TRENDS

ਜਸਵਿੰਦਰ ਭੱਲਾ ਵਲੋਂ ਹਾਲ ਦੀ ਘੜ੍ਹੀ ਸਿਆਸਤ ਤੋਂ ਤੌਬਾ ਤੌਬਾ

ਸਿਆਸਤ ਵਿਚ ਆਉਣ ਤੋਂ ਬਾਦ ਸਿਨੇਮਾ ਪ੍ਰੇਮੀਆਂ ਦੀ ਗਿਣਤੀ ਘੱਟਣ ਦਾ ਵੀ ਡਰ

Team Chandigarh, p4punjab.com

ਪੰਜਾਬੀ ਫਿਲਮਾਂ ਵਿਚ ਆਪਣਾ ਇਕ ਵੱਖਰਾ ਤੇ ਵੱਡਾ ਰੁਤਬਾ ਹਾਸਿਲ ਕਰਨ ਵਾਲੇ, ਹਾਸਰਸ ਕਲਾਕਾਰ ਜਸਵਿੰਦਰ ਭੱਲਾ ਨੇ ਪ੍ਰੈਸ ਨਾਲ ਗੈਰ ਰਸਮੀ ਗਲਬਾਤ ਦੌਰਾਨ ਇਸ ਗਲ ਨੂੰ ਕਬੂਲ ਕਰ ਲਿਆ ਕਿ ਫਿਲਮਾਂ ਤੋਂ ਸਿਆਸਤ ਵਿਚ ਜਾਣ ਨਾਲ ਸਿਨੇ ਪ੍ਰੇਮੀਆਂ ਦੀ ਗਿਣਤੀ ਘੱਟ ਸਕਦੀ ਹੈ, ਜਿਸ ਕਰਕੇ ਉਹ ਹਾਲ ਦੀ ਘੜੀ ਫਿਲਮਾਂ ਵਿਚ ਹੀ ਬਣੇ ਰਹਿਣਾ ਚਾਹੁੰਦੇ ਹਨ।

ਸਿਆਸਤ ਵਿਚ ਆਉਣ ਲੈ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਜਸਵਿੰਦਰ ਭੱਲਾ ਨੇ ਵੱਡਾ ਬਿਆਨ ਦਿੱਤਾ ਹੈ। ਭੱਲਾ ਨੇ ਕਿਹਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰੀ ਨੌਕਰੀ ਦੇ ਅਜੇ ਚਾਰ ਸਾਲ ਬਾਕੀ ਹਨ। ਜਸਵਿੰਦਰ ਭੱਲਾ ਚੰਡੀਗੜ੍ਹ ਵਿਖੇ ਪ੍ਰੈਸ ਕਲੱਬ ‘ਚ ਇਕ ਫਿਲਮ ਦੀ ਪ੍ਰਮੋਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਭਗਵੰਤ ਮਾਨ, ਗੁਰਪ੍ਰੀਤ ਘੁੱਗੀ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਹਾਸਰਾਸ ਕਲਾਕਾਰਾਂ ਵਲੋਂ ਸਿਆਸਤ ਵਿਚ ਆਉਣ ‘ਤੇ ਭੱਲਾ ਨੇ ਕਿਹਾ ਕਿ ਇਕ ਕਲਾਕਾਰ ਦੀ ਸਿਆਸਤ ਵਿਚ ਆਉਣ ਨਾਲ ਪ੍ਰੇਮੀਆਂ ਦੀ ਗਿਣਤੀ ਜਾਂਦੀ ਹੈ। ਇਸ ਲਈ ਫਿਲਹਾਲ ਉਹ ਸਿਆਸਤ ਵੱਲ ਆਪਣਾ ਰੁੱਖ ਨਹੀਂ ਕਰ ਰਹੇ।

ਵੈਸੇ ਜੇ ਅਸੀਂ ਬੱਲਾ ਸਾਹਿਬ ਦੀ ਗਲ ਉਪਰ ਬਰੀਕੀ ਨਾਲ ਗੌਰ ਕਰੀਏ ਤਾਂ ਕੀ ਉਨ੍ਹਾਂ ਦਾ ਭਾਵ ਇਹ ਹੈ ਕਿ, ਸਿਆਸਤ ਵਿਚ ਉਹੀ ਕਲਾਕਾਰ ਆ ਰਹੇ ਹਨ, ਜਿੰਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਵਿਚ ਘਾਟ ਆਉਣ ਲਗ ਪਈ ਹੈ ? ਅਸ਼ੀਂ ਕਿਸੇ ਦਾ ਨਾਮ ਨਹੀਂ ਲੈ ਰਹੇ ਹਾਂ।

Tags
Show More

Leave a Reply

Your email address will not be published. Required fields are marked *

Close

Adblock Detected

Please consider supporting us by disabling your ad blocker