NATIONALPunjab

ਦਿੱਲੀ ਤੋਂ ਬੈਠ ਕੇ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਰਣਨੀਤੀ ਤੈਹ ਕਰ ਰਹੇ ਨੇ

One Minute Read

Directives from Delhi

ਉਦਯੋਗਾਂ ਨੂੰ ਉਤਸਾਹਿਤ ਕਰਨ ਵਾਸਤੇ ਸਾਬਕਾ ਕੈਪਟਨ ਨੇ ਇੰਸਪੈਕਟਰ ਰਾਜ ਨੂੰ ਖਤਮ ਕਰਨ ਦਾ ਕੀਤਾ ਵਾਅਦਾ 

H.S.Kanwal, New Delhi, p4punjab.com

ਪੰਜਾਬ ਕਾਂਗਰਸ ਪ੍ਰਧਾਨ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਉਦਯੋਗਿਕ ਵਿਕਾਸ ਦੀ ਰਾਖੀ ਅਤੇ ਇਸਨੂੰ ਪ੍ਰਮੋਟ ਕਰਨ ਦੇ ਟੀਚੇ ਹੇਠ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਾ ਕਰਨ ਸਬੰਧੀ ਆਪਣੀ ਨੀਤੀ ਨੂੰ ਦੁਹਰਾਉਂਦਿਆਂ, ਵੀਰਵਾਰ ਨੂੰ ਸੂਬੇ ‘ਚੋਂ ਇੰਸਪੈਕਟਰ ਰਾਜ ਦਾ ਖਾਤਮਾ ਕਰਨ ਦਾ ਵਾਅਦਾ ਕੀਤਾ ਹੈ।

ਸਾਬਕਾ ਕੈਪਟਨ ਅਮਰਿੰਦਰ ਦਾ ਉਦਯੋਗਾਂ ਨੂੰ ਇਹ ਭਰੋਸਾ, ਸਮਾਲ ਸਕੇਲ ਇੰਡਸਟਰੀ ਤੇ ਨਿਟਵਿਅਰ ਇੰਡਸਟਰੀ ਦੇ ਯੁਨਿਟਾਂ ਵੱਲੋਂ ਲੁਧਿਆਣਾ ‘ਚ ਆਪਣੇ ਅਦਾਰਿਆਂ ਨੂੰ ਬੰਦ ਕਰਨ ਅਤੇ ਉਨ੍ਹਾਂ ਦੇ ਇਕ ਵਫਦ ਵੱਲੋਂ ਪਟਿਆਲਾ ਤੋਂ ਵਿਧਾਇਕ ਪਰਨੀਤ ਕੌਰ ਨਾਲ ਮਿੱਲ ਕੇ ਬਾਦਲ ਸਰਕਾਰ ਦੀ ਨਾਦਰਸ਼ਾਹੀ ਟੈਕਸ ਪ੍ਰਣਾਲੀ ‘ਚ ਆਪਣੀਆਂ ਸਮੱਸਿਆਵਾਂ ਸਾਂਝਾ ਕਰਨ ਤੋਂ ਬਾਅਦ ਆਇਆ ਹੈ।

ਇਸ ਮੌਕੇ ਅੰਮ੍ਰਿਤਸਰ ‘ਚ ਉਦਯੋਗਾਂ ਨੂੰ  ਤਾਲਾ ਲੱਗਣ ਤੋਂ ਬਾਅਦ ਲੁਧਿਆਣਾ ‘ਚ ਸਮਾਲ ਸਕੇਲ ਇੰਡਸਟਰੀ ਦੇ ਬੰਦ ਹੋਣ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਸਾਬਕਾ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਸਰਵਪੱਖੀ ਵਿਕਾਸ ਤੇ ਰੋਜ਼ਗਾਰ ਪੈਦਾ ਕਰਨ ਲਈ ਪਹਿਲ ਦੇ ਅਧਾਰ ‘ਤੇ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਤੇ ਉਨ੍ਹਾਂ ਨੂੰ ਉਤਸਾਹਿਤ ਕਰਨ ਪ੍ਰਤੀ ਤੱਤਪਰ ਹਨ।

ਇਸ ਲੜੀ ਹੇਠ ਸੂਬੇ ‘ਚੋਂ ਇੰਸਪੈਕਟਰ ਰਾਜ ਨੂੰ ਦੂਰ ਕਰਨ ਦੀ ਸਹੁੰ ਚੁੱਕਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਕਤ ਮੁੱਦੇ ‘ਤੇ ਮਹੀਨਾਵਾਰ ਪੱਧਰ ‘ਤੇ ਮੀਟਿੰਗਾਂ ਦੇ ਬਾਵਜੂਦ ਬਾਦਲ ਸਰਕਾਰ ਸਮੱਸਿਆ ਦਾ ਹੱਲ ਕੱਢਣ ‘ਚ ਨਾਕਾਮ ਰਹੀ ਹੈ, ਜਿਸ ਤੋਂ ਸਾਫ ਤੌਰ ‘ਤੇ ਭ੍ਰਿਸ਼ਟਾਚਾਰ ਦੇ ਖਾਤਮੇ ਪ੍ਰਤੀ ਸਰਕਾਰ ‘ਚ ਇੱਛਾ ਦੀ ਘਾਟ ਝਲਕਦੀ ਹੈ।

Tags
Show More