NATIONAL

ਨਰਾਤਿਆਂ ਦੇ ਸ਼ੁਰੂ ਹੋਣ ਤੋਂ ਪਹਲਿਾਂ ਹੀ ਗੂਗਲ ਨੇ ਐਲਾਨਿਆ ਭਾਰਤੀ ਖਪਤਕਾਰਾਂ ਲਈ ਵੱਡਾ ਤੋਹਫਾ

ਆਪਣੇ 18ਵੇਂ ਜਨਮ ਦਿਨ, ਜਨਤਕ ਵਾਈ-ਫਾਈ ਪਲੇਟਫਾਰਮ ਸ਼ੁਰੂ ਕਰਨ ਦੀ ਘੋਸ਼ਣਾ

Team New Delhi, p4punjab.com

ਦੁਨੀਆ ਨੂੰ ਆਪਣੀਆਂ ਉਂਗਲਾਂ ਤੇ ਨਚਾ ਰਹੀ ਗੂਗਲ ਕੰਪਨੀ ਨੇ ਆਪਣੇ 18ਵੇਂ ਜਨਮ ਦਿਨ ਦੀਆਂ ਇਕ ਖ਼ਾਸ ਸੌਗਾਤ ਦਿੱਤੀ ਹੈ। ਇਸ ਸੌਗਾਤ ਨੂੰ ਮਿਲਣ ਵਿਚ ਤਾਂ ਹਾਲੇ ਸਮਾਂ ਲਗੇਗਾ, ਪਰ ਉਸ ਦੇ ਹੌਕੇ ਮਾਤਰ ਨਾਲ ਹੀ ਭਾਰਤੀ ਡਿਜਿਟਲ ਬਜ਼ਾਰ ਵਿਚ ਹਰਕਤਾਂ ਸ਼ੁਰੂ ਹੋਣੀਆਂ ਲਾਜ਼ਮੀ ਹੋ ਜਾਂਦੀਆਂ ਹਨ, ਕਿਉਂਕਿ ਇਸੇ ਮੰਡੀ ਉਪਰ ਆਪਣਾ ਇਕੱਲੇ ਦਾ ਕਬਜਾ ਲੈਣ ਲਈ ਮੋਦੀ ਦੀ ਫੋਟੋ ਲਾਕੇ ਅਖਬਾਰਾਂ ਵਿਚ ਇਸ਼ਤਿਹਾਰ ਦੇ ਰਹੇ ਮੁਕੇਸ਼ ਅਮਬਾਨੀ ਨੂੰ ਸਾਹ ਇਕ ਵਾਰ ਤਾਂ ਔਖਾ ਆਉਣ ਲਗ ਪਿਆ ਹੋਵੇਗਾ।

ਭਾਰਤ ‘ਚ ਵੱਧ ਤੋਂ ਵੱਧ ਲੋਕਾਂ ਨੂੰ ਆਨਲਾਈਨ ਲਿਆਉਣ ਤੇ ਇੰਟਰਨੈੱਟ ਦੀ ਸਹੂਲਤ ਉਪਲੱਬਧ ਕਰਵਾਉਣ ਲਈ  ਗੂਗਲ ਨੇ ਆਪਣਾ ਗੂਗਲ ਸਟੇਸ਼ਨ ਲਾਂਚ ਕੀਤਾ ਹੈ। ਗੂਗਲ ਨੇ ਆਪਣੇ ਗੂਗਲ ਫਾਰ ਇੰਡੀਆ ਪ੍ਰੋਗਰਾਮ ਦੌਰਾਨ 18ਵੇਂ ਜਨਮ ਦਿਨ ਮੌਕੇ ਜਨਤਕ ਵਾਈ-ਫਾਈ ਪਲੇਟਫਾਰਮ ਗੂਗਲ ਸਟੇਸ਼ਨ, ਯੂ-ਟਿਊਬ ਗੋ ਲਾਂਚ ਕੀਤਾ। ਗੂਗਲ ਸਟੇਸ਼ਨ ਮਾਲ, ਰੇਲਵੇ ਸਟੇਸ਼ਨ, ਬੱਸ ਸਟਾਪ, ਕੈਫੇ ਤੇ ਯੂਨੀਵਰਸਿਟੀ ਵਰਗੀਆਂ ਥਾਵਾਂ ‘ਤੇ ਲਾਏ ਜਾਣਗੇ।

ਇਸ ਦੇ ਨਾਲ ਹੀ ਗੂਗਲ ਅਸਿਸਟੈਂਟ ਦੇ ਹਿੰਦੀ ‘ਚ ਲਾਂਚ ਕੀਤੇ ਜਾਣ ਦਾ ਵੀ ਐਲਾਨ ਕੀਤਾ ਗਿਆ। ਇਹ ਸਾਲ ਦੇ ਅਖੀਰ ਤੱਕ ਉਪਲੱਬਧ ਹੋਵੇਗਾ। ਇਹ ਗੂਗਲ ਦੇ ਮੋਬਾਈਲ ਮੈਸੇਂਜਿੰਗ ਐਪ allo ਦੇ ਨਾਲ ਮਿਲੇਗਾ। ਕੰਪਨੀ ਨੇ ਇਸ ਤੋਂ ਇਲਾਵਾ ਤਿੰਨ ਸੀਰੀਜ਼ ਐਕਸੈੱਸ, ਪਲੇਟਫਾਰਮ ਤੇ ਪ੍ਰੋਡਕਟ ਗੂਗਲ ਪਲੇਅ, ਕਰੋਮ, ਯੂ-ਟਿਊਬ ਗੋ, ਗੂਗਲ ਸਟੇਸ਼ਨ, ਗੂਗਲ ਹੂਓ ਤੇ allo ਸੇਵਾਵਾਂ ਦਾ ਐਲਾਨ ਕੀਤਾ ਹੈ।

ਗੂਗਲ ਦੇ ਅਧਿਕਾਰੀ ਸੀਜਰ ਸੇਨ ਗੁਪਤਾ ਨੇ ਦੱਸਿਆ,”ਹਰ ਸੈਕੰਡ ਤਿੰਨ ਭਾਰਤੀ ਆਨਲਾਈਨ ਆਉਂਦੇ ਹਨ ਤੇ ਅਸੀਂ ਉਨ੍ਹਾਂ ਲਈ ਯਕੀਨੀ ਬਣਾਉਂਦੇ ਹਾਂ ਕਿ ਉਨ੍ਹਾਂ ਦਾ ਤਜਰਬਾ ਵਧੀਆ ਰਹੇ ਤੇ ਉਨ੍ਹਾਂ ਦੇ ਕੰਮ ਦਾ ਹੋਵੇ। ਪਰ ਪਹਿਲਾਂ ਦੇ ਲੋਕ ਜਿਹੜੇ ਇੰਟਰਨੈੱਟ ਨਾਲ ਜੁੜੇ ਤੇ ਅੱਗੇ ਦੇ ਹੋਰ ਅਰਬਾਂ ਲੋਕ ਜੋ ਇਸ ਨਾਲ ਜੁੜਨਗੇ, ਉਨ੍ਹਾਂ ਦੋਵਾਂ ਦੀਆਂ ਜ਼ਰੂਰਤਾਂ ਬਿਲਕੁਲ ਵੱਖ ਹਨ। ਅਸੀਂ ਇਸ ਦੇ ਲਈ ਕੰਮ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ‘ਚ ਲੋਕ ਤਕਨੀਕ ਦੀ ਕਿਸ ਤਰ੍ਹਾਂ ਵਰਤੋਂ ਕਰਨਗੇ।”

ਗੂਗਲ ਦੀ ਇਸ ਪਹਿਲ ਨਾਲ ਨਿਸਚਿਤ ਤੌਰ ਤੇ ਖਪਤਕਾਰ ਨੂੰ ਫਾਇਦਾ ਮਿਲੇਗਾ, ਕਿਉਂਕਿ ਗੂਗਲ ਵਰਗੇ ਮੁਕਾਬਲੇਬਾਜ਼ ਨਾਲ ਮੁਕੇਸ਼ ਵਾਗੇ ਵੱਡੇ ਧਨਾਢ ਨੂੰ ਵੀ ਬਹੁਤ ਹੀ ਸੋਣ ਸਮਝ ਕੇ ਮੁਕਾਬਲਾ ਕਰਨ ਲਈ ਆਪਣੀ ਵਪਾਰਨੀਤੀ ਤੈਅ ਕਰਨੀ ਪਵੇਗੀ।

Show More