NATIONALPunjab

ਦਰਜਣ ਸਵਾਲਾਂ ਦੀ ਬੋਛਾਰ ਵਿਚ ਕਸੂਤੇ ਫਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

SYL Connection

“ਮਨ ਜਾਨਤ ਸਭ ਬਾਤ ਜਾਨਤ ਹੀ ਅਉਗਨ ਕਰੇ ਕਾਹੇ ਕੀ ਕੁਸਲਾਤ ਹਾਥੁ ਦੀਪ ਕੂਏ ਪਰੇ”

Harjeet Rupal, Sangrur, p4punjab.com

ਪੰਜਾਬ ਵਿਚ ਮੌਜੂਦਾ ਸਰਕਾਰ ਦੇ ਮੁੱਖੀ ਲਗਾਤਾਰ ਆਪਣੀਆਂ ਵਿਰੋਧੀ ਪਾਰਟੀਆਂ ਤੇ ਇਹੋ ਇਲਜ਼ਾਮ ਲਾਉਂਦੇ ਆ ਰਹੇ ਹਨ, ਕਿ ਉਨ੍ਹਾਂ ਜਾਂ ਉਨ੍ਹਾਂ ਦੀ ਪਾਰਟੀ ਵਲੋਂ ਸਤਲੁਜ ਯਮੁਨਾ ਨਹਿਰ ਦੇ ਵਿਵਾਦਤ ਜਨਮ ਵਿਚ ਕੋਈ ਹਿੱਸਾ ਨਹੀਂ ਲਿਆ ਗਿਆ। ਸ਼ੋਸ਼ਲ ਮੀਡੀਆ ਤੇ ਮੁੱਖ ਮੰਤਰੀ ਨੂੰ ਕਰੀਬ ਇਕ ਦਰਜਣ ਤਿੱਖੇ ਸਵਾਲ ਕੀਤੇ ਜਾ ਰਹੇ ਹਨ।

ਸਵਾਲ ਨੰਬਰ 1-:ਕੀ ਤੁਸੀ 1977 ਦੀ ਸਰਕਾਰ ਵੇਲੇ ਹਰਿਆਣਾ ਨੂੰ ਪਾਣੀ ਦੇਣ ਲਈ ਸਤਲੁਜ ਯਮੁਨਾ ਲਿੰਕ ਨਹਿਰ ਕੱਢਣ ਲਈ ਗੁੱਪਤ ਸਰਵੇਖਣ ਹਰਿਆਣਾ ਦੇ ਅਧਿਕਾਰੀਆਂ ਤੋਂ ਕਰਵਾਇਆ ਸੀ ?

ਸਵਾਲ ਨੰਬਰ 2-: ਕੀ ਤੁਹਾਡੀ ਸਰਕਾਰ ਨੇ ਨੋਟੀਫਿਕੇਸ਼ਨ ਨੰਬਰ 113/5 syl ਅਤੇ ਨੋਟੀਫਿਕੇਸ਼ਨ ਨੰਬਰ 121/5 syl ਫਰਬਰੀ 1978 ਰਾਹੀਂ syl ਨਹਿਰ ਉਸਾਰੀ ਲਈ ਜਮੀਨ ਹਾਸਲ ਕਰਨ ਆਦੇਸ਼ ਦਿੱਤਾ ?

ਸਵਾਲ ਨੰਬਰ 3-: ਕੀ ਤੁਸੀ ਹਰਿਆਣਾ ਸਰਕਾਰ ਤੋਂ ਨਹਿਰ ਦੀ ਉਸਾਰੀ ਲਈ 31-3-1979 ਨੂੰ ਡਰਾਫਟ ਨੰਬਰ p s 800201 ਰਾਹੀਂ ਇਕ ਕਰੋੜ ਪ੍ਰਵਾਨ ਕੀਤੇ ਸਨ ?

ਸਵਾਲ ਨੰਬਰ 4-: ਕੀ ਤੁਸੀ ਤੇ ਚੋਧਰੀ ਦੇਵੀ ਲਾਲ ਨੇ ਪੰਜਾਬ ਦੀ ਧਰਤੀ ਤੇ SYL ਨਹਿਰ ਦੀ ਉਸਾਰੀ ਲਈ ਸਹਿਮਤੀ ਕੀਤੀ ਸੀ, ਇਸ ਦੀ ਪੁਸ਼ਟੀ ਸਰਕਾਰੀ ਪਤਰਾਂ ਰਾਂਹੀ ਵੀ ਕੀਤੀ ਗਈ ? ਜੋ ਕੇ 1 ਮਾਰਚ, 7 ਮਾਰਚ ਤੇ10 ਮਾਰਚ 1978 ਨੂੰ ਹਰਿਆਣਾ ਵਿਧਾਨ ਸਭਾ ਦੀਆਂ ਕਾਰਵਾਈਆਂ ਵਿੱਚ ਵੀ ਇਸ ਦਾ ਚਾਨਣ ਪਾਇਆ ਗਿਆ ਹੈ

ਸਵਾਲ ਨੰਬਰ 5-: ਕੀ ਤੁਸੀ ਪੰਜਾਬ ਦੇ ਪਾਣੀਆਂ ਨੂੰ ਲੁਟਾਉਣ ਦਾ ਵਿਰੋਧ ਕਰਨ ਵਾਲੇ ਉਘੇ ਕਨੂੰਨੀ ਮਾਹਿਰ ਸ਼੍ਰੀ ਐਫ ਨਾਰੀਮਾਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਫਾਰਗ ਕੀਤਾ ਸੀ ?

ਸਵਾਲ ਨਬਰ 6-: ਕੀ ਪੰਜਾਬ ਦੇ ਪਾਣੀਆਂ ਦੇ ਹਕ ਚ ਖੜੇ ਹੋਣ ਵਾਲੈ ਮੁੱਖ ਮੰਤਰੀ ਗੁਰਨਾਮ ਸਿੰਘ ਨੂੰ ਹਟਾ ਕੇ ਤੂਹਾਨੂੰ ਮੁੱਖ ਮੰਤਰੀ ਇਸ ਲਈ ਬਣਾਇਆ ਸੀ ਕਿ ਤੁਸੀਂ ਕਥਿਤ ਤੌਰ ਤੇ ਲਾਲਚੀ ਬਿਰਤੀ ਵਾਲੇ ਹੋਣ ਕਰੱਕੇ ਕੇ ਹਰਿਆਣੇ ਨੂੰ ਪਾਣੀ ਦੇਣ ਲਈ ਮੰਨ ਜਾਉਗੇ ?

ਸਵਾਲ ਨੰਬਰ 7 -: ਜਦੋ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਕੋਲ ਪਾਣੀ ਦਾ ਮਸਲਾ ਹਰਿਆਣਾ ਤੇ ਰਾਜਿਸਥਾਨ ਨੇ ਉਠਾਇਆ ਤੇ ਪ੍ਰਧਾਨ ਮੰਤਰੀ ਨੇ ਦੋ ਟੁੱਕ ਜਵਾਬ ਦਿੱਤਾ, “ਜਬ ਦਰਿਆ ਆਪ ਕੀ ਸਟੇਟ ਸੇ ਗੁਜਰਤੇ ਨਹੀਂ ਤੋ ਆਪ ਪਾਨੀ ਪਰ ਕੈਸੈ ਕਲੇਮ ਕਰ ਸਕਤੇ ਹੋ?” ਇਸ ਜਵਾਬ ਤੋ ਬਾਅਦ ਹਰਿਆਣਾ ਨੇ ਸੁਪਰੀਮ ਕੋਰਟ ਵਿਚ ਪੰਜਾਬ ਵਿਰੁੱਧ ਕੇਸ ਪਾ ਦਿੱਤਾ ਤੇ ਪੰਜਾਬ ਦੇ ਉਘੇ ਵਕੀਲ ਸਰਦਾਰ ਹਰਦੇਵ ਸਿੰਘ ਮੱਤੇਵਾਲ ਨੇ ਹਰਿਆਣਾ ਤੇ ਰਾਜਸਥਾਨ ਵਿਰੁੱਧ ਕੇਸ ਤਿਆਰ ਕੀਤਾ ਤਾਂ ਤੁਸੀਂ ਮੱਤੇਵਾਲ ਨੂੰ ਇੰਨਾ ਸਖਤ ਕਦਮ ਚੁਕਣ ਤੋ ਕਿਉਂ ਰੋਕ ਦਿੱਤਾ ?

ਸਵਾਲ ਨੰਬਰ 8 -: ਕੀ ਇਸ ਦੇ ਬਦਲੇ 6 ਸਤੰਬਰ 1989 ਨੂੰ ਤੁਸੀ ਗੁੜਗਾਉਂ ਵਿਖੇ 71ਹਜਾਰ ਵਰਗ ਮੀਟਰ ਜਮੀਨ ਦੀ ਅਲਾਟਮੈਂਟ ਦੇਵੀਲਾਲ ਪਾਸੋਂ 341ਰੁਪਏ ਰਿਆਇਤੀ ਭਾਅ ਤੇ ਲਈ, ਜਿਥੇ ਅਜ ਕਲ ਤੁਹਾਡਾ ਆਲੀਸ਼ਾਨ ਹੋਟਲ ਬਣਿਆ ਹੋਇਐ ?

ਸਵਾਲ ਨੰਬਰ 9 -: ਤੁਹਾਨੂੰ ਪੰਜਾਬ ਦੇ ਪਾਣੀਆਂ ਵਿਰੁੱਧ ਲਏ ਫੈਸਲਿਆਂ ਕਾਰਨ ਹੀ ਕਥਿਤ ਤੌਰ ਤੇ ਹਰਿਆਣਾ ਦੇ ਸਿਰਸਾ ਜਿਲੇ ਵਿਚ 300 ਏਕੜ ਜਮੀਨ ਕੋਢੀਆਂ ਦੇ ਭਾਅ ਮਿਲੀ, ਜਿਥੇ 25 ਬੈਡਰੂਮਾਂ ਵਾਲਾ ਸ਼ਾਹੀ ਮਹਿਲ ਬਣਵਾਇਆ। ਕੀ ਇਸ ਮਹਿਲ ਤਕ ਪਾਣੀ ਪਹੁੰਚਾਉਣ ਲਈ ਹਰਿਆਣਾ ਸਰਕਾਰ ਨੇ ਆਪਣੇ ਖਰਚੇ ਤੇ ਲਿਫਟ ਸਿੰਚਾਈ ਚੈਨਲ ਬਣਵਾਇਆ ?

ਸਵਾਲ ਨੰਬਰ 10 -: ਜਦੋ ਤੁਹਾਡੀ ਭਾਈਵਾਲ ਭਾਜਪਾ ਸਰਕਾਰ ਨੇ ਇੰਟਰ ਸਟੇਟ ਵਾਟਰ ਡਿਸਪਿਉਟ ਐਕਟ ਬਣਾਇਆ, ਇਹ ਇੰਨਾ ਖਤਰਨਾਕ ਐਕਟ ਹੈ ਕਿ ਸਟੇਟ ਇਸ ਵਿਰੁੱਧ ਅਪੀਲ ਵੀ ਨਹੀ ਕਰ ਸਕਦੀ। ਤੁਸੀ ਆਪਣੀ ਪਾਰਟੀ ਦੇ ਮੈਬਰਾਂ ਨੂੰ ਇਸ ਐਕਟ ਦੇ ਹਕ ਵਿਚ ਵੋਟਾਂ ਪਾਉਣ ਲਈ ਕਿਉਂ ਕਿਹਾ

ਸਵਾਲ ਨੰਬਰ 11-: ਪਿਛਲੀਆਂ ਦੋ ਪਾਰਲੀਮੈਂਟ ਚੋਣਾਂ ਚ ਅਕਾਲੀ ਭਾਜਪਾ ਦੀਆਂ ਰੈਲੀਆਂ ਵਿਚ ਮੋਦੀ ਤੁਹਾਡੀ ਹਾਜਰੀ ਵਿਚ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਵਿਰੁੱਧ ਬੋਲਦਾ ਰਿਹਾ ਦੇਸ਼ ਦੈ ਦਰਿਆਵਾਂ ਨੂੰ ਇਕੱਠਿਆਂ ਕਰਨ ਦਾ ਦਾਅਵਾ ਕਰਦਾ ਰਿਹਾ। ਤੁਸੀ ਮੋਕੇ ਤੇ ਮੋਦੀ ਦਾ ਵਿਰੋਧ ਕਿਉਂ ਨਹੀਂ ਕੀਤਾ ?

ਸਵਾਲ ਨੰਬਰ 12-: ਜਦੋਂ ਹਰਿਆਣਾ ਵਿਚ ਚੌਟਾਲਾ ਨੇ ਆਪਣੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ । ਕੀ ਉਸ ਸਮੇਂ ਸੁਖਬੀਰ ਨੇ ਚੋਟਾਲੇ ਦੀਆਂ ਬਾਹਾਂ ਚ ਬਾਹਾਂ ਪਾ ਕੇ ਸਟੇਜ ਤੇ ਖੜ ਕੇ ਕਿਹਾ ਸੀ, ਕਿ ਸਤਲੁਜ ਯਮੁਨਾ ਲਿੰਕ ਬਣਾਵਾਂਗੇ ਤੇ ਇਸ ਨਹਿਰ ਰਾਹੀਂ ਹਰਿਆਣਾ ਨੂੰ ਪਾਣੀ ਦੇਵਾਂਗੇ ?

ਦਰਜਣ ਸਵਾਲਾਂ ਦੀ ਬੋਛਾਰ ਵਿਚ ਕਸੂਤੇ ਫਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹਨਾਂ ਸਵਾਲਾਂ ਦੇ ਜਵਾਬ ਤਾਂ ਦੇਣੇ ਹੀ ਪੈਣਗੇ, ਕਿਉਂਕਿ ਅਜਕਲ ਵੋਟਰ ਪੁਰਾਣੇ ਸਮੇਂ ਵਾਂਗ ਇਕ ਕੋਨੇ ਵਿਚ ਬੈਠਾ ਅਨਜਾਣ ਬੰਦਾ ਨਹੀਂ ਰਹਿ ਗਿਆ, ਜਿਸ ਨੂੰ ਤੁਸੀਂ ਜੋ ਪਰੋਸੋਗੇ, ਉਹੀ ਖਾ ਲਵੇਗਾ।

Show More