NATIONALOPINION

ਜਦੋਂ ਤੇਲ ਦੀਆਂ ਕੀਮਤਾਂ ਅਸਮਾਨੀ ਛੂਹਣਗੀਆਂ, ਉਸ ਵਕਤ ਭਾਰਤ ਵਰਸ਼ ਦਾ ਕੀ ਬਣੇਗਾ ?

One Minute Read

Image result for petrol price

Burning Oily Minds

ਭਾਰਤ ਸਰਕਾਰ ਨਕਦੀ ਮੰਦੀ ਦੀ ਮਾਰੀ ਜਨਤਾ ਨੂੰ ਜ਼ਾਲਮਾਨਾ ਤਰੀਕੇ ਨਾਲ ਪਰੇਸ਼ਾਨ ਕਰਨ ਵਿਚ ਜੁੱਟ ਗਈ ਹੈ।

ਅਜ ਭਾਰਤ ਵਿਚ ਤੇਲ ਦੀਆਂ ਕੀਮਤਾਂ ਦੁਨੀਆਂ ਦਾ ਬਾਕੀ ਮੁਲਕਾਂ ਨਾਲੋਂ ਬਹੁਤ ਜ਼ਿਆਦਾ ਹਨ।ਹਾਲਾਂਕਿ ਅੰਤਰਰਾਸ਼ਟਰੀ ਮੰਡੀ ਵਿਚ ਤੇਲ ਦੀਆਂ ਕੀਮਤਾਂ ਬਹੁਤ ਘੱਟ ਹਨ।ਇਸ ਵਕਤ ਪੂਰੇ ਦਾ ਪੂਰਾ ਮੁਲਕ ੲੈ ਟੀ ਐਮ ਦੀਆਂ ਲਾਈਨਾਂ ਵਿਚ ਲਗਿਆ ਹੋਇਆ ਹੈ, ਉਸ ਉਪਰ ਰਾਹਤ ਦੇਣ ਦੀ ਬਜਾਏ ਸਰਕਾਰ ਹੋਰ ਤੰਗ ਕਰਨ ਤੇ ਅਮਾਦਾ ਹੋ ਗਈ ਹੈ। ਕੇਂਦਰੀ ਰੇਲਵੇ ਮੰਤਰੀ ਵਲੋਂ ਹਾਲ ਦੀ ਘੜੀ ਇਸ਼ਾਰਾ ਹੀ ਆਇਆ ਹੈ, ਕਿ ਨਵੇਂ ਸਾਲ ਤੋਂ ਬਾਦ ਰੇਲ ਭਾੜੇ ਵੱਧਣ ਵਾਲੇ ਹਨ, ਪਰ ਉਸ ਤੋਂ ਪਹਿਲਾਂ ਤੇਲ ਮੰਤਰਾਲੇ ਨੇ, ਇਕ ਨਵਾਂ ਹੀ ਚੰਦ ਚੜਾ ਦਿੱਤਾ ਹੈ। ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਬਿਨਾਂ ਸੋਚੇ ਸਮਝੇ ਤੇਲ ਦੀਆਂ ਕੀਮਤਾਂ ਵਿਚ ਖ਼ਾਸਾ ਵਾਧਾ ਕਰ ਦਿੱਤਾ ਹੈ, ਉਸ ਉਪਰ “ਪੱਤਾ ਪੱਤਾ ਪੰਜਾਬ ਦੀ ਕਾਬਲ ਨਜ਼ਰ -ਨੀਲ ਕਮਲ “ਨੇ ਪਾਠਕਾਂ ਨੂੰ ਧਿਆਨ ਦਿਵਾਉਣ ਹਿੱਤ ਕੁਝ ਸ਼ਬਦਾਂ ਵਿਚ ਚੇਤਾਵਨੀ ਲਿੱਖੀ ਹੈ  ।

ਤਾਂ ਕੀ ਆਉਣ ਵਾਲੇ ਸਮੇਂ ਵਿੱਚ ਪੈਟਰੋਲ ਅਤੇ ਡੀਜ਼ਲ 100 ਰੂਪਏ ਪ੍ਰਤੀ ਲਿਟਰ ਤੋਂ ਵੀ ਵੱਧ ਸਕਦਾ ਹੈ? ਸਵਾਲ ਸਿਰਫ ਐਨਾ ਕੁ ਹੈ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ਵਿੱਚ 120-140 ਡਾਲਰ ਪ੍ਰਤੀ ਬੈਰਲ ਸੀ, ਉਦੋਂ ਤਾਂ ਪੈਟਰੋਲ 60-65 ਰੂਪਏ ਪ੍ਰਤੀ ਲਿਟਰ ਵਿੱਚ ਮਿਲ ਜਾਇਆ ਕਰਦਾ ਸੀ, ਪਰ ਹੁਣ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ 53 ਤੋਂ 55 ਡਾਲਰ ਪ੍ਰਤੀ ਬੈਰਲ ਦੇ ਵਿਚਕਾਰ ਹਨ ਤਾਂ ਉਦੋਂ ਪੈਟਰੋਲ 70 ਰੁਪਏ ਪ੍ਰਤੀ ਲੀਟਰ ਵਿੱਚ ਮਿਲ ਰਿਹਾ ਹੈ।

ਅੱਗੇ ਚਲਕੇ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ ਉਦੋਂ ਦੇਸ਼ ਵਿੱਚ ਪੈਟਰੋਲ ਅਤੇ ਡੀਜਲ ਕਿਸ ਭਾਅ ਉੱਤੇ ਮਿਲੇਗਾ ? ਧਿਆਨ ਦੇਣ ਯੋਗ ਹੈ ਕਿ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਹੇਠਲੇ ਪੱਧਰ ਉੱਤੇ ਬਣੀਆਂ ਰਹੀਆਂ ਹਨ। ਅਜਿਹੇ ਵਿਚ ਕੀਮਤਾਂ ਉੱਤੇ ਕਾਬੂ ਕਰਨ ਅਤੇ ਮੁਨਾਫੇ ਲਈ ਓਪੇਕ (OPEC)ਦੇਸ਼ ਤੇਲ ਦੇ ਉਤਪਾਦਨ ਵਿੱਚ ਕਟੌਤੀ ਲਈ ਰਾਜ਼ੀ ਹੋ ਚੁੱਕੇ, ਜੇਕਰ ਕੱਚੇ ਤੇਲ ਦੇ ਉਤਪਾਦਨ ਵਿੱਚ ਓਪੇਕ(OPEC) ਅਤੇ ਗੈਰ ਓਪੇਕ ਦੇਸ਼ ਕਮੀ ਕਰਦੇ ਹਨ ਤਾਂ ਆਉਣ ਵਾਲੇ ਦਿਨਾਂ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਣਾ ਤੈਅ ਹੈ।

ਲਿਹਾਜ਼ਾ ਆਉਣ ਵਾਲੇ ਦਿਨਾਂ ਵਿੱਚ ਜੇਕਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵੱਧਦੀਆਂ ਹਨ ਤਾਂ ਦੇਸ਼ ਵਿੱਚ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਤੈਅ ਮੰਨਿਆ ਜਾ ਸਕਦਾ ਹੈ। ਹਾਲਾਂਕਿ ਇਹ ਵਾਧਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਾਧਾ ਉੱਤੇ ਨਿਰਭਰ ਕਰੇਗਾ, ਪਰ ਇਕ ਵਾਰ ਫਿਰ ਸਵਾਲ ਇਹ ਹੀ ਹੈ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ 70 ਤੋਂ 80 ਡਾਲਰ ਪ੍ਰਤੀ ਬੈਰਲ ਤਕ ਪਹੁੰਚ ਜਾਂਦੀਆਂ ਹਨ ਤਾਂ ਪੈਟਰੋਲ – ਡੀਜ਼ਲ ਕਿੰਨਾ ਮਹਿੰਗਾ ਜਾਂ ਕਿੰਨਾ ਸਸਤਾ ਮਿਲੇਗਾ ?  ਕਿਉਂਕਿ ਤੇਲ ਦਾ ਉਤਪਾਦਨ ਕਰਨ ਵਾਲੇ ਓਪੇਕ ਅਤੇ ਗੈਰ ਓਪੇਕ ਦੇਸ਼ਾਂ ਦੀ ਹਾਲ ਹੀ ਵਿਚ ਹੋਈ ਬੈਠਕ ਦੌਰਾਨ ਤੇਲ ਉਤਪਾਦਨ ਘਟਾਉਣ ਤੇ ਸਹਿਮਤੀ ਬਣੀ ਹੈ ਜਿਸਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਹਲਕਾ ਉਛਾਲ ਆਇਆ ਹੈ। ਜੇਕਰ ਆਪਣੇ ਮੁਨਾਫ਼ੇ ਅਤੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਇੱਕ ਮੁਕਾਮ ਤੇ ਲੈ ਕੇ ਜਾਣ ਲਈ ਇਹ ਦੇਸ਼ (OPEC) ਅੱਗੇ ਵੀ ਉਤਪਾਦਨ ਵਿਚ ਕਟੌਤੀ ਜਾਰੀ ਰੱਖਦੇ ਹਨ ਤਾਂ ਆਉਂਣ ਵਾਲੇ ਸਮੇਂ ‘ਚ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਹਨ..ਕਿਉਂਕਿ ਹਾਲੇ ਤਾਂ ਕੱਚੇ ਤੇਲ ਦੀਆਂ ਕੀਮਤਾਂ 43-45 ਡਾਲਰ ਪ੍ਰਤੀ ਬੈਰਲ ਤੋਂ ਸੁਧਰ ਕੇ 53-55 ਡਾਲਰ ਪ੍ਰਤੀ ਬੈਰਲ ਤੇ ਪਹੁੰਚੀਆਂ ਹਨ।

ਇਹ ਹੀ ਕਾਰਨ ਹੈ ਕਿ ਕੱਚੇ ਤੇਲ ਚ ਉਛਾਲ ਆਉਂਦੇ ਹੀ ਭਾਰਤ ਚ ਪੈਟਰੋਲ 2.21 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 1.79 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ…..ਇਸ ਲਈ ਭਵਿੱਖ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਤੋਂ ਪਾਰ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

ਧੰਨਵਾਦ

Image may contain: 1 person

Neel Kamal, Gurdaspur, p4punjab.com

+91 869 960 7605

Tags
Show More