DIASPORANATIONAL

12 @ NOON: ਦਿੱਲੀ ਵਿਚਲੀ 12 ਵਜੇ ਵਾਲੀ ਪ੍ਰੈਸ ਮਿਲਣੀ ਸਾਬਕਾ ਕਪਤਾਨ ਸਾਹਿਬ ਨੇ ਕੀਤੀ ਰੱਦ

Cong. Connection

ਭਾਰਤੀ ਕਰ ਵਿਭਾਗ ਵਲੋਂ ਸਾਬਕਾ ਕੈਪਟਨ ਖਿਲਾਫ ਦਾਇਰ ਕੀਤੇ ਗਏ ਕੇਸ ਕਾਰਨ ਮਾਹੌਲ ਵਿਗੜਿਆ   

Raj Vashisht, New Delhi, p4punjab.com

ਪੰਜਾਬ ਕਾਂਗਰਸ ਪ੍ਰਧਾਨ ਵਲੋਂ ਦਿੱਲੀ ਵਿਚ ਆਪਣੀ ਪ੍ਰਸਤਾਵਿਤ ਪ੍ਰੈਸ ਮਿਲਣੀ ਰੱਦ ਕਰ ਦਿੱਤੀ ਹੈ।ਹਾਲਾਂਕਿ ਮੰਨਿਆ ਜਾ ਰਿਹਾ ਸੀ, ਕਿ ਇਸ ਪ੍ਰੈਸ ਮਿਲਣੀ ਵਿਚ ਸਾਬਕਾ ਫੌਜੀ ਅਫਸਰ ਤੇ ਮੌਜੂਦਾ ਕਾਂਗਰਸ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਵਾਲੇ ਸਨ।

Image result for Captain Amrinder Singh Black and white cartoon

ਪਹਿਲਾਂ ਜਾਰੀ ਖ਼ਬਰਾਂ ਅਨੁਸਾਰ ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 4 ਦਸੰਬਰ ਨੂੰ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨੀ ਹੈ, ਪਰ ਹੁਣ ਉਸ ਸੂਚੀ ਨੂੰ ਜਾਰੀ ਕਰਨ ਦਾ ਕੀ ਤਰੀਕਾ ਹੋਵੇਗਾ, ਇਹ ਤਾਂ ਸੂਚੀ ਦੇ ਜਾਰੀ ਹੋਣ ਤੇ ਹੀ ਪਤਾ ਲੱਗੇਗਾ।

ਇਸ ਪ੍ਰੈਸ ਮਿਲਣੀ ਨੂੰ ਰੱਦ ਕਰਨ ਦਾ ਅਸਲ ਕਾਰਨ ਭਾਰਤੀ ਕਰ ਵਿਭਾਗ ਵਲੋਂ ਸਾਬਕਾ ਕੈਪਟਨ ਖਿਲਾਫ ਦਾਇਰ ਕੀਤੇ ਗਏ ਕੇਸ ਨੂੰ ਹੀ ਮੰਨਿਆ ਜਾ ਰਹਿਾ ਹੈ। ਹਾਲਾਂਕਿ ਦੋ ਦਿਨ ਪਹਿਲਾਂ ਸਾਬਕਾ ਕਪਤਾਨ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰ ਚੁੱਕੇ ਹਨ । ਪਰ ਸ਼ਰੇਆਮ ਵਿੱਤ ਮੰਤਰੀ ਨੂੰ ਲਲਕਾਰਨ ਦਾ ਕੁਝ ਤੇ ਮੁੱਲ ਤਾਰਨਾ ਪੈਣਾ ਹੀ ਹੈ।ਸਾਬਕਾ ਕਪਤਾਨ ਸਾਹਿਬ ਨੂੰ ਇਹ ਗਲ ਸਮਝ ਲੈਣੀ ਚਾਹੀਦੀ ਹੈ, ਕਿ ਕਿਸੇ ਦੀ ਦੁੱਖਦੀ ਰੱਗ ਤੇ ਕਦੇ ਵੀ ਹੱਥ ਨਹੀਂ ਰੱਖਣਾ ਚਾਹੀਦਾ ਹੈ, ਖਾਸ ਕਰਕੇ ਉਸ ਸਮੇਂ ਜਦੋਂ ਤੁਹਾਡੇ ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਖ਼ਾਤੇ ਹੋਣ ਤੇ, ਪ੍ਰਭਾਵਿਤ ਹੋਣ ਵਾਲਾ ਬੰਦਾ ਦੇਸ਼ ਦਾ ਵਿੱਤ ਮੰਤਰੀ ਹੋਵੇ।

ਇਹ ਪ੍ਰੈਸ ਮਿਲਣੀ ਦੁਪਿਹਰ 12 ਵਜੇ, 7 – ਬੀ, ਜਨਪਥ, ਨਵੀਂ ਦਿੱਲੀ ਵਿੱਖੇ ਰੱਖੀ ਗਈ ਸੀ, ਪਰ ਹੁਣ ਲਗਦਾ ਹੈ, ਕਿ ਕਾਂਗਰਸ ਪਾਰਟੀ 12 ਵਜੇ ਦੇ ਸਮੇ ਤੇ ਕਦੇ ਵੀ ਪ੍ਰੈਸ ਮਿਲਣੀ ਨਹੀਂ ਕਰੇਗੀ, ਕਰਨੀ ਵੀ ਨਹੀਂ ਚਾਹੀਦੀ, 12 ਵਜੇ ਦਾ ਅਰਥ ਹਮੇਸ਼ਾਂ ਹਮਲਾਵਰ ਹੀ ਹੁੰਦਾ ਹੈ। ਪਰ ਇਸ ਵਾਰ ਹਮਲਾ, ਵਿਰੋਧੀ ਧਿਰ ਵਲੋਂ ਪਹਿਲਾਂ ਹੀ ਹੋ ਗਿਆ ਹੈ।

Tags
Show More