Punjab

ਜੱਤੀ ਨੇ ਜਤਾਈ ਆਪਣੀ ਅਹਿਮੀਅਤ, ਸਿਆਸਤ – ਏ – ਪੰਜਾਬ ਵਿਚ

ONE MINUTE READ

SHOE SHOW

ਬਾਦਲ ਦੇ ਮਾਰੀ ਗਈ ਜੁੱਤੀ ਦੀ ਤਸਵੀਰ ਦਾ ਦੂਸਰਾ ਪਾਸਾ, ਇਹ ਵੀ ਹੋ ਸਕਦਾ ਹੈ

Gurminder Singh, Patiala, p4punjab.com

ਮੀਡੀਆ ਲੱਖ ਦੁਹਾਈ ਪਾ ਰਿਹਾ ਹੈ, ਕਿ ਸਰਦਾਰ ਬਹਾਦਰ ਪਰਕਾਸ਼ ਸਿੰਘ ਬਾਦਲ ਉਪਰ ਗੁਰਬਚਨ ਤੋਂ ਜੁੱਤੀ ਆਮ ਆਦਮੀ ਪਾਰਟੀ ਨੇ ਮਰਵਾਈ ਹੈ, ਪਰ ਇਸ ਇਹਨਾਂ ਗੱਲਾਂ ਤੇ ਯਕੀਨ ਕਰਨ ਨੂੰ ਉਕਾ ਹੀ ਦਿਲ ਨਹੀਂ ਕਰਦਾ, ਕਿਉਂਕਿ ਇਕ ਦਿਨ ਪਹਿਲਾਂ ਸੁਖਬੀਰ ਬਾਦਲ ਦੇ ਕਾਫਲੇ ਤੇ ਵੱਟੇ ਮਾਰੇ ਗਏ ਤੇ ਉਸ ਅਗਲੇ ਦਿਨ ਬਾਦਲ ਦੇ ਮੂੰਹ ਤੇ ਜੁੱਤੀ ਮਾਰੀ ਗਈ।

ਇਸ ਨੂੰ ਦੂਜੇ ਪੱਖ ਤੋਂ ਵੀ ਘੋਖਣ ਦੀ ਜ਼ਰੂਰਤ ਹੈ।ਪਹਿਲਾ ਪੱਖ ਤਾਂ ਇਹੋ ਹੈ, ਕਿ ਇਹ ਸਕੀਮ ਖ਼ੁਦ ਅਕਾਲੀ ਦਲ ਬਾਦਲ ਵਲੋਂ ਵੀ ਘੜੀ ਜਾ ਸਕਦੀ ਹੈ।ਕਿਉਂਕਿ ਮਲੂਕਾ ਤੇ ਬ੍ਰਹਮਪੁਰਾ ਦੇ ਬੇਟੇ ਨਾਲ ਹੋਈ ਦਸ਼ਾ ਤੋਂ ਸੀਨੀਅਰ ਅਕਾਲੀ ਦਲ ਨੂੰ ਆਪਣੀ ਮੋਜੂਦਾ ਸਥਿਤੀ ਦਾ ਪਤਾ ਲਗ ਚੁੱਕਾ ਸੀ, ਤੇ ਉਸ ਸਥਿਤੀ ਦਾ ਲਾਹਾ ਲੈਣ ਲਈ ਅਕਾਲੀ ਦਲ ਵੀ ਇਹ ਚਾਲ ਚਲ ਸਕਦਾ ਹੈ। ਹਰਸਿਮਰਤ ਕੌਰ ਦਾ ਬਿਆਨ ਇਸ ਗਲ ਨੂੰ ਪੁੱਖਤਾ ਕਰਦਾ ਹੈ, ਕਿ ਕਿਸੇ ਨਾ ਕਿਸੇ ਤਰੀਕੇ ਬਾਦਲ ਸਾਹਿਬ ਵੋਟਾਂ ਵਾਲੇ ਦਿਨ ਮਤਦਾਨ ਦੀ ਪ੍ਰਤੀਸ਼ਤਤਾ ਨੂੰ ਘਟਾਕੇ 50% ਲਿਆਉਣ ਦਾ ਪੂਰਾ ਯਤਨ ਕਰਨਗੇ, ਕਿਉਂਕਿ ਉਸ ਸੂਰਤ ਵਿਚ ਲਾਭ ਸਿੱਧਾ ਸਿੱਧਾ ਅਕਾਲੀ ਦਲ ਬਾਦਲ ਨੂੰ ਜਾਵੇਗਾ, ਹੋਰ ਕਿਸੇ ਵੀ ਸੂਰਤ ਵਿਚ ਵੋਟਾਂ ਪਾਉਣ ਵਾਲਾ ਅਨਪੜ੍ਹ ਟੋਲਾ, ਅਕਾਲੀ ਦਲ ਦੀ ਮਦਦ ਨਹੀਂ ਕਰ ਸਕਦਾ। ਵਿਗੜੇ ਮਾਹੌਲ ਦਾ ਅੰਦਾਜ਼ਾ ਲਗਦਿਆਂ ਹੀ ਜ਼ਿਆਦਤਰ ਲੋਕ ਵੋਟਾਂ ਪਾਉਣ ਤੋਂ ਕਤਰਾਉਣ ਲਗ ਜਾਣਗੇ, ਜਿਸ ਦਾ ਫਾਇਦਾ ਅਕਾਲੀ ਦਲ ਬਾਦਲ ਉਠਾ ਸਕਦਾ ਹੈ।

ਬਾਕੀ ਰਿਹਾ ਬਾਦਲ ਤੇ ਜੁਤੀ ਮਾਰਨ ਦੇ ਇਕ ਹੋਰ ਵੱਡੇ ਪਹਿਲੂ ਤੇ ਬਿਕਰਮ ਸਿੰਘ ਮਜੀਠੀਆ ਨੇ ਵੀ ਰੋਸ਼ਨੀ ਪਾਈ ਹੈ, ਉਸ ਤੇ ਵੀ ਗੌਰ ਫੁਰਮਾ ਲੈਣਾ ਚਾਹੀਦਾ ਹੈ।

ਬਿਕਰਮ ਮਜੀਠੀਆ ਨੇ ਜੁੱਤਾ ਕਾਂਡ ਦਾ ਇਲਜ਼ਾਮ ਆਮ ਆਦਮੀ ਸਿਰ ਮੜ੍ਹਦਿਆਂ ਕਿਹਾ ਕਿ ਪਹਿਲਾਂ ‘ਆਪ’ ਲੀਡਰ ਜਰਨੈਲ ਸਿੰਘ ਨੇ ਦੇਸ਼ ਦੇ ਤਤਕਾਲੀ ਵਿੱਤ ਮੰਤਰੀ ਪੀ. ਚਿਦੰਬਰਮ ‘ਤੇ ਜੁੱਤਾ ਸੁੱਟਿਆ ਸੀ। ਇਸ ਤਰਕ ਨਾਲ ਉਨ੍ਹਾਂ ਸਾਰਾ ਇਲਜ਼ਾਮ ‘ਆਪ’ ਸਿਰ ਲਾਇਆ ਹੈ। ਦਰਅਸਲ ਚਿਦੰਬਰਮ ‘ਤੇ ਜੁੱਤਾ ਸੁੱਟਣ ਵਾਲੇ ਜਰਨੈਲ ਸਿੰਘ ਲੰਬੀ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਬਾਦਲ ਖਿਲਾਫ ‘ਆਪ’ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

ਦਰਅਸਲ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਵੱਲ ਜੁੱਤਾ ਸੁੱਟਣ ਵਾਲਾ ਗੁਰਬਚਨ ਸਿੰਘ ਪੰਜਾਬ ‘ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਕਾਫੀ ਦੁਖੀ ਸੀ। ਇਨ੍ਹਾਂ ਮਾਮਲਿਆਂ ਦੇ ਲਗਾਤਾਰ ਸਾਹਮਣੇ ਆਉਣ ‘ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਦੇ ਚੱਲਦੇ ਰੋਸ ਜਤਾਉਂਦੇ ਹੋਏ ਉਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟੀ।

Tags
Show More