Punjab

ਜਸਪਾਲ ਸ਼ਰਮਾ ਪਾਲੀ ਪ੍ਰਧਾਨ ਬਣੇ

ਜਸਪਾਲ ਸ਼ਰਮਾ ਪਾਲੀ ਪ੍ਰਧਾਨ ਬਣੇ


ਸੰਗਰੂਰ, ਸੋਮ ਨਾਥ, ਰਾਮਾ –

ਗਊ ਰਖਸ਼ਕ ਵੈਲਫੇਅਰ ਸੁਸਾਇਟੀ ਸੰਗਰੂਰ ਦੀ ਇਕ ਵਿਸ਼ੇਸ ਮੀਟਿੰਗ ਡਾ. ਦਵਿੰਦਰ ਵਰਮਾ ਯੂਨੀਅਨ ਵਾਲੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ਼ਹਿਰ ਵਿਚ ਫਿਰਦੀਆਂ ਬੇਸਹਾਰਾ ਗਊਆਂ ਦੀ ਰਾਖੀ ਅਤੇ ਉਹਨਾਂ ਨਾਲ ਹੋਣ ਵਾਲੇ ਨੁਕਸ਼ਾਨ ਤੋਂ ਆਮ ਲੋਕਾਂ ਨੂੰ ਰਾਹਤ ਦਿਵਾਉਣ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ।

ਇਸ ਮੇਕੇ ਫੈਸਲਾ ਕੀਤਾ ਗਿਆ ਕਿ ਸੁਸਾਇਟੀ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਤਾਂ ਜੋ ਸੁਸਾਇਟੀ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਸਕੇ। ਸਰਬ ਸੰਮਤੀ ਨਾਲ ਸੁਸਾਇਟੀ ਦੀ ਚੋਣ ਕੀਤੀ ਗਈ ਜਿਸ ਵਿਚ ਡਾ. ਦਵਿੰਦਰ ਵਰਮਾ ਨੂੰ ਸੁਸਾਇਟੀ ਦਾ ਸ੍ਰਪ੍ਰਸਤ ਬਣਾਇਆ ਗਿਆ। ਜਸਪਾਲ ਕੁਮਾਰ ਪਾਲੀ ਪ੍ਰਧਾਨ, ਗੁਰਨਾਮ ਸਿੰਘ ਭਿੰਡਰ ਸੀਨੀਅਰ ਮੀਤ ਪ੍ਰਧਾਨ, ਸੱਜਣ ਰਾਮ ਮੀਤ ਪ੍ਰਧਾਨ, ਜਗਮੋਹਨ ਸਿੰਘ ਜਨਰਲ ਸਕੱਤਰ, ਨਵੀਨ ਸ਼ਰਮਾ ਸਕੱਤਰ, ਵਿਦਿਆ ਸਾਗਰ ਨੂੰ ਕੈਸੀਅਰ ਬਣਾਇਆ ਗਿਆ। ਇਸ ਮੌਕੇ ਨਰਿੰਜਨ ਦਾਸ, ਹਮੀਰ ਸਿੰਘ, ਸਕੁੰਤਲਾ ਦੇਵੀ, ਰਜਿੰਦਰ ਕੁਮਾਰ, ਸਲੋਚਨਾ ਦੇਵੀ, ਕ੍ਰਿਸ਼ਨਾ ਦੇਵੀ, ਰਾਮ ਲਾਲ, ਯਸਪਾਲ ਗਰਗ, ਜੀਤ ਸਿੰਘ, ਅਸ਼ਵਨੀ ਕੁਮਾਰ, ਅਖਿਲ ਕੁਮਾਰ, ਅਮਨਦੀਪ ਸ਼ਰਮਾ, ਅਮਰਜੀਤ ਸਿੰਘ ਟੀਟੂ ਕੌਂਸਲਰ ਅਤੇ ਹੋਰ ਮੈਂਬਰ ਮੌਜੂਦ ਸਨ।

ਸ਼ਹਿਰ ਦੇ ਕਈ ਹੋਟਲਾਂ ਵਿਚ ਚਲਦਾ ਦੇਹ ਵਪਾਰ ਦਾ ਧੰਦਾ

Show More