DIASPORANATIONAL

ਡੋਨਾਲਡ ਟਰੰਪ ਦੀ ਇੱਕ ਰੈਲੀ ਵਿੱਚ ਇੱਕ ਸਿੱਖ ਨੂੰ ਉਨ੍ਹਾਂ ਦੇ ਮੁਸਲਿਮ ਹਿਮਾਇਤੀ ਦੇ ਰੂਪ ਵਿੱਚ ਦਿਖਾਇਆ

ਪ੍ਰਵਾਸੀ ਪੰਜਾਬੀ ਕੁਨੈਕਸ਼ਨ

ਟਰੰਪ ਦੀ ਗ਼ਲਤੀ ਕਾਰਨ ਅਮਰੀਕੀ ਸਿੱਖਾਂ ‘ਚ ਗੁੱਸਾ

Mikki Shah, New York, p4punjab.com

 

ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਇੱਕ ਰੈਲੀ ਵਿੱਚ ਗੁਰਿੰਦਰ ਸਿੰਘ ਖ਼ਾਲਸਾ ਨਾਮਕ ਇੱਕ ਸਿੱਖ ਨੂੰ ਉਨ੍ਹਾਂ ਦੇ ਮੁਸਲਿਮ ਹਿਮਾਇਤੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਮੀਡੀਆ ਰਿਪੋਰਟ ਰਾਹੀਂ ਇਹ ਗੱਲ ਸਾਹਮਣੇ ਆਈ ਹੈ। ਅਸਲ ਵਿੱਚ ਟਰੰਪ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਗੁਰਿੰਦਰ ਸਿੰਘ ਖ਼ਾਲਸਾ ਦੀ ਤਸਵੀਰ ਛਾਪੀ ਗਈ ਹੈ। ਪਰ ਵਿਵਾਦ ਮਈ ਗੱਲ ਇਹ ਹੈ ਕਿ ਖ਼ਾਲਸਾ ਦੀ ਤਸਵੀਰ ਦੇ ਨਾਲ ਉਸ ਦਾ ਧਰਮ ਮੁਸਲਿਮ ਲਿਖਿਆ ਹੋਇਆ ਹੈ।

gurinder-singh-khalsa_650x400_51476778408-300x185

ਇਸੀ ਗੱਲ ਨੂੰ ਲੈ ਕੇ ਵਿਵਾਦ ਹੋਇਆ ਹੈ। ਦੂਜੇ ਪਾਸੇ ਗੁਰਿੰਦਰ ਸਿੰਘ ਖ਼ਾਲਸਾ ਦਾ ਕਹਿਣਾ ਹੈ ਕਿ ਮੈ ਨਾ ਤਾਂ ਮੁਸਲਿਮ ਹਾਂ ਅਤੇ ਨਾ ਹੀ ਟਰੰਪ ਦਾ ਹਿਮਾਇਤੀ ਹਾਂ। ਖ਼ਾਲਸਾ ਨੇ ਆਖਿਆ ਕਿ ਟਰੰਪ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਗੁਰਿੰਦਰ ਸਿੰਘ ਖ਼ਾਲਸਾ ਨੇ ਆਖਿਆ ਕਿ ਟਰੰਪ ਦੀ ਟੀਮ ਨੇ ਪੋਸਟਰ ਛਾਪਣ ਤੋਂ ਪਹਿਲਾਂ ਉਸ ਨਾਲ ਕੋਈ ਗੱਲਬਾਤ ਨਹੀਂ ਕੀਤੀ। ਖ਼ਾਲਸਾ ਫਿਸ਼ਰ ਸਿਟੀ ਵਿੱਚ ਰਹਿੰਦੇ ਹਨ।

ਗੁਰਿੰਦਰ ਸਿੰਘ ਖ਼ਾਲਸਾ ਅਨੁਸਾਰ ਇਸ ਕਾਰਨ ਕਾਫੀ ਪ੍ਰੇਸ਼ਾਨ ਹਨ। ਖ਼ਾਲਸਾ ਅਨੁਸਾਰ ਟਰੰਪ ਦੀ ਇਸ ਗ਼ਲਤੀ ਨਾਲ ਅਮਰੀਕਾ ਵਿੱਚ ਸਿੱਖਾਂ ਬਾਰੇ ਹੋਏ ਭੁਲੇਖੇ ਪੈਦਾ ਹੋਣਗੇ। ਉਨ੍ਹਾਂ ਆਖਿਆ ਸਿੱਖਾਂ ਦੀ ਪਛਾਣ ਅਮਰੀਕਾ ਵਿੱਚ ਵੱਡਾ ਮਸਲਾ ਹੈ। ਵਾਰ ਵਾਰ ਭੁਲੇਖੇ ਕਾਰਨ ਉਨ੍ਹਾਂ ਉੱਤੇ ਨਸਲੀ ਹਮਲੇ ਹੋ ਰਹੇ ਹਨ। ਅਜਿਹੇ ਵਿੱਚ ਟਰੰਪ ਨੇ ਪੋਸਟਰ ਵਿੱਚ ਗ਼ਲਤੀ ਕਰ ਕੇ ਨਵਾਂ ਅਮਰੀਕਾ ਵਿੱਚ ਰਹਿਣ ਵਾਲੇ ਸਿੱਖਾਂ ਲਈ ਨਵੀਂ ਸਮੱਸਿਆ ਪੈਦਾ ਕਰ ਦਿੱਤੀ।

ਯਾਦ ਰਹੇ ਕਿ ਗੁਰਿੰਦਰ ਸਿੰਘ ਖ਼ਾਲਸਾ ਨੇ ਅਮਰੀਕਾ ਵਿੱਚ ਸਿੱਖ ਪੋਲਟੀਕਲ ਐਕਸ਼ਨ ਕਮੇਟੀ ਦੀ ਸਥਾਪਨਾ ਕੀਤੀ ਹੋਈ ਹੈ। ਉਨ੍ਹਾਂ ਦਾ ਇਹ ਸੰਗਠਨ ਅਮਰੀਕਾ ਵਿੱਚ ਸਿੱਖਾਂ ਦੀਆਂ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ।

Tags
Show More