਹਨ। ਇਸ ਤੋਂ ਇਲਾਵਾ ਓਮ ਜੀ ਨੇ ਕਈ ਟੀ.ਵੀ ਸ਼ੋਅ ਜਿਵੇਂ `ਕੱਕਾ ਜੀ ਕਹੇਂ`, ਤਮਸ, ਭਾਰਤ ਏ ਖੋਜ, ‘ਸਾਵਧਾਨ ਇੰਡੀਆ’, ‘ਆਹਟ’ ਆਦਿ ਵੀ ਕੀਤੇ ਹਨ। ਓਮ ਜੀ ਨੂੰ ਬਹੁਤ ਸਾਰੇ ਰਾਸ਼ਟਰੀ ਅੰਤਰਰਾਸ਼ਟਰੀ ਸਨਮਾਨ ਤੇ ਫਿਲਮ ਅਵਾਰਡ ਮਿਲ ਚੁੱਕੇ ਹਨ।

ਫਿਲਮ ਅਦਾਕਾਰ ਧਰਮਿੰਦਰ, ਅਮਿਤਾਬ ਬਚਨ ਸਾਹਿਬ, ਸੰਨੀ ਦਿਉਲ ਤੇ ਮਹੇਸ਼ ਭੱਟ ਦਾ ਉਮ ਜੀ ਨਾਲ ਬਹੁਤ ਹੀ ਜ਼ਿਆਦਾ ਪਿਆਰ ਸੀ, ਜਿਸ ਕਾਰਨ ਉਨ੍ਹਾਂ ਦੇ ਜਾਣ ਦਾ ਸਭ ਤੋਂ ਜ਼ਿਆਦਾ ਦੁੱਖ ਇਹਨਾਂ ਸੱਜਣਾਂ ਨੇ ਬਹੁਤ ਮਨਾਇਆ ਹੈ। ਵੇਸੈ ਇਕ ਤਰਾਂ ਨਾਲ ਸਾਰੀ ਫਿਲਮ ਇੰਡਸਟਰੀ ਉਮ ਜੀ ਦੀ ਬੇਵਕਤੀ ਮੌਤ ਨਾਲ ਠਹਿਰ ਗਈ ਹੈ। ਅਨੁਪਮ ਖੇਰ, ਬੋਮਨ ਇਰਾਨੀ, ਸੋਨਮ ਕਪੂਰ, ਪ੍ਰਿਆਂਕਾ ਚੋਪੜਾ ਦੇ ਨਾਲ ਨਾਲ ਸ਼ਸ਼ੀ ਕਪੂਰ, ਅਭਿਸ਼ੇਕ ਬਚਨ, ਸ਼ਬਾਨਾ ਆਜ਼ਮੀ, ਜਾਵੇਦ ਅਖਤਰ, ਇਰਫਾਨ ਖਾਨ, ਗੁਲਜ਼ਾਰ, ਸਤੀਸ਼ ਕੌਸ਼ਿਕ, ਪੰਕਜ ਕਪੂਰ, ਰਮੇਸ਼ ਸਿੱਪੀ, ਸ਼ਿਅਮ ਬੈਨੇਗਲ, ਸੁਧੀਰ ਮਿਸ਼ਰਾ, ਅਨਿਲ ਕਪੂਰ, ਕਬੀਰ ਖਾਨ, ਸੁਪਰੀਅ ਪਾਠਕ, ਜਾਨੀ ਲੀਵਰ, ਕੰਵਲਜੀਤ ਸਿੰਘ, ਫਰਹਾਨ ਅਖਤਰ, ਸੋਨੂੰ ਸੂਦ, ਮਨੋਜ ਵਾਜਪਾਈ, ਨਵਾਜ਼ੂਦੀਨ ਸਦੀਕੀ ਨੇ ਸ਼ਰਧਾਂਜਲੀ ਦਿੱਤੀ ਹੈ।

Tags
Show More