NATIONALPunjab

ਜਦੋਂ ਲੈਕੇ ਬਾਦਲ ਦਾ ਨਾਮ, ਨਰਸਾਂ ਨੇ ਭਾਖੜਾ ਨਹਿਰ ਚ ਮਾਰੀਆਂ ਮਰਨ ਲਈ ਛਾਲਾਂ

Contract Based Nurses Connection

ਠੇਕਾ ਨਰਸਾਂ ਦੀਆਂ ਮੰਗਾਂ ਨਾ ਮੰਨੇ ਜਾਣ ਦਾ ਮਾਮਲਾ

Team Patiala, p4punjab.com

ਪਹਿਲਾਂ ਲੰਮਾ ਸਮਾਂ ਰਜਿੰਦਰਾ ਹਸਤਾਲ ’ਚ ਕੰਮ ਨੂੰ ਪ੍ਰਭਾਵਤ ਕਰਦੀਆਂ ਰਹੀਆਂ ਨਰਸਾਂ ਨੇ ਅੱਜ ਇਥੇ ਨਾਭਾ ਰੋਡ ’ਤੋਂ ਲੰਗਦੀ ਭਾਖੜਾ ਦੇ ਪੁਲ ’ਤੇ ਹੰਗਾਮਾ ਖੜ੍ਹਾ ਕਰ ਦਿਤਾ। ਠੇਕਾ ਅਧਾਰਤ ਨਰਸਿੰਗ ਸਟਾਫ਼ ਦੀ ਐਸੀਏਸ਼ਨ ਦੀ ਪ੍ਰਧਾਨ ਕਰਮਜੀਤ ਕੌਰ, ਜੋ ਕਿ ਲੰਘੇ ਦੋ ਦਿਨਾਂ ’ਤੋਂ ਅਪਣੀਆਂ ਮੰਗਾਂ ਦੀ ਪੂਰਤੀ ਲਈ ਇਥੇ ਭਾਖੜਾ ਕੰਢੇ ਅਪਣੀਆਂ ਸਾਥਣਾ ਸਮੇਤ ਪ੍ਰਦਰਸ਼ਨ ਕਰ ਰਹੀ ਸੀ, ਨੇ ਭਾਖੜਾ ਦੇ ਪੁਲ ਦੇ ਉਪਰ ਬਣੇ ਲੋਹੇ ਦੇ ਉਚੇ ਜਾਲ ਤੋਂ ਨਹਿਰ ’ਚ ਛਾਲ ਮਾਰ ਦਿਤੀ। ਮੌਕੇ ’ਤੇ ਮੌਜੂਦ ਗੋਤਾਖੋਰਾਂ ਤੇ ਪੁਲੀਸ ਨੇ ਇਸ ਨੂੰ ਯਕਦਮ ਹਰਕਤ ’ਚ ਆਉਂਦਿਆਂ ਬਚਾ ਕੇ ਬਾਹਰ ਕੱਢ ਲਿਆ, ਪਰੰਤੂ ਇਸਦੇ ਸਰੀਰ ’ਚ ਪਾਣੀ ਜਾਣ ਕਾਰਨ ਇਸ ਨੂੰ ਰਜਿੰਦਰਾ ਹਸਪਤਾਲ ਦੇ ਆਈਸੀਯੂ ’ਚ ਭਰਤੀ ਕਰਵਾਇਆ ਗਿਆ ਹੈ।

 

ਦੇਖੋ ਪੂਰੀ ਕਹਾਣੀ ਤਸਵੀਰਾਂ ਜ਼ੁਬਾਨੀ

 

1
ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਨੇ ਭਾਖੜਾ ਨਹਿਰ ’ਚ ਮਾਰੀ ਛਾਲ
Bhakhra 2
ਪੁਲੀਸ ਤੇ ਗੋਤਾਖੋਰਾਂ ਨੇ ਬਚਾਅ ਕੇ ਨਹਿਰ ’ਚੋਂ ਬਾਹਰ ਕੱਢਿਆ, ਆਈਸੀਯੂ ’ਚ ਦਾਖਲ
bhakhra 3
ਪੁਲੀਸ ਦੀ ਗੱਡੀ ਦੀ ਭੰਨਤੋੜ, ਤਿੰਨ ਨਰਸਾਂ ਅਜੇ ਵੀ ਪੁਲ ਦੇ ਜੰਗਲੇ ’ਤੇ ਬਿਰਾਜਮਾਨ

5

ਭਾਖੜਾ ਕੰਢੇ ਪ੍ਰਦਰਸ਼ਨ ਕਰ ਰਹੀਆਂ ਨਰਸਾਂ ਪੁਲੀਸ ਨੇ ਹਿਰਾਸਤ ’ਚ ਲਈਆਂ

 

Tags
Show More