DIASPORANATIONAL

ਡੋਨਾਲਡ ਨੇ ਲਾੲਿਅਾ ਨਿਸ਼ਾਨਾ, BBC & CNN ਜ਼ਖ਼ਮੀ ਹੋੲੇ

 ਟਰੰਪ ਦੇ ਨਿਸ਼ਾਨੇ ਤੇ ਹੁਣ CNN ਤੇ BBC

MEDIA in TARGET

ਟਰੰਪ ਵਲੋਂ ਚੋਣ ਪ੍ਰਚਾਰ ਦੌਰਾਨ ੳੁਸਦੀ ਨੁਕਤਾਚੀਨੀ ਕਰਨ ਵਾਲੇ CNN – BBC ਦੇ ਨੁਮਾੲਿੰਦਿਅਾਂ ਦੇ WHITE HOUSE ਵਿਚ ਦਾਖਲੇ ਤੇ ਲਾੲੀ ਪਾਬੰਦੀ

ਪੱਤਾ ਪੱਤਾ ਪੰਜਾਬ, ਵਾੲੀਟ ਹਾੳੂਸ

ਟਰੰਪ ਪ੍ਰਸ਼ਾਸਨ ਨੇ ਅਮਰੀਕਾ ਦੇ ਕੁੱਝ ਵੱਡੇ ਮੀਡੀਆ ਸੰਗਠਨਾਂ ਦੇ ਵਾਈਟ ਹਾਊਸ ਵਿੱਚ ਹੋਈ ਪ੍ਰੈੱਸ ਕਾਨਫ਼ਰੰਸ ਵਿੱਚ ਦਾਖ਼ਲੇ ਉੱਤੇ ਪਾਬੰਦੀ ਲੱਗਾ ਦਿੱਤੀ ਹੈ। ਇਹਨਾਂ ਵਿਚੋਂ ਬੀਬੀਸੀ ਅਤੇ ਸੀਐਨਐਨ ਵਰਗੇ ਵੱਡੇ ਮੀਡੀਆ ਹਾਊਸ ਦੇ ਪੱਤਰਕਾਰ ਵੀ ਸ਼ਾਮਲ ਹਨ। ਇਹਨਾਂ ਦੋਹਾਂ ਅਦਾਰਿਆਂ ਵੱਲੋਂ ਟਰੰਪ ਖ਼ਿਲਾਫ਼ ਰਿਪੋਰਟਾਂ ਛਾਪੀਆਂ ਗਈਆਂ ਸਨ।

ਨਿਊਜ਼ ਏਜੰਸੀ ਰਾਈਟਰਜ਼ ਦੇ ਅਨੁਸਾਰ ਮੀਡੀਆ ਸੰਗਠਨਾਂ ਨੂੰ ਵਾਈਟ ਹਾਊਸ ਦੀ ਪ੍ਰੈੱਸ ਕਾਨਫ਼ਰੰਸ ਤੋਂ ਵੱਖਰਾ ਰੱਖਣ ਦਾ ਵੱਡੇ ਪੱਧਰ ਉੱਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੀਐਨਐਨ, ਦਾ ਨਿਊਯਾਰਕ ਟਾਈਮਜ਼ , ਪੋਲੀਟਿਕੋ, ਦਾ ਲਾਸ ਐਂਜਲਸ ਟਾਈਮਜ਼ ਅਤੇ ਬੱਜ ਫੀਡ ਵਰਗੇ ਸੰਗਠਨਾਂ ਨੂੰ ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਦੇ ਦਫ਼ਤਰ ਵਿੱਚ ਹੋਏ ਮੀਡੀਆ ਸੈਸ਼ਨ ਵਿੱਚ ਸ਼ਾਮਲ ਨਹੀਂ ਕੀਤਾ ਗਿਆ।

ਇਹਨਾਂ ਅਦਾਰਿਆਂ ਦੇ ਪੱਤਰਕਾਰਾਂ ਨੂੰ ਵਾਈਟ ਹਾਊਸ ਤੋਂ ਕਿਉਂ ਦੂਰ ਰੱਖਿਆ ਗਿਆ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਪ੍ਰੈੱਸ ਕਾਨਫ਼ਰੰਸ ਦੌਰਾਨ ਕੁੱਝ ਹੀ ਪੱਤਰਕਾਰਾਂ ਨੂੰ ਸ਼ਾਮਲ ਹੋਣ ਦਿੱਤਾ ਗਿਆ। ਜਿਸ ਦਾ ਅਮਰੀਕਾ ਵਿੱਚ ਭਰਵਾਂ ਵਿਰੋਧ ਹੋ ਰਿਹਾ ਹੈ।

ਇਸ ਤੋਂ ਬਾਅਦ ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਆਖਿਆ ਕਿ ਅਸੀਂ ਮੀਡੀਆ ਦੇ ਪ੍ਰਤੀ ਜਵਾਬਦੇਹ ਹਾਂ ਅਤੇ ਅਸੀਂ ਚਾਹੁੰਦੇ ਹਾਂ ਮੀਡੀਆ ਨੂੰ ਸਵਾਲਾਂ ਦਾ ਜਵਾਬ ਮਿਲੇ । ਪਰ ਰੋਜ਼ ਹਰ ਸਵਾਲ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ।

Tags
Show More