NATIONAL

ਧਰਮ ਦੇ ਨਾਂ ‘ਤੇ ਨਿਤਿਸ਼ ਨੂੰ ਖੁਸ਼ ਕਰਦਾ ਜਗਮੀਤ ਬਰਾੜ Jagmeet Brar praised Nitish Kumar

ਅੰਤਰਰਾਸ਼ਟਰੀ ਸਿੱਖ ਸੰਮੇਲਨ ਦਾ ਅਯੋਜਨ ਕਰਨ ਲਈ ਜਗਮੀਤ ਬਰਾੜ ਨੇ ਨੀਤੀਸ਼ ਨੂੰ ਵਧਾਈ ਦਿੱਤੀ

Team Jalandhar p4punjab.com

ਧਰਮ ਦਾ ਨਾਮ ਲੈਕੇ ਆਪਣੀ ਸਿਆਸਤ ਚਮਕਾਉਂਣਾ ਬੇਹਦ ਕਾਰਗਰ ਤਰੀਕਾ ਹੈ, ਬਾਦਲ ਪਰਿਵਾਰ ਇਸੇ ਧਰਮ ਦੇ ਧਰਾਤਲ ਉਪਰ ਖੜ੍ਹ ਕੇ ਆਪਣੀ ਕਾਮਯਾਬ ਰਾਜਨੀਤੀ ਕਰਦਾ ਰਿਹਾ ਹੈ। ਹੁਣ ਸ਼ਾਇਦ ਬਾਕੀ ਨੇਤਾਵਾਂ ਨੇ ਵੀ ਇਸ ਰਾਹ ਦੀਆਂ ਕੁਝ ਪਗਡੰਡੀਆਂ ਉਪਰ ਸਫਰ ਕਰਨਾ ਸ਼ੂਰੂ ਕਰ ਸਿੱਤਾ ਹੈ। ਜਗਮੀਤ ਸਿੰਘ ਬਰਾੜ ਨੇ ਬਿਹਾਰ ਦੀ ਧਰਤੀ ਤੇ ਜਾਕੇ ਨਿਤੀਸ਼ ਕੁਮਾਰ ਦੇ ਖੂਬ ਗੁਣ ਗਾਏ, ਤੇ ਮੌਕਾ ਦਸਮ ਪਾਸਸ਼ਾਹ ਦੇ ਸੰਬੰਧ ਵਿਚ ਹੋਇਆ ਇਕ ਸੈਮੀਨਾਰ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਮਨਾਏ ਜਾਣ ਦੀ ਲੜੀ ਹੇਠ ਪਟਨਾ ਵਿਖੇ ਅਯੋਜਿਤ ਅੰਤਰਰਾਸ਼ਟਰੀ ਸਿੱਖ ਕਾਨਫਰੰਸ ‘ਚ ਸ਼ਾਮਿਲ ਹੋਏ, ਜਗਮੀਤ ਸਿੰਘ ਬਰਾੜ ਨੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀਆਂ ਇਨ੍ਹਾਂ ਸਮਾਰੋਹਾਂ ਨੂੰ ਸਫਲ ਬਣਾਉਣ ਦੀ ਦਿਸ਼ਾ ‘ਚ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ।

ਬਰਾੜ ਬਿਹਾਰ ਸਰਕਾਰ ਦੇ ਸਮਾਰੋਹ ‘ਚ ਇਕ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ ਅਤੇ ਕਾਨਫਰੰਸ ਦੌਰਾਨ ਉਨ੍ਹਾਂ ਨੇ ਵਿਸ਼ਵ ਭਰ ਤੋਂ ਪਹੁੰਚੇ ਸਿੱਖ ਆਗੂਆਂ ਨਾਲ ਚਰਚਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿਖਾਇਆ ਰਾਹ ਕਈ ਆਗੂਆਂ ਨੂੰ ਦਿਸ਼ਾ ਦਿਖਾ ਰਿਹਾ ਹੈ। ਜਿਨ੍ਹਾਂ ਨੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਉਨ੍ਹਾਂ ਦੀ ਸ਼ਾਨਦਾਰ ਅਗਵਾਈ ਅਤੇ ਬਿਹਾਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਘਟਾਉਣ ਦੀ ਦਿਸ਼ਾ ‘ਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਨੀਤੀਸ਼ ਮਜ਼ਬੂਤ ਤੇ ਸ਼ਲਾਘਾਯੋਗ ਫੈਸਲੇ ਲੈ ਰਹੇ ਹਨ, ਜੋ ਬਿਹਾਰ ‘ਚ ਕਾਨੂੰਨ ਤੇ ਨਿਆਂ ਸਥਾਪਤ ਕਰਨ ਦੀ ਦਿਸ਼ਾ ‘ਚ ਸਾਕਾਰਾਤਮਕ ਪ੍ਰਭਾਵ ਪਾਉਣਗੇ। ਉਹ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਪ੍ਰਾਰਥਨਾ ਕਰਦੇ ਹਨ ਕਿ ਉਨ੍ਹਾਂ ਦੀ ਨਿਆਂ ਤੇ ਸਮਾਨਤਾ ਦੀਆਂ ਸਿੱਖਿਆਵਾਂ ਪੰਜਾਬ ਦੀ ਅਗਲੀ ਸਰਕਾਰ ‘ਚ ਵੀ ਆਉਣ, ਤਾਂ ਜੋ ਪੰਜਾਬ ਦੇ ਮਹਾਨ ਇਤਿਹਾਸ ਨੂੰ ਮੁੜ ਸਥਾਪਤ ਕਰਦਿਆਂ ਉਸਨੂੰ ਗੁਰੂਆਂ ਵੱਲੋਂ ਦਿਖਾਏ ਰਾਹ ‘ਤੇ ਮੁੜ ਤੋਰਿਆ ਜਾ ਸਕੇ।

ਬਰਾੜ ਨੇ ਕਾਨਫਰੰਸ ਦੌਰਾਨ ਪੰਜਾਬ ਤੇ ਬਿਹਾਰ ਵਿਚਾਲੇ ਧਾਰਮਿਕ ਤੇ ਸੱਭਿਆਚਾਰਕ ਸਬੰਧਾਂ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੇ 10ਵੇਂ ਗੁਰੂ ਨੇ ਆਪਣੀ ਸੰਸਾਰਕ ਯਾਤਰਾ ਦੀ ਸ਼ੁਰੂਆਤ ਇਸ ਗਿਆਨ ਦੀ ਮਹਾਨ ਧਰਤੀ ਤੋਂ ਕੀਤੀ ਸੀ, ਜਿਹੜੀ ਨਾਲੰਦਾ ਦਾ ਘਰ ਹੈ ਅਤੇ ਦੋਨਾਂ ਸ਼ਾਂਤੀ ਦੇ ਭਗਵਾਨ ਬੁੱਧ ਤੇ ਅਰਥ ਸ਼ਾਸਤਰ ਦੇ ਰਚੇਤਾ ਚਾਣਕਿਆ ਦੀ ਮਾਂ ਹੈ। ਭਾਰਤ ਦੇ ਧਰਮਾਂ ਤੇ ਸਿਆਸਤ ਦੀਆਂ ਜੜ੍ਹਾਂ ਇਸ ਮਹਾਨ ਧਰਤੀ ਨਾਲ ਜੁੜੀਆਂ ਹੋਈਆਂ ਹਨ। ਸੁਤੰਤਰਤਾ ਲਈ ਸੰਘਰਸ਼ ਦੌਰਾਨ ਪੰਜਾਬ ਤੇ ਬਿਹਾਰ ਨੇ ਮਹੱਤਵਪੂਰਨ ਰੋਲ ਅਦਾ ਕੀਤਾ ਸੀ ਅਤੇ ਗਦਰ ਅੰਦੋਲਨ ਦੇ ਭਾਈ ਰਣਧੀਰ ਸਿੰਘ ਨੂੰ ਹਜ਼ਾਰੀਬਾਗ ਜੇਲ੍ਹ ‘ਚ ਬੰਦ ਕੀਤਾ ਗਿਆ ਸੀ ਅਤੇ ਬਾਅਦ ‘ਚ ਬਿਹਾਰ ਨੇ ਸਾਨੂੰ ਜੈ ਪ੍ਰਕਾਸ਼ ਨਰਾਇਣ ਵਰਗੇ ਸਮਾਜਵਾਦੀ ਦਿੱਤੇ। ਉਨ੍ਹਾਂ ਨੇ ਜਨਵਰੀ 2017 ‘ਚ ਪਟਨਾ ਵਿਖੇ 350ਵੇਂ ਪ੍ਰਕਾਸ਼ ਪੁਰਬ ਦੇ ਅਯੋਜਨਾਂ ਨੂੰ ਲੈ ਕੇ ਬਿਹਾਰ ਸਰਕਾਰ ਦੀਆਂ ਤਿਆਰੀਆਂ ਦੀ ਸ਼ਲਾਘਾ ਕੀਤੀ, ਜਿਸ ਦੌਰਾਨ ਵਿਸ਼ਵ ਭਰ ਤੋਂ ਸਿੱਖ ਸ਼ਰਧਾਲੂ ਪਟਨਾ ਆਉਣਗੇ। ਨੀਤੀਸ਼ ਜੀ ਨਾਲ ਥੋੜ੍ਹੇ ਸਮੇਂ ਦੀ ਗੱਲਬਾਤ ਦੌਰਾਨ, ਉਨ੍ਹਾਂ ਨੇ ਮੈਨੂੰ ਭਰੋਸਾ ਦਿੱਤਾ ਇਸ ਸ਼ਾਨਦਾਰ ਪ੍ਰੋਗਰਾਮ ਲਈ ਤਿਆਰੀਆਂ ਜ਼ਾਰੀ ਹਨ ਅਤੇ ਇਸ ਇਤਿਹਾਸਕ ਸਮਾਰੋਹ ਦੀ ਸ਼ਾਨਦਾਰ ਸਫਲਤਾ ਵਾਸਤੇ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਨਿਤੀਸ਼ ਕੁਮਾਰ ਤੇ ਮੋਦੀ ਦੇ ਰਿਸ਼ਤਿਆਂ ਤੋਂ ਸਭ ਭਲੀ ਭਾਂਤ ਹਨ। ਗੁਰੂ ਸਾਹਿਬ ਦੇ 350 ਸਾਲਾ ਜਸ਼ਨਾਂ ਉਪਰ ਪੰਜਾਬ ਵਿਧਾਨ ਸਭਾ ਚੋਣਾਂ ਦਾ ਰੰਗ ਚੜਿਆ ਸੌ ਫੀਸਦੀ ਦਿਖਾਈ ਦੇਵੇਗਾ। ਬਾਦਲ ਕਿਉਂਕਿ ਮੋਦੀ ਦੀ ਟੀਮ ਦੇ ਹਨ, ਸੋ ਉਨ੍ਹਾਂ ਨੂੰ ਪਿੱਛੇ ਧੱਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ, ਕਿਉਂਕਿ ਮਮਤਾ ਬੈਨਰਜੀ, ਨਿਤੀਸ਼ ਕੁਮਾਰ ਤੇ ਕੇਜਰੀਵਾਲ ਦੀ ਅਜਕਲ ਖਾਸੀ ਸਾਂਝ ਹੈ ਤੇ ਉਸੇ ਸਾਂਝ ਵਿਚ ਜਗਮੀਤ ਬਰਾੜ ਵੀ ਆਉਂਦੇ ਹਨ। ਸੋ ਆਉਣ ਵਾਲੇ ਦਿਨਾਂ ਵਿਚ ਆਪ ਪਾਰਟੀ ਦੇ ਹੋਰ ਨੇਤਾਵਾਂ ਨੂੰ ਵੀ ਬਿਹਾਰ ਦਾ ਸਰਕਾਰੀ ਧਾਰਮਿਕ ਮੰਚ ਆਪਣੇ ਵਿਚਾਰ ਰੱਖਣ ਲਈ ਮਿਲ ਸਕਦਾ ਹੈ। ਨਿਤੀਸ਼ ਸਰਕਾਰ ਦੀ ਕੋਸ਼ਿਸ਼ ਰਹੇਗੀ ਕਿ ਕੇਂਦਰ ਤੇ ਬਾਦਲ ਸਰਕਾਰ ਨੂੰ ਇਨ੍ਹਾਂ ਸਮਾਗਮਾਂ ਦਾ ਕਰੈਡਿਟ ਨਾ ਲੈਣ ਦਿੱਤਾ ਜਾਵੇ।  ਇਹੋ ਤਾਂ ਰਾਜਨੀਤੀ ਹੈ, ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ।

Tags
Show More