NATIONALPunjab

ਜਦੋਂ ਪੰਜਾਬ ਵਿਚ ਨਸ਼ਿਆਂ ਦੇ ਛੇਵੇਂ ਦਰਿਆ ਨੇ ਮੋੜ ਮੰਡੀ ਵਿਚ ਇਕ ਕੁੜੀ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ

Killing Punjab

ਗਰੀਬ ਕੁੜੀ ਕੁਲਵਿੰਦਰ ਕੌਰ ਦੀ ਮੌਤ ਤੇ ਅਫਸੋਸ ਕੌਣ ਕਰੇਗਾ ? ਪੰਜਾਬੀ, ਨਸ਼ੇ ਦੇ ਵਪਾਰੀ ਜਾਂ ਫਿਰ ਚੰਦੇ ਲੈਣ ਵਾਲੇ ਨੇਤਾ   

Harjeet Rupal, Maor Mandi, p4punjab.com

ਅਜ ਪੰਜਾਬ ਉਨ੍ਹਾਂ ਸਰਦਲਾਂ ਤੇ ਖੜ੍ਹਾ ਹੈ, ਜਿਥੋਂ ਇਸ ਰਾਜ ਦੇ ਲੋਕਾਂ ਨੇ ਆਪਣੇ ਭਵਿੱਖ ਦੀ ਰੂਪ ਰੇਖਾ ਤਿਆਰ ਕਰਨੀ ਹੈ।ਨਸ਼ੇ ਦੇ ਵਪਾਰੀ ਨਾ ਕਿਸੇ ਕਾਂਗਰਸ ਦੇ ਸਕੇ ਹਨ, ਨਾ ਅਕਾਲੀਆਂ ਦੇ ਤੇ ਨਾ ਹੀ ਪੰਜਾਬੀਆਂ ਦੇ ਸਕੇ ਹਨ। ਉਨ੍ਹਾਂ ਨੇ ਆਪਣਾ ਨਸ਼ਾ ਵੇਚਣਾ ਹੈ।ਅਬੋਹਰ ਵਿਚ, ਜਲੰਧਰ ਵਿਚ, ਲੁਧਿਆਣਾ ਵਿਚ ਨਸ਼ੇ ਦੇ ਵਪਾਰੀਆਂ ਨੇ ਸ਼ਰੇਆਮ ਗਰੀਬ ਪੰਜਾਬੀਆਂ ਦੇ ਅੰਗਾਂ ਦੇ ਟੋਟੇ ਕਰ ਦਿੱਤੇ, ਬਾਦ ਵਿਚ ਪਤਾ ਚਲਿਆ ਕਿ ਜਿੰਨਾਂ ਕੁ ਉਹ ਅਕਾਲ਼ੀਆਂ ਦੇ ਨਜ਼ਦੀਕੀ ਸਨ, ਉਨ੍ਹੇ ਹੀ ਪਹਿਲਾਂ ਕਾਂਗਰਸੀਆਂ ਦੇ ਵੀ ਸਨ।ਇਹਨਾਂ ਵਪਾਰੀਆਂ ਦੇ ਸਦਕਾ ਅਜ ਕੋਈ ਵੀ ਪੰਜਾਬੀ ਪਰਿਵਾਰ ਨਸ਼ੇ ਦੀ ਮਾਰ ਤੋਂ ਬਚਿਆ ਹੋਇਆ ਨਹੀਂ ਹੈ।

Image result for Mor monadi murder black and white

ਨਸ਼ਾ ਕਰਕੇ ਵਿਆਹ ਵਿਚ ਬੁਲਾਈ ਨੱਚਣ ਵਾਲੀ ਨਾਲ ਸ਼ਰਾਬੀਆਂ ਨੇ ਨੱਚਣਾ ਹੈ, ਅਜਕਲ ਇਹੋ ਸਾਡਾ ਸਭਿਆਚਾਰ ਹੈ। ਕੁੜੀ ਨੇ ਜਵਾਬ ਦਿੱਤਾ ਤਾਂ ਨਾਲ ਦਿਆਂ ਦੀ ਚੱਕ ਵਿਚ ਆਕੇ, ਨਸ਼ੇੜੀ ਬਰਾਤੀ ਨੇ ਪੰਜਾਬੀ ਗੀਤਾਂ ਵਿਚ ਪਰਚਾਰੇ ਜਾਂਦੇ ਹਥਿਆਰ ਨੂੰ ਚੱਕ ਕੇ ਸਿੱਧਾ ਫਾਇਰ ਕੱਢ ਦਿੱਤਾ, ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਮ੍ਰਿਤਕ ਕੁੜੀ ਦਾ ਨਾਮ ਕੁਲਵਿੰਦਰ ਕੌਰ ਸੀ। ਪੂਰੀ ਘਟਨਾ ਕੈਮਰੇ ਵਿੱਚ ਵੀ ਕੈਦ ਹੋਈ ਹੈ। ਪੁਲਿਸ ਨੇ ਚਾਰ ਜਣਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ।

ਫਾਇਰ ਕਰਦੇ ਸਮੇਂ ਬੂੰਦਕ ਵਿੱਚੋਂ ਨਿਕਲੀ ਗੋਲੀ ਸਿੱਧੀ ਡਾਂਸ ਕਰ ਰਹੀ ਕੁਲਵਿੰਦਰ ਕੌਰ ਨੂੰ ਲੱਗੀ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਘਰ ਵਾਲਿਆਂ ਦਾ ਇਲਜ਼ਾਮ ਹੈ ਕਿ ਕਿ ਗੋਲੀ ਲਾੜੇ ਦੇ ਭਰਾ ਤੇ ਉਸ ਦੇ ਦੋਸਤ ਨੇ ਚਲਾਈ ਹੈ।

ਹਾਸਲ ਜਾਣਕਾਰੀ ਮੁਤਾਬਕ ਘਰ ਵਾਲਿਆਂ ਅਨੁਸਾਰ ਕੁਲਵਿੰਦਰ ਕੌਰ ਗਰਭਵਤੀ ਵੀ ਸੀ। ਘਟਨਾ ਤੋਂ ਬਾਅਦ ਗੋਲੀ ਚਲਾਉਣ ਵਾਲੇ ਨੌਜਵਾਨ ਫਰਾਰ ਹਨ ਤੇ ਪੁਲਿਸ ਨੇ ਕੇਸ ਦਰਜ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੁਣ ਸਵਾਲ ਇਹ ਨਹੀਂ ਬਣਦਾ ਕਿ ਪੁਲਿਸ ਨੇ ਕਿਸ ਉਪਰ ਮੁਕਦਮਾ ਦਰਜ ਕੀਤਾ ਜਾਂ ਨਹੀਂ ਕੀਤਾ, ਹੁਣ ਸਵਾਲ ਇਹ ਬਣਦਾ ਹੈ, ਕਿ ਕਾਂਗਰਸ ਪਾਰਟੀ ਵੇਲੇ ਪੌਂਟੀ ਚੱਡਾ ਵਰਗੇ ਲੋਕ ਪੰਜਾਬ ਵਿਚ ਨਸ਼ੇ ਦਾ ਮੋਟਾ ਵਪਾਰ ਕਰਦੇ ਰਹੇ, ਅਤੇ ਉਹੀ ਲੋਕ ਅਜ ਵੀ ਪੰਜਾਬ ਵਿਚ ਨਸ਼ਾ ਵੇਚ ਰਹੇ ਹਨ।ਕੀ ਇਹ ਸਾਡੇ ਪੰਜਾਬੀਆਂ ਦੀ ਜ਼ਿੰਮੇਵਾਰੀ ਨਹੀਂ ਕਿ ਪੰਜਾਬ ਦੇ ਘਾਣ ਹੋ ਰਹੇ ਸਭਿਆਚਾਰ ਕਾਰਨ, ਇਸ ਤਰਾਂ ਨਾਲ ਹੋ ਰਹੇ ਜੁਰਮਾਂ ਲਈ ਸ਼ਰਾਬ ਦੇ ਵਪਾਰੀਆਂ ਦੇ ਨਾਲ ਨਾਲ ਨੇਤਾਵਾਂ ਨੂੰ ਦੋਸ਼ੀ ਠਹਿਰਾਇਆ ਜਾਵੇ?

ਇਹ ਗੱਲ ਸੋਚਣੀ ਪਵੇਗੀ, ਨਹੀਂ ਤਾਂ ਕਿਸੇ ਨਾਲ ਯਾਰੀ ਨਿਭਾਉਣ ਦੇ ਚੱਕਰ ਵਿਚ ਵੋਟ ਪਾਕੇ ਬਣਾਈਆਂ ਦੋਸ਼ੀ ਸਰਕਾਰਾਂ ਦੇ ਰਾਜ ਵਿਚ ਮਾਸੁਮਾਂ ਦੇ ਇਸੇ ਤਰਾਂ ਨਾਲ ਖੂਨ ਡੁੱਲਦੇ ਰਹਿਣਗੇ। ਤੇ ਭੰਗ ਦੇ ਭਾਣੇ ਮਾਰੀ ਗਈ ਗਰੀਬ ਕੁੜੀ ਕੁਲਵਿੰਦਰ ਕੌਰ ਦੀ ਮੌਤ ਤੇ ਅਫਸੋਸ ਕੌਣ ਕਰੇਗਾ ? ਪੰਜਾਬੀ, ਨਸ਼ੇ ਦੇ ਵਪਾਰੀ ਜਾਂ ਫਿਰ ਚੰਦੇ ਲੈਣ ਵਾਲੇ ਨੇਤਾ? ਜਾਂ ਇਸ ਦੇ ਪਰਿਵਾਰ ਨਾਲ ਵੀ ਕੁਝ ਕ ਲੱਖ ਰੁਪਏ ਤੇ ਇਕ ਸਰਕਾਰੀ ਨੌਕਰੀ ਦੀ ਚਿੱਠੀ ਦੇਕੇ ਕੇਸ ਬੰਦ ਕਰ ਦਿੱਤਾ ਜਾਵੇਗਾ ?

Tags
Show More